ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਲੱਗਿਆ ਝਟਕਾ, ਪੜ੍ਹੋ ਖ਼ਬਰ

US

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਲੱਗਿਆ ਝਟਕਾ, ਪੜ੍ਹੋ ਖ਼ਬਰ,ਵਾਸ਼ਿੰਗਟਨ: ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਅੱਜ ਉਸ ਸਮੇਂ ਝਟਕਾ ਲੱਗਿਆ, ਜਦੋਂ ਅਮਰੀਕੀ ਸੰਸਦ ਦੇ ਹੇਠਲੇ ਸਦਨ ਉਹਨਾਂ ਖਿਲਾਫ ਮਹਾਦੋਸ਼ ਪ੍ਰਸਤਾਵ ਪਾਸ ਹੋ ਗਿਆ।

ਇਸ ਤੋਂ ਪਹਿਲਾਂ ਅਮਰੀਕੀ ਸੰਸਦ ਦੇ ਹੇਠਲੇ ਸਦਨ ਹਾਊਸ ਆਫ਼ ਰਿਪਰਜੈਂਟਿਵ ‘ਚ ਬੁੱਧਵਾਰ ਨੂੰ ਕਰੀਬ 10 ਘੰਟੇ ਬਹਿਸ ਹੋਈ। ਹੇਠਲੇ ਸਦਨ ਤੋਂ ਪ੍ਰਸਤਾਵ ਪਾਸ ਹੋ ਜਾਣ ਤੋਂ ਬਾਅਦ ਹੁਣ ਉੱਪਰਲੇ ਸਦਨ ‘ਚ ਪ੍ਰਸਤਾਵ ਪੇਸ਼ ਕੀਤਾ ਜਾਵੇਗਾ।

ਹੋਰ ਪੜ੍ਹੋ:ਚਿਟਫੰਡ ਕੰਪਨੀਆਂ ਦਾ ਸ਼ਿਕਾਰ ਹੋਏ ਲੋਕਾਂ ਨੇ ਦੁਖੀ ਹੋ ਕੇ ਚੁੱਕਿਆ ਇਹ ਕਦਮ

ਤੁਹਾਨੂੰ ਦੱਸ ਦੇਈਏ ਕਿ ਟਰੰਪ ਦੇ ਖ਼ਿਲਾਫ਼ ਮਹਾਦੋਸ਼ ਦੇ ਲਈ ਸਦਨ ‘ਚ ਦੋ ਪ੍ਰਸਤਾਵ ਪੇਸ਼ ਕੀਤੇ ਗਏ। ਪਹਿਲੇ ਪ੍ਰਸਤਾਵ ‘ਚ ਟਰੰਪ ‘ਤੇ ਸਤਾ ਦੀ ਦੁਰਵਰਤੋਂ ਦਾ ਦੋਸ਼ ਸੀ ਜਦਕਿ ਦੂਸਰੇ ਪ੍ਰਸਤਾਵ ‘ਚ ਉਨ੍ਹਾਂ ਦੇ ਖ਼ਿਲਾਫ਼ ਮਹਾਦੋਸ਼ ਸੁਣਵਾਈ ਦੇ ਦੌਰਾਨ ਸੰਸਦ ਦੇ ਕੰਮ ‘ਚ ਅੜਿੱਕਾ ਪਾਉਣ ਦਾ ਦੋਸ਼ ਲਗਾਇਆ ਗਿਆ।

-PTC News