ਅਮਰੀਕਾ ‘ਚ ਕੋਰੋਨਾ ਵੈਕਸੀਨ ਦਾ ਫ਼ਾਈਨਲ ਟ੍ਰਾਇਲ ਸ਼ੁਰੂ, 30 ਹਜ਼ਾਰ ਲੋਕਾਂ ਨੂੰ ਦਿੱਤੀ ਜਾਵੇਗੀ ਦਵਾਈ

US started final trials of Corona Vaccine

ਵਾਸ਼ਿੰਗਟਨ – ਕੋਰੋਨਾ ਮਹਾਮਾਰੀ ਨਾਲ ਜੁੜੀ ਅਮਰੀਕਾ ਤੋਂ ਆਈ ਇੱਕ ਖ਼ਬਰ ਨੇ ਸਾਰੇ ਲੋਕਾਂ ਦਾ ਧਿਆਨ ਆਪਣੇ ਵੱਲ੍ਹ ਖਿੱਚਿਆ ਹੈ। ਸੰਸਾਰ ਭਰ ਦੇ ਲੋਕਾਂ ਨੂੰ ਕੋਰੋਨਾ ਮਹਾਮਾਰੀ ਤੋਂ ਨਿਜਾਤ ਦੇਣ ਵਾਲੀ ਵੈਕਸੀਨ ਦਾ ਬੇਸਬਰੀ ਨਾਲ ਇੰਤਜ਼ਾਰ ਹੈ, ਅਤੇ ਅਮਰੀਕੀ ਕੰਪਨੀ ਮਾਡਰਨਾ ਵੈਕਸੀਨ ਲਿਆਉਣ ਦੇ ਬੇਹੱਦ ਕਰੀਬ ਹੈ। ਵੱਡੀ ਖ਼ਬਰ ਇਹ ਹੈ ਕਿ ਮੌਡਰਨਾ ਦੀ ਵੈਕਸੀਨ ਦਾ ਅੱਜ ਤੋਂ ਫ਼ਾਈਨਲ ਸਟੇਜ ਦਾ ਟ੍ਰਾਇਲ ਸ਼ੁਰੂ ਹੋਣ ਜਾ ਰਿਹਾ ਹੈ।
US started final trials of Corona Vaccine
ਵੈਕਸੀਨ ਵਾਸਤੇ ਮਦਦ ਲਈ ਅਮਰੀਕੀ ਸਰਕਾਰ ਦੇ ‘ਬਾਇਓਮੈਡੀਕਲ ਐਡਵਾਂਸਡ ਰਿਸਰਚ ਐਂਡ ਡਿਵੈਲਪਮੈਂਟ ਅਥਾਰਿਟੀ’ (BARDA) ਵੱਲੋਂ ਮੌਡਰਨਾ ਕੰਪਨੀ ਨੂੰ ਵਾਧੂ 472 ਮਿਲੀਅਨ ਡਾਲਰ ਦਿੱਤੇ ਗਏ ਹਨ।
US started final trials of Corona Vaccine
ਵੈਕਸੀਨ ਲਈ ਮਿਲੀ ਵਿੱਤੀ ਮਦਦ ਬਾਰੇ ਦੱਸਦੇ ਹੋਏ ਮੌਡਰਨਾ ਨੇ ਕਿਹਾ ਕਿ ਇਸ ਵਾਧੂ ਪੈਸੇ ਨਾਲ ਵੈਕਸੀਨ ਡਿਵੈਲਪ ਕਰਨ ‘ਚ ਨਿਸ਼ਚਿਤ ਮਦਦ ਮਿਲੇਗੀ। ਇਸ ‘ਚ ਵੈਕਸੀਨ ਦੇ ਫ਼ਾਈਨਲ ਸਟੇਜ ਦੇ ਟ੍ਰਾਇਲ ਦਾ ਖ਼ਰਚ ਵੀ ਸ਼ਾਮਲ ਹੈ। ਇਸ ਤੋਂ ਪਹਿਲਾਂ ਅਪ੍ਰੈਲ ‘ਚ ਇਸੇ ਅਮਰੀਕੀ ਕੰਪਨੀ ਨੂੰ ਅਮਰੀਕੀ ਸਰਕਾਰ ਤੋਂ 483 ਮਿਲੀਅਨ ਡਾਲਰ ਮਿਲੇ ਸਨ। ਸੋਧ ਕਾਰਜ ਤਕਰੀਬਨ 30 ਹਜ਼ਾਰ ਲੋਕਾਂ ਨੂੰ ਨਾਲ ਲੈ ਕੇ ਚਲਾਇਆ ਜਾਵੇਗਾ ਤਾਂ ਕਿ ਇਹ ਪਤਾ ਲੱਗੇ ਕਿ ਇਹ ਵੈਕਸੀਨ ਕੋਰੋਨਾ ਵਾਇਰਸ ਤੋਂ ਬਚਾਅ ‘ਚ ਕਿੰਨੀ ਪ੍ਰਭਾਵਸ਼ਾਲੀ ਹੈ। ਸ਼ੁਰੂਆਤੀ ਦੌਰ ‘ਚ 45 ਲੋਕਾਂ ਉੱਤੇ ਇਸ ਦੀ ਮੁਢਲੀ ਸ਼ੁਰੂਆਤੀ ਜਾਂਚ ਕੀਤੀ ਵੀ ਗਈ ਹੈ। ਪਤਾ ਲੱਗਿਆ ਹੈ ਕਿ ਇੱਕ ਖ਼ੁਰਾਕ ਵਿੱਚ ਮਰੀਜ਼ਾਂ ਨੂੰ 100 ਮਾਇਕਰੋਗ੍ਰਾਮ ਦਵਾਈ ਦਿੱਤੀ ਜਾਵੇਗੀ।

