Fri, Apr 19, 2024
Whatsapp

ਜੋ ਬਾਈਡਨ ਅਤੇ ਕਮਲਾ ਹੈਰਿਸ ਅੱਜ ਅਮਰੀਕਾ ਦੇ 46ਵੇਂ ਰਾਸ਼ਟਰਪਤੀ ਵਜੋਂ ਚੁੱਕਣਗੇ ਸਹੁੰ

Written by  Shanker Badra -- January 20th 2021 12:11 PM
ਜੋ ਬਾਈਡਨ ਅਤੇ ਕਮਲਾ ਹੈਰਿਸ ਅੱਜ ਅਮਰੀਕਾ ਦੇ 46ਵੇਂ ਰਾਸ਼ਟਰਪਤੀ ਵਜੋਂ ਚੁੱਕਣਗੇ ਸਹੁੰ

ਜੋ ਬਾਈਡਨ ਅਤੇ ਕਮਲਾ ਹੈਰਿਸ ਅੱਜ ਅਮਰੀਕਾ ਦੇ 46ਵੇਂ ਰਾਸ਼ਟਰਪਤੀ ਵਜੋਂ ਚੁੱਕਣਗੇ ਸਹੁੰ

ਵਾਸ਼ਿੰਗਟਨ : ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਜੋ ਬਾਈਡਨ ਅੱਜ ਅਮਰੀਕਾ ਦੇ 46ਵੇਂ ਰਾਸ਼ਟਰਪਤੀ ਵਜੋਂ ਸਹੁੰ ਚੁੱਕਣਗੇ। ਇਸ ਦੇ ਨਾਲ ਹੀ ਅਮਰੀਕਾ ਦੇ ਇਤਿਹਾਸ ਵਿੱਚ ਪਹਿਲੀ ਵਾਰ ਇੱਕ ਮਹਿਲਾ ਉੱਪ ਰਾਸ਼ਟਰਪਤੀ ਵਜੋਂ ਸਹੁੰ ਚੁੱਕੇਗੀ। ਇਸ 59ਵੇਂ ਸਹੁੰ ਚੁੱਕ ਸਮਾਗਮ ਦੀਆਂ ਤਿਆਰੀਆਂ ਜਾਰੀ ਹਨ। ਇਸ ਸਮਾਗਮ ਦਾ ਥੀਮ "American United" ਯਾਨੀ ਅਮਰੀਕੀਆਂ ਦੇ ਏਕਾ ਰੱਖਿਆ ਗਿਆ ਹੈ। ਪੜ੍ਹੋ ਹੋਰ ਖ਼ਬਰਾਂ : ਖੇਤੀ ਕਾਨੂੰਨਾਂ 'ਤੇ ਕਿਸਾਨਾਂ ਅਤੇ ਕੇਂਦਰ ਸਰਕਾਰ ਵਿਚਾਲੇ ਅੱਜ ਹੋਵੇਗੀ 10ਵੇਂ ਗੇੜ ਦੀ ਮੀਟਿੰਗ [caption id="attachment_467720" align="aligncenter" width="300"]US Presidential Inauguration 2021 : Joe Biden, Kamala Harris Swearing-in Ceremony ਜੋ ਬਾਈਡਨ ਅਤੇ ਕਮਲਾ ਹੈਰਿਸ ਅੱਜ ਅਮਰੀਕਾ ਦੇ 46ਵੇਂ ਰਾਸ਼ਟਰਪਤੀ ਵਜੋਂ ਚੁੱਕਣਗੇਸਹੁੰ[/caption] ਨਵੇਂ ਚੁਣੇ ਗਏ ਰਾਸ਼ਟਰਪਤੀ ਜੋ ਬਾਈਡਨਅਤੇ ਨਵੇਂ ਚੁਣੇ ਗਏ ਉਪ-ਰਾਸ਼ਟਰਪਤੀ ਕਮਲਾ ਹੈਰਿਸ ਟਰੰਪ ਸਮਰਥਕਾਂ ਵੱਲੋਂ ਹਿੰਸਾ ਦੇ ਡਰ ਦੇ ਵਿਚਕਾਰ ਅੱਜ ਸਹੁੰ ਚੁੱਕਣਗੇ। ਇਸ ਦੌਰਾਨ ਹਜ਼ਾਰਾਂ ਸੁਰੱਖਿਆ ਕਰਮਚਾਰੀ ਅਮਰੀਕੀ ਸੰਸਦ ਵੱਲ ਜਾਣ ਵਾਲੀਆਂ ਸੜਕਾਂ ਤੇ ਗਸ਼ਤ ਕਰ ਰਹੇ ਹਨ। ਇਸ ਦੇ ਨਾਲ ਹੀ ਸੁਰੱਖਿਆ ਕਰਮਚਾਰੀ ਵਾਹਨਾਂ ਦੀ ਜਾਂਚ ਕਰ ਰਹੇ ਹਨ। [caption id="attachment_467719" align="aligncenter" width="297"]US Presidential Inauguration 2021 : Joe Biden, Kamala Harris Swearing-in Ceremony ਜੋ ਬਾਈਡਨ ਅਤੇ ਕਮਲਾ ਹੈਰਿਸ ਅੱਜ ਅਮਰੀਕਾ ਦੇ 46ਵੇਂ ਰਾਸ਼ਟਰਪਤੀ ਵਜੋਂ ਚੁੱਕਣਗੇਸਹੁੰ[/caption] ਦੂਜੇ ਪਾਸੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਆਪਣੇ ਕਾਰਜਕਾਲ ਦੇ ਆਖਰੀ ਦਿਨ ਨਵੇਂ ਚੁਣੇ ਗਏ ਰਾਸ਼ਟਰਪਤੀ ਜੋ ਬਾਈਡਨ ਨੂੰ ਵਧਾਈ ਦਿੱਤੀ ਪਰ ਇਸ ਦੇ ਨਾਲ ਹੀ ਡੋਨਾਲਡ ਟਰੰਪ ਇਸ ਸਮਾਗਮ ਦਾ ਹਿੱਸਾ ਨਹੀਂ ਬਣਨਗੇ। ਡੋਨਾਲਡ ਟਰੰਪ ਇਸ ਤੋਂ ਪਹਿਲਾਂ ਹੀ ਟਾਊਨ ਛੱਡ ਕੇ ਚਲੇ ਜਾਣਗੇ। ਪੜ੍ਹੋ ਹੋਰ ਖ਼ਬਰਾਂ : ਅਸੀਂ ਦਿੱਲੀ ਅੰਦਰ ਹਰ ਹਾਲਤ 'ਚ ਕਰਾਂਗੇ ਟਰੈਕਟਰ ਪਰੇਡ , ਕਿਸਾਨਾਂ ਨੇ ਦਿੱਲੀ ਪੁਲਿਸ ਨੂੰ ਦੱਸਿਆ ਆਪਣਾ ਰੂਟ ਪਲਾਨ [caption id="attachment_467718" align="aligncenter" width="299"]US Presidential Inauguration 2021 : Joe Biden, Kamala Harris Swearing-in Ceremony ਜੋ ਬਾਈਡਨ ਅਤੇ ਕਮਲਾ ਹੈਰਿਸ ਅੱਜ ਅਮਰੀਕਾ ਦੇ 46ਵੇਂ ਰਾਸ਼ਟਰਪਤੀ ਵਜੋਂ ਚੁੱਕਣਗੇਸਹੁੰ[/caption] ਅਮਰੀਕੀ ਸੰਸਦ ਭਵਨ ਦੇ ਆਸ ਪਾਸ ਦਾ ਖੇਤਰ ਅਤੇ ਵ੍ਹਾਈਟ ਹਾਊਸ ਦੇ ਆਲੇ ਦੁਆਲੇ ਦਾ ਵੱਡਾ ਇਲਾਕਾ ਆਮ ਲੋਕਾਂ ਲਈ ਬੰਦ ਕਰ ਦਿੱਤਾ ਗਿਆ ਹੈ ਅਤੇ ਇਨ੍ਹਾਂ ਸਥਾਨਾਂ 'ਤੇ ਅੱਠ ਫੁੱਟ ਉੱਚੇ ਬੈਰੀਕੇਡ ਲਗਾਏ ਗਏ ਹਨ। ਇਸ ਦੌਰਾਨ ਪੂਰਾ ਸ਼ਹਿਰ ਹਾਈ ਅਲਰਟ 'ਤੇ ਹੈ। ਸੰਯੁਕਤ ਰਾਜ ਮਾਰਸ਼ਲ ਸਰਵਿਸਿਜ਼ ਨੇ ਵਾਸ਼ਿੰਗਟਨ ਡੀ.ਸੀ ਵਿਚ ਚਾਰ ਹਜ਼ਾਰ ਅਫਸਰ ਤਾਇਨਾਤ ਕਰਨ ਦਾ ਫੈਸਲਾ ਕੀਤਾ ਹੈ। -PTCNews


Top News view more...

Latest News view more...