ਦੇਸ਼- ਵਿਦੇਸ਼

ਇਧਰ ਆਖਣ ਪਟਾਕ-ਪਟਾਕ "ਅੰਗਰੇਜ਼ੀ ਬੋਲਣ ਨਿਆਣੇ " , ਓਧਰ ਵੇਖੋ ਅਮਰੀਕੀ ਨਿਕਲੇ ਕਿਤੇ ਵੱਧ ਸਿਆਣੇ !

By Kaveri Joshi -- July 28, 2020 4:07 pm -- Updated:Feb 15, 2021

ਅਮਰੀਕਾ-ਇਧਰ ਆਖਣ ਪਟਾਕ-ਪਟਾਕ "ਅੰਗਰੇਜ਼ੀ ਬੋਲਣ ਨਿਆਣੇ " , ਓਧਰ ਵੇਖੋ ਅਮਰੀਕੀ ਨਿਕਲੇ ਕਿਤੇ ਵੱਧ ਸਿਆਣੇ ! ਭਾਰਤ 'ਚ ਅਕਸਰ ਵੇਖਣ 'ਚ ਆਉਂਦਾ ਹੈ ਕਿ ਅੰਗਰੇਜ਼ੀ ਮੀਡੀਅਮ ਸਕੂਲਾਂ 'ਚ ਜ਼ਿਆਦਾਤਰ ਅੰਗਰੇਜ਼ੀ ਬੋਲਣ ਨੂੰ ਤਰਜੀਹ ਦਿੱਤੀ ਜਾਂਦੀ ਹੈ, ਇੱਥੋਂ ਤੱਕ ਕਿ ਕਈ ਸਕੂਲਾਂ 'ਚ ਬੱਚਿਆਂ ਨੂੰ ਪੜ੍ਹਾ ਰਹੇ ਮਾਪਿਆਂ ਨੂੰ ਵੀ ਗਿਲਾ ਰਹਿੰਦਾ ਹੈ ਕਿ ਉਹਨਾਂ ਦੇ ਬੱਚੇ ਆਪਣੀ ਮਾਤ-ਭਾਸ਼ਾ ਨੂੰ ਭੁੱਲਦੇ ਜਾ ਰਹੇ ਹਨ, ਕਿਉਂਕਿ ਹਰ ਵਿਸ਼ੇ 'ਚ ਸਕੂਲਾਂ ਨੇ ਅੰਗਰੇਜ਼ੀ ਭਾਸ਼ਾ 'ਚ ਬੋਲਣਾ ਲਾਜ਼ਮੀ ਕੀਤਾ ਹੁੰਦਾ ਹੈ । ਪਰ ਅਮਰੀਕਾ , ਜਿੱਥੇ ਉਹਨਾਂ ਦੀ ਭਾਸ਼ਾ ਅੰਗਰੇਜ਼ੀ ਹੈ , ਬਾਵਜੂਦ ਇਸਦੇ ਉਹਨਾਂ ਹਿੰਦੀ ਦੇ ਮਹੱਤਵ ਨੂੰ ਸਮਝਦੇ ਹੋਏ ਭਾਰਤੀ ਪਰਿਵਾਰਾਂ ਨਾਲ ਗੱਲਬਾਤ ਕਰਨ ਵਾਸਤੇ ਹਿੰਦੀ ਭਾਸ਼ਾ ਦੀ ਵਰਤੋਂ ਸ਼ੁਰੂ ਕੀਤੀ ਹੈ ।

ਮਿਲੀ ਜਾਣਕਾਰੀ ਮੁਤਾਬਿਕ ਇਹ ਖ਼ਬਰ ਮਾਈਕ੍ਰੋਸਾਫ਼ਟ ਦੇ ਮੁੱਖ ਦਫ਼ਤਰ ਵਾਲੇ ਸ਼ਹਿਰ ਸੀਏਟਲ ਦਾ ਦੱਸੀ ਗਈ ਹੈ , ਜਿਥੋਂ ਦੇ ਸਕੂਲੀ ਬੱਚਿਆਂ ਨੂੰ ਘਰ ਭੇਜੀਆਂ ਗਈਆਂ ਚਿੱਠੀਆਂ 'ਚ ਅੰਗਰੇਜ਼ੀ ਨਾਲ ਹਿੰਦੀ ਭਾਸ਼ਾ ਵੀ ਵਰਤੀ ਗਈ , ਜਿਸ ਨੂੰ ਦੇਖ ਕੇ ਭਾਰਤੀ ਪਰਿਵਾਰਾਂ ਨੇ ਕਾਫ਼ੀ ਖੁਸ਼ੀ ਮਹਿਸੂਸ ਕੀਤੀ ਅਤੇ ਇਸ ਗੱਲ ਦੀ ਸਰਾਹਨਾ ਵੀ ਕੀਤੀ ਕਿ ਅਮਰੀਕੀ ਭਾਰਤ ਦੀ ਭਾਸ਼ਾ ਦਾ ਸਨਮਾਨ ਕਰਨ ਲੱਗੇ ਹਨ ।

