ਮੁੱਖ ਖਬਰਾਂ

20 ਸਾਲਾਂ ਬਾਅਦ ਅਮਰੀਕੀ ਫੌਜ ਨੇ ਛੱਡਿਆ ਅਫ਼ਗਾਨਿਸਤਾਨ, ਕੱਲ੍ਹ ਭਰੀ ਸੀ ਆਖ਼ਿਰੀ ਉਡਾਣ

By Riya Bawa -- August 31, 2021 8:34 am -- Updated:August 31, 2021 8:37 am

ਵਾਸ਼ਿੰਗਟਨ: ਅਫ਼ਗਾਨਿਸਤਾਨ ਵਿਚ ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਹਾਲਾਤ ਬੇਹੱਦ ਖਰਾਬ ਹੋ ਗਏ ਹਨ। ਇਸ ਦੇ ਚਲਦੇ ਹੁਣ ਅਮਰੀਕਾ ਨੇ ਵੀ ਆਪਣੇ ਤੈਅ ਸਮੇਂ ਤੋਂ ਇਕ ਦਿਨ ਪਹਿਲਾਂ ਹੀ ਅਫ਼ਗਾਨਿਸਤਾਨ ਤੋਂ ਆਪਣੇ ਫੌਜੀਆਂ ਨੂੰ ਪੂਰੀ ਤਰ੍ਹਾਂ ਕੱਢ ਲਿਆ ਹੈ। ਇਸ ਦੇ ਨਾਲ ਹੀ ਅੱਜ 20 ਸਾਲ ਬਾਅਦ ਅਫ਼ਗਾਨਿਸਤਾਨ ਤੋਂ ਅਮਰੀਕੀ ਫੌਜ ਦੀ ਵਾਪਸੀ ਪੂਰੀ ਹੋ ਗਈ ਹੈ।

The U.S. War in Afghanistan | Council on Foreign Relations

ਦੱਸ ਦੇਈਏ ਕਿ ਅਮਰੀਕੀ ਰੱਖਿਆ ਵਿਭਾਗ ਪੇਂਟਾਗਨ ਨੇ ਅਫ਼ਗਾਨਿਸਤਾਨ ਛੱਡਣ ਵਾਲੇ ਆਖਰੀ ਅਮਰੀਕੀ ਫੌਜੀ ਦੀ ਫੋਟੋ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ ਹੈ। ਮਿਲੀ ਜਾਣਕਾਰੀ ਦੇ ਮੁਤਾਬਿਕ 30 ਅਗਸਤ ਦੀ ਦੇਰ ਰਾਤ ਕਰੀਬ ਇਕ ਵਜੇ ਆਖਰੀ ਅਮਰੀਕੀ ਜਹਾਜ਼ ਨੇ ਉਡਾਣ ਭਰੀ।

Rockets fired at American forces on eve of Afghanistan exit | World News - Hindustan Times

ਅਮਰੀਕੀ ਰੱਖਿਆ ਵਿਭਾਗ ਪੇਂਟਾਗਨ ਦਾ ਟਵੀਟ
ਪੇਂਟਾਗਨ ਨੇ ਟਵੀਟ 'ਚ ਲਿਖਿਆ, 'ਅਫ਼ਗਾਨਿਸਤਾਨ ਛੱਡਣ ਵਾਲਾ ਆਖਰੀ ਅਮਰੀਕੀ ਫੌਜੀ-ਮੇਜਰ ਜਨਰਲ ਕ੍ਰਿਸ ਡੋਨਹੁਯੂ ਹੈ। ਜੋ 30 ਅਗਸਤ ਦੀ ਰਾਤ C-17 ਜਹਾਜ਼ 'ਚ ਸਵਾਰ ਹੋਏ। ਇਹ ਕਾਬੁਲ 'ਚ ਅਮਰੀਕੀ ਮਿਸ਼ਨ ਦੇ ਅੰਤ ਦਾ ਪ੍ਰਤੀਕ ਹੈ।'

ਯੂਐਸ ਜਨਰਲ ਕੇਨੇਥ ਐਫ ਮੈਕੇਂਜੀ ਨੇ ਇਸ ਗੱਲ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਉਹ ਅਫ਼ਗਾਨਿਸਤਾਨ ਤੋਂ ਅਮਰੀਕੀ ਨਾਗਰਿਕਾਂ ਦੀ ਵਾਪਸੀ ਨੂੰ ਪੂਰਾ ਹੋਣ ਤੇ ਅਮਰੀਕੀ ਨਾਗਰਿਕਾਂ ਤੇ ਅਫ਼ਗਾਨਾਂ ਨੂੰ ਕੱਢਣ ਲਈ ਫੌਜੀ ਮਿਸ਼ਨ ਦੀ ਸਮਾਪਤੀ ਦਾ ਐਲਾਨ ਕਰਦੇ ਹਨ। ਜਨਰਲ ਨੇ ਕਿਹਾ ਕਿ ਅੰਤਿਮ ਸੀ-17 ਜਹਾਜ਼ ਨੂੰ ਹਾਮਿਦ ਕਰਜਈ ਹਵਾਈ ਅੱਡੇ ਤੋਂ 30 ਅਗਸਤ ਨੂੰ ਦੁਪਹਿਰ 3:29 'ਤੇ ਰਵਾਨਾ ਕੀਤਾ ਗਿਆ।

US forces secure Kabul airport, expanding security presence to 6,000 troops- The New Indian Express

-PTC News

  • Share