Wed, Apr 24, 2024
Whatsapp

ਡੋਨਾਲਡ ਟਰੰਪ ਦਾ ਦੂਜੀ ਵਾਰ ਹੋਇਆ ਕੋਰੋਨਾ ਟੈਸਟ , 15 ਮਿੰਟ 'ਚ ਆਈ ਰਿਪੋਰਟ

Written by  Kaveri Joshi -- April 04th 2020 11:19 AM
ਡੋਨਾਲਡ ਟਰੰਪ ਦਾ ਦੂਜੀ ਵਾਰ ਹੋਇਆ ਕੋਰੋਨਾ ਟੈਸਟ , 15 ਮਿੰਟ 'ਚ ਆਈ ਰਿਪੋਰਟ

ਡੋਨਾਲਡ ਟਰੰਪ ਦਾ ਦੂਜੀ ਵਾਰ ਹੋਇਆ ਕੋਰੋਨਾ ਟੈਸਟ , 15 ਮਿੰਟ 'ਚ ਆਈ ਰਿਪੋਰਟ

  (ਅਮਰੀਕਾ) :- ਅਮਰੀਕਾ ਦੇ ਰਾਸ਼ਟਰਪਤੀ  ਡੋਨਾਲਡ ਟਰੰਪ ਦੇ ਕੋਵਿਡ -19 ਦੇ ਕੀਤੇ ਗਏ ਟੈਸਟ ਦੀ ਰਿਪੋਰਟ ਦੂਜੀ ਵਾਰ ਵੀ ਨੈਗੇਟਿਵ ਆਈ ਹੈ । ਟਰੰਪ ਨੇ ਆਪਣੇ ਟੈਸਟ ਲਈ ਨਵੀਂ ਜਾਰੀ ਐਬਟ ਲੈਬਾਰਟਰੀਜ਼ ਦੁਆਰਾ ਵਿਕਸਤ ਕੀਤੀ ਗਈ ਟੈਸਟ ਕਿੱਟ ਦੀ ਵਰਤੋਂ ਕੀਤੀ, ਜੋ ਕਿ ਪੰਦਰਾਂ ਮਿੰਟਾਂ ਦੇ ਅੰਦਰ-ਅੰਦਰ ਕੋਰੋਨਾਵਾਇਰਸ ਦਾ ਪਤਾ ਲਗਾ ਸਕਦੀ ਹੈ । ਟਰੰਪ ਨੇ ਵ੍ਹਾਈਟ ਹਾਊਸ ਦੀ ਕਾਨਫਰੰਸ ਨੂੰ ਸੰਬੋਧਨ ਕਰਨ ਦੌਰਾਨ ਆਪਣੇ ਟੈਸਟ ਦੇ ਨਤੀਜੇ ਦਾ ਐਲਾਨ ਕੀਤਾ। ( cartridge-based ) ਕਾਰਤੂਸ ਅਧਾਰਤ ਟੈਸਟ ਨੂੰ ਪਿਛਲੇ ਹਫ਼ਤੇ ਮਨਜ਼ੂਰੀ ਦਿੱਤੀ ਗਈ ਸੀ। ਉਹਨਾਂ ਕਿਹਾ ਕਿ " ਅਸਲ 'ਚ ਮੈਂ ਪੂਰੀ ਉਤਸੁਕਤਾ ਨਾਲ ਇਹ ਦੇਖਣਾ ਚਾਹੁੰਦਾ ਸੀ ਕਿ ਇਹ ਟੈਸਟ ਕਿੱਟ ਕਿੰਨੀ ਜਲਦੀ ਕੰਮ ਕਰਦੀ ਹੈ," ਵ੍ਹਾਈਟ ਹਾਊਸ ਦੇ ਇਕ ਅਧਿਕਾਰੀ ਨੇ ਕਿਹਾ ਕਿ ਟਰੰਪ ਨੇ ਨਵੀਂ ਜਾਰੀ ਕੀਤੀ ਐਬਟ ਪ੍ਰਯੋਗਸ਼ਾਲਾਵਾਂ 'ਚ ਟੈਸਟ ਕੀਤਾ , ਜੋ 15 ਮਿੰਟ ਜਾਂ ਇਸਤੋਂ ਘੱਟ ਸਮੇਂ ਵਿੱਚ ਟੈਸਟ ਦੇ ਨਤੀਜੇ ਲੈ ਕੇ ਆਉਂਦਾ ਹੈ । ਆਪਣੀ ਰੋਜ਼ਾਨਾ ਵਾਈਟ ਹਾਊਸ ਸਮਾਚਾਰ ਬ੍ਰੀਫਿੰਗ ਦੌਰਾਨ ਟਰੰਪ ਨੇ ਕਿਹਾ ਕਿ ਜੇ ਅਮਰੀਕੀ ਚਾਹੁੰਦੇ ਹਨ ਤਾਂ ਉਹਨਾਂ ਨੂੰ ਸੁਰੱਖਿਆਤਮਕ ਮਾਸਕ ਪਹਿਨਣੇ ਚਾਹੀਦੇ ਹਨ, ਤਾਂ ਉਹ ਪਹਿਨ ਸਕਦੇ ਹਨ। ਸਕਾਰਫ ਵੀ ਉਸੇ ਤਰ੍ਹਾਂ ਕੰਮ ਕਰਦੇ ਹਨ , ਉਹਨਾਂ ਕਿਹਾ । ਟਰੰਪ ਦੀ ਕੋਰੋਨਵਾਇਰਸ ਟਾਸਕ ਫੋਰਸ ਦੇ ਮੈਂਬਰ ਡਾ. ਦੇਬੋਰਾਹ ਬਿਰਕਸ ਨੇ ਕਿਹਾ ਕਿ ਰੋਗ ਨਿਯੰਤਰਣ ਅਤੇ ਰੋਕਥਾਮ ਕੇਂਦਰ , ਅਮਰੀਕੀ ਦਿਸ਼ਾ-ਨਿਰਦੇਸ਼ਾਂ ਵਿੱਚ ਸ਼ਾਮਲ ਕਰਨ ਲਈ ਮਾਸਕ ਦੇ ਵਿਸ਼ੇ 'ਚ ਇੱਕ ਸਿਫਾਰਸ਼ ‘ਤੇ ਕੰਮ ਕਰ ਰਹੇ ਹਨ ਕਿ ਕਿਵੇਂ ਅਮਰੀਕੀ ਸਭ ਤੋਂ ਵਧੀਆ ਢੰਗ ਨਾਲ ਆਪਣੀ ਰੱਖਿਆ ਕਰ ਸਕਦੇ ਹਨ। ਟਰੰਪ ਨੇ ਰਾਜਾਂ ਕੋਲ ਇਹ ਮੁੱਦਾ ਉਠਾਇਆ ਕਿ ਕੁਝ ਘੱਟ ਜੋਖਮ ਵਾਲੇ ਕੈਦੀਆਂ ਨੂੰ ਜੇਲ੍ਹ ਤੋਂ ਬਾਹਰ ਕੱਢਣ ਕਰਕੇ ਕੋਰੋਨਾਵਾਇਰਸ ਦੀ ਲਾਗ ਲੱਗਣ ਦਾ ਖ਼ਤਰਾ ਹੈ ਅਤੇ ਕਿਹਾ ਕਿ ਉਨ੍ਹਾਂ ਦਾ ਪ੍ਰਸ਼ਾਸਨ ਇਹ ਵੇਖਣ ਦੀ ਕੋਸ਼ਿਸ਼ ਕਰ ਰਿਹਾ ਹੈ ਕਿ "ਕੀ ਮੈਨੂੰ ਕੁੱਝ ਮਾਮਲਿਆਂ ਵਿੱਚ ਇਸ ਨੂੰ ਰੋਕਣ ਦਾ ਅਧਿਕਾਰ ਹੈ ਜਾਂ ਨਹੀਂ।" ਉਹਨਾਂ ਕਿਹਾ "ਕੁਝ ਰਾਜਾਂ ਵਿੱਚ , ਕੁਝ ਲੋਕ ਬਾਹਰ ਨਿਕਲ ਰਹੇ ਹਨ ਜੋ ਕਿ ਬਹੁਤ ਗੰਭੀਰ ਅਪਰਾਧੀ ਹਨ, ਅਤੇ ਮੈਨੂੰ ਇਹ ਪਸੰਦ ਨਹੀਂ ਹੈ । ਮੈਨੂੰ ਇਹ ਬਿਲਕੁਲ ਪਸੰਦ ਨਹੀਂ ਹੈ ।" ਉਪ-ਰਾਸ਼ਟਰਪਤੀ ਮਾਈਕ ਪੈਂਸ ਨੇ ਕਿਹਾ ਕਿ ਟਰੰਪ ਵਲੋਂ 3 ਅਪ੍ਰੈਲ ਨੂੰ ਬੀਮਾ ਰਹਿਤ ਕੋਰਨਾਵਾਇਰਸ ਮਰੀਜ਼ਾਂ ਦੇ ਇਲਾਜ ਅਤੇ ਟੈਸਟ ਲਈ ਹਸਪਤਾਲਾਂ ਨੂੰ ਮੁਆਵਜ਼ਾ ਦੇਣ ਦੀ ਯੋਜਨਾ ਦੀ ਘੋਸ਼ਣਾ ਕੀਤੀ ਜਾ ਰਹੀ ਹੈ। ਪੈਂਸ ਨੇ ਕਿਹਾ, "ਅਸੀਂ ਨਹੀਂ ਚਾਹੁੰਦੇ ਕਿ ਕੋਈ ਵੀ ਅਮਰੀਕੀ ਟੈਸਟ ਕਰਵਾਉਣ ਦੀ ਲਾਗਤ ਜਾਂ ਇਲਾਜ ਕਰਵਾਉਣ ਦੇ ਖਰਚਿਆਂ ਬਾਰੇ ਚਿੰਤਤ ਹੋਵੇ।" "ਰਾਸ਼ਟਰਪਤੀ ਇਸ ਬਾਰੇ ਜਲਦ ਸੰਬੋਧਨ ਕਰਨਗੇ।" ਟਰੰਪ ਨੇ ਘੋਸ਼ਣਾ ਕੀਤੀ ਕਿ ਅਮਰੀਕੀ ਸੈਨਿਕ ਅਤੇ ਸੰਘੀ ਕਰਮਚਾਰੀ ਨਿਊਯਾਰਕ ਵਿੱਚ ਜੈਵਿਟਸ ਸੈਂਟਰ ਕਨਵੈਨਸ਼ਨ ਸੈਂਟਰ ਵਿਚ ਸਥਾਪਤ ਇਕ ਅਸਥਾਈ ਹਸਪਤਾਲ ਦਾ ਸੰਚਾਲਨ ਕਰਨਗੇ ਤਾਂ ਜੋ ਸ਼ਹਿਰ ਦੇ ਮਰੀਜ਼ਾਂ ਦੀ ਵੱਡੀ ਗਿਣਤੀ ਦੇ ਇਲਾਜ ਵਿਚ ਸਹਾਇਤਾ ਕੀਤੀ ਜਾ ਸਕੇ। ਜੈਵਿਟਸ ਸੈਂਟਰ ਦਾ ਆਪ੍ਰੇਸ਼ਨ ਗੈਰ-ਕੋਰੋਨੈਵਾਇਰਸ ਮਰੀਜ਼ਾਂ ਦਾ ਇਲਾਜ ਕਰੇਗਾ, ਅਤੇ ਵਾਇਰਸ ਨਾਲ ਪੀੜਤ ਲੋਕਾਂ ਦੀ ਦੇਖਭਾਲ ਲਈ ਹਸਪਤਾਲਾਂ ਨੂੰ ਸੁਤੰਤਰ ਬਣਾਵੇਗਾ। ਨਿਊਯਾਰਕ ਸ਼ਹਿਰ ਵਿਚ 47,000 ਤੋਂ ਵੱਧ ਪੁਸ਼ਟੀ ਕੀਤੇ ਕੇਸਾਂ ਨਾਲ ਯੂਐਸ ਮਹਾਂਮਾਰੀ ਦਾ ਕੇਂਦਰ ਬਣ ਗਿਆ ਹੈ । ਕੋਰੋਨਾ ਵਾਇਰਸ ਟਾਸਕ ਫੋਰਸ ਦੇ ਮੈਂਬਰ ਅਤੇ ਵ੍ਹਾਈਟ ਹਾਊਸ ਦੇ ਸੀਨੀਅਰ ਸਲਾਹਕਾਰ ਜੇਰੇਡ ਕੁਸ਼ਨਰ ਨੇ ਕਿਹਾ ਕਿ ਸਰਕਾਰ ਨਿਊਯਾਰਕ ਦੇ ਜਨਤਕ ਹਸਪਤਾਲ ਪ੍ਰਣਾਲੀ ਨੂੰ 200,000 ਐੱਨ-95 ਸੁਰੱਖਿਆਤਮਕ ਮਾਸਕ ਭੇਜੇਗੀ ਤਾਂ ਜੋ ਅਗਲੇ ਮਹੀਨੇ ਮਹੀਨਿਆਂ ਵਿੱਚ ਡਾਕਟਰੀ ਕਰਮਚਾਰੀਆਂ ਦੀ ਸਹਾਇਤਾ ਕੀਤੀ ਜਾ ਸਕੇ। ਟਰੰਪ ਨੇ ਕਿਹਾ, "ਸਾਡੇ ਵਲੋਂ ਛੇਤੀ ਹੀ 100,000 (ਵੈਂਟੀਲੇਟਰ) ਬਣਾਏ ਜਾ ਰਹੇ ਹਨ। ਉਹਨਾਂ ਕਿਹਾ ਕਿ ਉਹਨਾਂ ਨੇ ਜਨਰਲ ਮੋਟਰਜ਼ ਦੀ ਚੀਫ ਐਗਜ਼ੀਕਿਟਿਵ ਮੈਰੀ ਬਾਰਾ ਨਾਲ ਗੱਲਬਾਤ ਕੀਤੀ ਸੀ, ਜਿਸਨੇ ਉਹਨਾਂ ਨੂੰ ਦੱਸਿਆ ਸੀ ਕਿ ਕੰਪਨੀ ਜਲਦੀ ਹੀ ਵੈਂਟੀਲੇਟਰਾਂ ਦਾ ਉਤਪਾਦਨ ਸ਼ੁਰੂ ਕਰਨ ਲਈ ਤਿਆਰ ਹੋ ਜਾਵੇਗੀ।


Top News view more...

Latest News view more...