ਜਾਣਕਾਰੀ ਹਿੰਦੀ ਭਾਸ਼ਾ 'ਚ ਵੀ ਉਪਲਬੱਧ:-

ਦੱਸ ਦੇਈਏ ਕਿ ਸੀਏਟਲ ਸੀਤਲ ਦੇ ਰਹਿਣ ਵਾਲੇ ਰੂਚੀ ਤ੍ਰਿਵੇਦੀ ਦਾ ਛੋਟਾ ਲੜਕਾ ਆਦਿਤਿਆ ਸੱਤਵੀਂ ਜਮਾਤ 'ਚ ਪੜ੍ਹਦਾ ਹੈ ।ਜਿਸ ਸੀਏਟਲ ਦੇ ਚੈਰੀ ਕ੍ਰੀਸਟ ਐਲੀਮੈਂਟਰੀ ਸਕੂਲ 'ਚ ਉਕਤ ਵਿਦਿਆਰਥੀ ਪੜ੍ਹਦਾ ਹੈ , ਉੱਥੇ ਲਗਭਗ 50 ਦੇ ਕਰੀਬ ਭਾਰਤੀ ਪਰਿਵਾਰ ਆਪਣੇ ਬੱਚਿਆਂ ਨੂੰ ਪੜ੍ਹਾਈ ਕਰਵਾਉਂਦੇ ਹਨ। ਕੁਝ ਦਿਨ ਪਹਿਲਾਂ ਰੂਚੀ ਤ੍ਰਿਵੇਦੀ ਨੂੰ ਘਰ 'ਚ ਇੱਕ ਚਿੱਠੀ ਮਿਲੀ, ਜਿਸ 'ਚ ਮਾਨਸਿਕ ਅਵਸਥਾ ( mental health ) ਲਈ ਸਲਾਹ /ਮਸ਼ਵਰੇ ਆਦਿ ਦੀ ਜਾਣਕਾਰੀ ਦਿੱਤੀ ਗਈ ਸੀ ।  ਉਕਤ ਚਿੱਠੀ 'ਚ ਜਾਣਕਾਰੀ ਇੰਗਲਿਸ਼ 'ਚ ਸੀ , ਉਸਦੇ ਨਾਲ ਹੀ ਸਾਰੀ ਜਾਣਕਾਰੀ ਹਿੰਦੀ ਭਾਸ਼ਾ 'ਚ ਵੀ ਉਪਲਬੱਧ ਸੀ ।

ਹੋਰਾਂ ਸਕੂਲਾਂ ਨੇ ਵੀ ਬਿਲਕੁਲ ਇਸ ਤਰ੍ਹਾਂ ਦੇ ਭੇਜੇ ਪੱਤਰ:-

ਇਹ ਵੀ ਕਿਹਾ ਜਾ ਰਿਹਾ ਹੈ ਕਿ ਸਿਰਫ਼ ਇਹੀ ਸਕੂਲ ਨਹੀਂ ਬਲਕਿ ਹੋਰਾਂ ਸਕੂਲਾਂ ਨੇ ਵੀ ਉੱਥੇ ਰਹਿਣ ਵਾਲੇ ਭਾਰਤੀਆਂ ਨੂੰ ਬਿਲਕੁਲ ਇਸ ਤਰ੍ਹਾਂ ਦੇ ਪੱਤਰ ਭੇਜੇ ਗਏ ਹਨ , ਜਿਸਨੂੰ ਲੈ ਕੇ ਭਾਰਤ ਨਾਲ ਜ਼ਮੀਨੋਂ ਅਤੇ ਤਹਿ ਦਿਲੋਂ ਜੁੜੇ ਭਾਰਤੀਆਂ ਦੇ ਮਨਾਂ 'ਚ ਆਪਣੀ ਭਾਸ਼ਾ ਪ੍ਰਤੀ ਉਤਸ਼ਾਹ ਪਾਇਆ ਗਿਆ ਹੈ , ਸਾਰੇ ਇਸ ਗੱਲ ਨੂੰ ਲੈ ਕੇ ਖੁਸ਼ ਹਨ ਕਿ ਅਮਰੀਕੀ ਸਾਡੀ ਭਾਰਤੀ ਭਾਸ਼ਾ ਦੀ ਵੁਕਤ ਨੂੰ ਸਮਝਣ ਲੱਗੇ ਹਨ ।

