ਅਮਰੀਕਾ ਦੇ Wisconsin ਸੂਬੇ ‘ਚ ਸ਼ਾਪਿੰਗ ਮਾਲ ਅੰਦਰ ਹੋਈ ਗੋਲੀਬਾਰੀ , 8 ਲੋਕ ਹੋਏ ਜ਼ਖ਼ਮੀ

US Mayfair mall shooting In Wisconsin , 8 Injured
ਅਮਰੀਕਾ ਦੇ Wisconsin ਸੂਬੇ 'ਚ ਸ਼ਾਪਿੰਗ ਮਾਲ ਅੰਦਰ ਹੋਈ ਗੋਲੀਬਾਰੀ , 8 ਲੋਕ ਹੋਏ ਜ਼ਖ਼ਮੀ

ਅਮਰੀਕਾ ਦੇ Wisconsin ਸੂਬੇ ‘ਚ ਸ਼ਾਪਿੰਗ ਮਾਲ ਅੰਦਰ ਹੋਈ ਗੋਲੀਬਾਰੀ , 8 ਲੋਕ ਹੋਏ ਜ਼ਖ਼ਮੀ:ਵਾਸ਼ਿੰਗਟਨ : ਅਮਰੀਕਾ ਦੇ ਵਿਸਕਾਨਸਿਨ ਸੂਬੇ ‘ਚ ਇੱਕ ਸ਼ਾਪਿੰਗ ਮਾਲ ਅੰਦਰ ਗੋਲੀਬਾਰੀ ਹੋਣ ਦੀ ਖ਼ਬਰ ਮਿਲੀ ਹੈ। ਜਿੱਥੇ ਇਕ ਹਥਿਆਰਬੰਦ ਹਮਲਾਵਰ ਨੇ ਮਾਇਫੇਅਰ ਮਾਲ ਵਿਚ ਅੰਨ੍ਹੇਵਾਹ ਗੋਲੀਆਂ ਚਲਾਈਆਂ ਹਨ, ਇਸ ਗੋਲੀਬਾਰੀ ਵਿੱਚ ਘੱਟੋ-ਘੱਟ 8 ਲੋਕ ਜ਼ਖ਼ਮੀ ਹੋਏ ਦੱਸੇ ਜਾ ਰਹੇ ਹਨ। ਫਿਲਹਾਲ ਸ਼ਾਪਿੰਗ ਮਾਲ ਨੂੰ ਬੰਦ ਕਰ ਦਿੱਤਾ ਗਿਆ ਹੈ।

US Mayfair mall shooting In Wisconsin , 8 Injured
ਅਮਰੀਕਾ ਦੇ Wisconsin ਸੂਬੇ ‘ਚ ਸ਼ਾਪਿੰਗ ਮਾਲ ਅੰਦਰ ਹੋਈ ਗੋਲੀਬਾਰੀ , 8 ਲੋਕ ਹੋਏ ਜ਼ਖ਼ਮੀ

ਇਹ ਵੀ ਪੜ੍ਹੋ  : ਮਾਹਿਲਪੁਰ ਦੇ ਪਿੰਡ ਖੇੜਾ ‘ਚ ਅਣਪਛਾਤੇ ਵਿਅਕਤੀਆਂ ਵੱਲੋਂ ਲਿਖੇ ਗਏ ਖ਼ਾਲਿਸਤਾਨ ਪੱਖੀ ਨਾਅਰੇ

Wisconsin ਪੁਲਿਸ ਮੁਖੀ ਮੁਤਾਬਕ 8 ਜ਼ਖ਼ਮੀਆਂ ਨੂੰ ਇਲਾਜ ਲਈ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ।ਪੁਲਿਸ ਹਮਲਾਵਰ ਦੀ ਤਲਾਸ਼ ਵਿਚ ਜੁੱਟ ਗਈ ਹੈ। ਵਵਾਤੋਸਾ ਦੇ ਪੁਲਿਸ ਮੁੱਖੀ ਬੈਰੀ ਵੈਬਰ ਨੇ ਕਿਹਾ ਕਿ ਪੁਲਿਸ ਅਧਿਕਾਰੀ ਮਾਲ ਵਿਚ ਹੋਈ ਗੋਲੀਬਾਰੀ ਦੇ ਸ਼ੱਕੀ ਮੁਲਜ਼ਮ ਦੀ ਪਛਾਣ ਕਰਨ ਵਿਚ ਜੁਟੇ ਹਨ।

ਪੁਲਿਸ ਮੁਤਾਬਕ ਇਸ ਘਟਨਾ ਨੂੰ ਅੰਜਾਮ ਦੇਣ ਵਾਲਾ ਮੁਲਜ਼ਮ 20 ਤੋਂ 30 ਸਾਲ ਦਾ ਵਿਅਕਤੀ ਹੈ। ਇਸ ਘਟਨਾ ਸਥਾਨ ‘ਤੇ ਭਾਰੀ ਗਿਣਤੀ ਵਿਚ ਪੁਲਿਸ ਫੋਰਸ ਨੂੰ ਤੈਨਾਤ ਕੀਤਾ ਗਿਆ ਹੈ। ਅਜੇ ਤੱਕ ਕਿਸੇ ਦੀ ਮੌਤ ਦੀ ਖ਼ਬਰ ਨਹੀਂ ਹੈ, ਫਿਲਹਾਲ ਜ਼ਖਮੀਆਂ ਦਾ ਇਲਾਜ ਜਾਰੀ ਹੈ। ਪੁਲਿਸ ਹਮਲਾਵਰ ਦੀ ਪਛਾਣ ਕਰਨ ਵਿਚ ਲੱਗੀ ਹੋਈ ਹੈ।

US Mayfair mall shooting In Wisconsin , 8 Injured
ਅਮਰੀਕਾ ਦੇ Wisconsin ਸੂਬੇ ‘ਚ ਸ਼ਾਪਿੰਗ ਮਾਲ ਅੰਦਰ ਹੋਈ ਗੋਲੀਬਾਰੀ , 8 ਲੋਕ ਹੋਏ ਜ਼ਖ਼ਮੀ

ਪੁਲਿਸ ਅਧਿਕਾਰੀ ਹਥਿਆਰਾਂ ਨਾਲ ਲੈਸ ਹੋ ਕੇ ਮਾਲ ਦੇ ਅੰਦਰ ਦਾਖਲ ਹੁੰਦੇ ਦਿਖਾਈ ਦਿੱਤੇ ਸਨ। ਇਸ ਦੌਰਾਨ ਮਾਲ ਵਿਚ ਮੌਜੂਦ ਇੱਕ ਚਸ਼ਮਦੀਦ ਨੇ ਦੱਸਿਆ ਕਿ ਗੋਲੀਬਾਰੀ ਦੀ ਆਵਾਜ਼ ਸੁਣ ਕੇ ਗਾਹਕਾਂ ਦੇ ਵਿਚ ਡਰ ਦਾ ਮਾਹੌਲ ਪੈਦਾ ਹੋ ਗਿਆ ਹੈ।
-PTCNews