ਨਾਸਾ ਨੇ ਮੰਗਲ ਗ੍ਰਹਿ ‘ਤੇ ਉਤਾਰਿਆ ਰੋਬੋਟਿਕ ‘ਮਾਰਸ ਇਨਸਾਈਟ ਲੈਂਡਰ ,ਰਚਿਆ ਇਤਿਹਾਸ

US space agency Nasa new robot on Mars lands

ਨਾਸਾ ਨੇ ਮੰਗਲ ਗ੍ਰਹਿ ‘ਤੇ ਉਤਾਰਿਆ ਰੋਬੋਟਿਕ ‘ਮਾਰਸ ਇਨਸਾਈਟ ਲੈਂਡਰ ,ਰਚਿਆ ਇਤਿਹਾਸ:ਅਮਰੀਕੀ ਪੁਲਾੜ ਏਜੰਸੀ ਨਾਸਾ ਨੇ ‘ਮਾਰਸ ਇਨਸਾਈਟ ਲੈਂਡਰ’ ਪੁਲਾੜ ਯੰਤਰ ਨੂੰ ਸਫ਼ਲਤਾਪੂਰਨ ਮੰਗਲ ਗ੍ਰਹਿ ‘ਤੇ ਉਤਾਰ ਦਿੱਤਾ ਹੈ।ਨਾਸਾ ਨੇ ਰੋਬੋਟਿਕ ਨੂੰ ਮੰਗਲ ਗ੍ਰਹਿ ‘ਤੇ ਉਤਾਰ ਕੇ ਇਤਿਹਾਸ ਰਚ ਦਿੱਤਾ ਹੈ।US space agency Nasa new robot on Mars landsਜਾਣਕਾਰੀ ਅਨੁਸਾਰ ਇਨਸਾਈਟ ਲੈਂਡਰ ਪੁਲਾੜ ਯੰਤਰ ਨੂੰ ਮੰਗਲ ਗ੍ਰਹਿ ਦੀ ਦੁਨੀਆਂ ਬਾਰੇ ਜਾਣਕਾਰੀ ਹਾਸਲ ਕਰਨ ਲਈ ਬਾਣਾਇਆ ਗਿਆ ਹੈ।ਇਸ ਨਾਲ ਮੰਗਲ ਗ੍ਰਹਿ ਦੀ ਅੰਦਰੂਨੀ ਬਣਤਰ ਤੇ ਇਸ ਦੇ ਨਿਰਮਾਣ ਦੇ ਬਾਰੇ ‘ਚ ਪਤਾ ਲਗਾਇਆ ਜਾ ਸਕੇਗਾ ਅਤੇ ਇਹ ਜਾਣਕਾਰੀ ਇਕੱਠੀ ਕਰੇਗਾ ਕਿ ਮੰਗਲ ਗ੍ਰਹਿ ਦੀ ਸਤ੍ਹਾ ਧਰਤੀ ਤੋਂ ਕਿੰਨੀ ਵੱਖਰੀ ਹੈ।ਇਸ ਤਰ੍ਹਾਂ ਦਾ ਇਤਿਹਾਸ ਬਣਾਉਣ ਮਗਰੋਂ ਨਾਸਾ ਦੇ ਵਿਗਿਆਨੀਆਂ ‘ਚ ਖ਼ੁਸ਼ੀ ਦੀ ਲਹਿਰ ਦੇਖਣ ਨੂੰ ਮਿਲੀ ਹੈ।US space agency Nasa new robot on Mars landsਜਾਣਕਾਰੀ ਅਨੁਸਾਰ ਇਨਸਾਈਟ ਲਈ ਮੰਗਲ ਗ੍ਰਹਿ ‘ਤੇ ਲੈਂਡਿੰਗ ‘ਚ ਲੱਗਣ ਵਾਲਾ 6 ਤੋਂ 7 ਮਿੰਟ ਦਾ ਸਮਾਂ ਕਾਫ਼ੀ ਮਹੱਤਵਪੂਰਣ ਰਿਹਾ ਹੈ।ਇਸ ਦੌਰਾਨ ਇਸ ਦਾ ਪਿੱਛਾ ਕਰ ਰਹੇ ਦੋਵਾਂ ਸੈਟੇਲਾਈਟਸ ਰਾਹੀਂ ਦੁਨੀਆਂ ਭਰ ਦੇ ਵਿਗਿਆਨੀਆਂ ਦੀ ਨਜ਼ਰ ਇਨਸਾਈਟ ਲੈਂਡਰ ‘ਤੇ ਹੀ ਰਹੀ ਹੈ।US space agency Nasa new robot on Mars landsਦੱਸ ਦੇਈਏ ਕਿ ਦੋਵੇਂ ਸੈਟੇਲਾਈਟਸ ਨੇ ਅੱਠ ਮਿੰਟ ‘ਚ ਮੰਗਲ ‘ਤੇ ਉਤਾਰਨ ਦੀ ਜਾਣਕਾਰੀ ਧਰਤੀ ‘ਤੇ ਪਹੁੰਚਾ ਦਿੱਤੀ ਹੈ।ਨਾਸਾ ਨੇ ਇਸ ਪੂਰੇ ਮਿਸ਼ਨ ਦੀ ਲਾਈਵ ਕਵਰੇਜ ਕੀਤੀ।ਨਾਸਾ ਦਾ ਇਹ ਪੁਲਾੜ ਯੰਤਰ ਸਿਸਮੋਮੀਟਰ ਦੀ ਮਦਦ ਨਾਲ ਮੰਗਲ ਦੀਆਂ ਅੰਦਰੂਨੀ ਸਥਿਤੀਆਂ ਦਾ ਅਧਿਐਨ ਕਰੇਗਾ।ਇਸ ਨਾਲ ਵਿਗਿਆਨੀਆਂ ਨੂੰ ਇਹ ਸਮਝਣ ‘ਚ ਮਦਦ ਮਿਲੇਗੀ ਕਿ ਮੰਗਲ ਗ੍ਰਹਿ ਆਖ਼ਰ ਕਿਉਂ ਧਰਤੀ ਤੋਂ ਅਲੱਗ ਹੈ।
-PTCNews