ਅਮਰੀਕਾ ਨਿਵਾਸੀ ਤੋਂ ਮਿਲੀ ਸਾਫ਼ਟਵੇਅਰ ਤੋਂ ਮਦਦ ਦੀ ਜਾਣਕਾਰੀ :-

ਅਮਰੀਕਾ ਰਹਿਣ ਵਾਲੇ ਭਾਰਤੀ ਪਰਿਵਾਰ ਦੇ ਵਿਅਕਤੀ ਵੱਲੋਂ ਦੱਸੇ ਅਨੁਸਾਰ, ਜਾਣਕਾਰੀ ਮਿਲੀ ਹੈ ਕਿ ਇੰਗਲਿਸ਼ ਨੂੰ ਹਿੰਦੀ 'ਚ ਅਨੁਵਾਦ ਕਰਨ ਲਈ ਅਮਰੀਕੀ , ਭਾਸ਼ਾ ਅਨੁਵਾਦਿਤ ਕਰਨ ਲਈ ਬਣੇ ਸਾਫ਼ਟਵੇਅਰ ਦੀ ਵਰਤੋਂ ਕਰ ਰਹੇ ਹਨ ,ਸਿਰਫ਼ ਇਹੀ ਨਹੀਂ ,।ਹਿੰਦੀ ਨੂੰ ਸੌਖੇ ਤਰੀਕੇ ਸਮਝਿਆ ਜਾ ਸਕੇ , ਇਸ ਲਈ ਹਿੰਦੀ ਦੇ ਸ਼ਬਦਾਂ ਦੀ ਚੋਣ ਬਹੁਤ ਹੀ ਖੂਬਸੂਰਤ ਢੰਗ ਨਾਲ ਕੀਤੀ ਗਈ ਹੈ ।

ਹਿੰਦੀ ਭਾਸ਼ਾ ਦੀ ਵਰਤੋਂ ਹੁੰਦੀ ਦੇਖ ਮਿਲਿਆ ਸਕੂਨ :-

ਬੇਗਾਨੇ ਮੁਲਕ 'ਚ ਆਪਣੀ ਭਾਸ਼ਾ ਦੀ ਕਦਰ ਹੁੰਦੀ ਦੇਖ ਉਥੋਂ ਦੇ ਮਾਪਿਆਂ ਦੇ ਮਨਾਂ 'ਚ ਸਕੂਨ ਅਤੇ ਖੁਸ਼ੀ ਦੀ ਲਹਿਰ ਹੈ । ਜੇਕਰ ਭਾਰਤ 'ਚ ਵੀ ਆਪਣੀ ਭਾਸ਼ਾ ਨਾਲ ਲਗਾਵ ਕਰਨ ਲੱਗ ਪੈਣ ਤਾਂ ਸੱਚੀ ਇਸ ਤੋਂ ਸਕੂਨ ਦੀ ਗੱਲ ਹੋਰ ਕੀ ਹੋ ਸਕਦੀ ਹੈ ! ਸੂਬਾਈ ਖੇਤਰਾਂ ਦੇ ਸਕੂਲਾਂ ਨੂੰ ਵੀ ਚਾਹੀਦਾ ਹੈ ਕਿ ਹਰੇਕ ਬੱਚੇ ਨੂੰ ਮਾਂ-ਬੋਲੀ ਦੀ ਵੁਕਤ ਸਮਝਾਉਣ ਅਤੇ ਅੰਗਰੇਜ਼ੀ ਵਾਲੀ ਸੋਟੀ ਥੋੜੀ ਹੌਲੀ ਕਰਨ , ਮੁੱਕਦੀ ਗੱਲ ਇਹ ਹੈ ਕਿ ਹਰੇਕ ਭਾਸ਼ਾ ਦਾ ਹਰ ਇੱਕ ਦੇ ਮਨ 'ਚ ਸਨਮਾਨ ਹੋਣਾ ਚਾਹੀਦਾ ਹੈ ।

  • Share