ਵੋਟ ਕਰਨ ਲਈ ਕਲਿਕ ਕਰੋ : https://www.ptcnews.tv/poll-question-27-7-2020p/
ਇਹ ਜਾਣਕਾਰੀ ਵੀ ਮਿਲੀ ਹੈ ਕਿ ਕੋਰੋਨਾ ਦੀ ਜਿਸ ਪਹਿਲੀ ਵੈਕਸੀਨ ਦਾ ਅਮਰੀਕਾ ‘ਚ ਟ੍ਰਾਇਲ ਕੀਤਾ ਗਿਆ ਹੈ, ਉਸ ਬਾਰੇ ਵਿਗਿਆਨੀਆਂ ਵੱਲੋਂ ਉਮੀਦ ਜਤਾਈ ਗਈ ਹੈ ਕਿ ਇਹ ਲੋਕਾਂ ਦੀ ਇਮਿਊਨਿਟੀ ਭਾਵ ਰੋਗਾਂ ਨਾਲ ਲੜਨ ਦੀ ਪ੍ਰਤੀਰੋਧਕ ਸਮਰੱਥਾ ਵਧਾਉਂਦਾ ਹੈ। ਉਮੀਦ ਹੈ ਕਿ ਇਸ ਦੇ ਨਤੀਜੇ ਇਸ ਸਾਲ ਦੇ ਅੰਤ ਤੱਕ ਸਾਹਮਣੇ ਆ ਜਾਣਗੇ। ਮਾਹਿਰਾਂ ਦਾ ਕਹਿਣਾ ਹੈ ਕਿ ਇਸ ਵੈਕਸੀਨ ਦੀਆਂ ਇੱਕ ਮਹੀਨੇ ਦੇ ਫਰਕ ਨਾਲ ਦੋ ਖੁਰਾਕਾਂ ਦੇਣੀਆਂ ਜ਼ਰੂਰੀ ਹਨ।
US started final trials of Corona Vaccine
ਵਿਸ਼ਵ ਸ਼ਕਤੀ ਮੰਨੇ ਜਾਂਦੇ ਅਮਰੀਕਾ ਨੇ ਕੋਰੋਨਾ ਮਹਾਮਾਰੀ ਦਾ ਭਾਰੀ ਪ੍ਰਕੋਪ ਹੰਢਾਇਆ ਹੈ ਜੋ ਕਿ ਹਾਲੇ ਵੀ ਜਾਰੀ ਹੈ। ਗਿਣਤੀ ਬਾਰੇ ਕਹੀਏ ਤਾਂ ਹੁਣ ਤੱਕ ਅਮਰੀਕਾ ‘ਚ 1,46,000 ਤੋਂ ਵੱਧ ਲੋਕ ਕੋਰੋਨਾ ਕਾਰਨ ਮੌਤ ਦਾ ਸ਼ਿਕਾਰ ਹੋ ਚੁੱਕੇ ਹਨ।