Thu, Apr 25, 2024
Whatsapp

ਅਮਰੀਕਾ 'ਚ ਇਸ ਸਾਲ ਆਵੇਗੀ ਕੋਰੋਨਾ ਵੈਕਸੀਨ, 3 ਵੈਕਸੀਨ ਦਾ ਚੱਲ ਰਿਹਾ ਟ੍ਰਾਈਲ : ਟਰੰਪ

Written by  Shanker Badra -- August 28th 2020 05:29 PM
ਅਮਰੀਕਾ 'ਚ ਇਸ ਸਾਲ ਆਵੇਗੀ ਕੋਰੋਨਾ ਵੈਕਸੀਨ, 3 ਵੈਕਸੀਨ ਦਾ ਚੱਲ ਰਿਹਾ ਟ੍ਰਾਈਲ : ਟਰੰਪ

ਅਮਰੀਕਾ 'ਚ ਇਸ ਸਾਲ ਆਵੇਗੀ ਕੋਰੋਨਾ ਵੈਕਸੀਨ, 3 ਵੈਕਸੀਨ ਦਾ ਚੱਲ ਰਿਹਾ ਟ੍ਰਾਈਲ : ਟਰੰਪ

ਅਮਰੀਕਾ 'ਚ ਇਸ ਸਾਲ ਆਵੇਗੀ ਕੋਰੋਨਾ ਵੈਕਸੀਨ, 3 ਵੈਕਸੀਨ ਦਾ ਚੱਲ ਰਿਹਾ ਟ੍ਰਾਈਲ : ਟਰੰਪ:ਵਾਸ਼ਿੰਗਟਨ : ਪੂਰੀ ਦੁਨੀਆ ਦੀ ਨਜ਼ਰ ਇਸ ਵੇਲੇ ਕੋਰੋਨਾ ਵੈਕਸੀਨ 'ਤੇ ਟਿਕੀ ਹੋਈ ਹੈ। ਦੁਨੀਆ ਭਰ 'ਚ ਕੋਰੋਨਾ ਮਹਾਂਮਾਰੀ ਵਿਚਕਾਰ ਕੋਰੋਨਾ ਵੈਕਸੀਨ 'ਤੇ ਤੇਜ਼ੀ ਨਾਲ ਕੰਮ ਚੱਲ ਰਿਹਾ ਹੈ। ਕੋਰੋਨਾ ਵੈਕਸੀਨ ਸਬੰਧੀ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੱਡਾ ਐਲਾਨ ਕੀਤਾ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਅਮਰੀਕਾ 'ਚ ਇਸੇ ਸਾਲ ਹੀ ਕੋਰੋਨਾ ਵਾਇਰਸ ਦੀ ਵੈਕਸੀਨ ਆ ਜਾਵੇਗੀ। [caption id="attachment_426814" align="aligncenter" width="300"] ਅਮਰੀਕਾ 'ਚ ਇਸ ਸਾਲ ਆਵੇਗੀ ਕੋਰੋਨਾ ਵੈਕਸੀਨ, 3 ਵੈਕਸੀਨ ਦਾ ਚੱਲ ਰਿਹਾ ਟ੍ਰਾਈਲ :  ਟਰੰਪ[/caption] ਟਰੰਪ ਨੇ ਕਿਹਾ ਕਿ ਫ਼ਿਲਹਾਲ ਅਮਰੀਕਾ 'ਚ ਤਿੰਨ ਕੋਰੋਨਾ ਵੈਕਸੀਨ ਦਾ ਟ੍ਰਾਈਲ ਚੱਲ ਰਿਹਾ ਹੈ। ਇਹ ਸਾਰੇ ਵੈਕਸੀਨ ਆਪਣੇ ਤੀਜੇ ਤੇ ਆਖਰੀ ਪੜਾਅ 'ਚ ਹਨ। ਉਨ੍ਹਾਂ ਨੇ ਜਾਣਕਾਰੀ ਦਿੱਤੀ ਕਿ ਅਮਰੀਕਾ ਕੋਰੋਨਾ ਵੈਕਸੀਨ ਦਾ ਪਹਿਲਾਂ ਤੋਂ ਹੀ ਉਤਪਾਦਨ ਕਰ ਰਿਹਾ ਹੈ ਤਾਂਕਿ ਇਸ ਦੀ ਖੁਰਾਕ ਲੋਕਾਂ ਤੱਕ ਆਸਾਨੀ ਨਾਲ ਉਪਲਬਧ ਹੋ ਸਕੇ। [caption id="attachment_426815" align="aligncenter" width="300"] ਅਮਰੀਕਾ 'ਚ ਇਸ ਸਾਲ ਆਵੇਗੀ ਕੋਰੋਨਾ ਵੈਕਸੀਨ, 3 ਵੈਕਸੀਨ ਦਾ ਚੱਲ ਰਿਹਾ ਟ੍ਰਾਈਲ :  ਟਰੰਪ[/caption] ਰੀਪਬਲਿਕਨ ਪਾਰਟੀ ਦੇ ਰਾਸ਼ਟਰੀ ਸੰਮੇਲਨ ਵਿਚ ਬੋਲਦਿਆਂ ਟਰੰਪ ਨੇ ਕਿਹਾ ਕਿ ਜਲਦੀ ਹੀ ਸਾਡੇ ਕੋਲ ਸੁਰੱਖਿਅਤ ਅਤੇ ਪ੍ਰਭਾਵੀ ਵੈਕਸੀਨ ਹੋਵੇਗੀ। ਅਸੀਂ ਸਭ ਰਲ-ਮਿਲ ਕੇ ਇਸ ਵਾਇਰਸ ਨੂੰ ਖ਼ਤਮ ਕਰ ਦੇਵਾਂਗੇ। ਦੱਸ ਦਈਏ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਰਾਸ਼ਟਰਪਤੀ ਚੋਣਾਂ ਲਈ ਰਿਪਬਲਿਕ ਪਾਰਟੀ ਵੱਲੋਂ ਨਾਮਿਨੇਸ਼ਨ ਸਵੀਕਾਰ ਕਰ ਲਿਆ ਹੈ। ਸ਼ੁੱਕਰਵਾਰ ਨੂੰ ਵ੍ਹਾਈਟ ਹਾਊਸ ਦੇ ਬਾਹਰ ਭੀੜ ਦੇ ਸਾਹਮਣੇ ਇਸ ਦਾ ਐਲਾਨ ਕੀਤਾ ਹੈ। [caption id="attachment_426813" align="aligncenter" width="300"] ਅਮਰੀਕਾ 'ਚ ਇਸ ਸਾਲ ਆਵੇਗੀ ਕੋਰੋਨਾ ਵੈਕਸੀਨ, 3 ਵੈਕਸੀਨ ਦਾ ਚੱਲ ਰਿਹਾ ਟ੍ਰਾਈਲ :  ਟਰੰਪ[/caption] ਦੱਸ ਦਈਏ ਕਿ ਟਰੰਪ ਨੇ ਇਸ ਤੋਂ ਪਹਿਲਾਂ ਵੀ ਕਿਹਾ ਸੀ ਉਹਨਾਂ ਨੂੰ ਆਸ ਹੈ ਕਿ ਇਸ ਸਾਲ ਦੇ ਅਖੀਰ ਤੱਕ ਕੋਰੋਨਾ ਵੈਕਸੀਨ ਬਣ ਕੇ ਤਿਆਰ ਹੋ ਜਾਵੇਗੀ। ਉਹਨਾਂ ਨੇ ਨਾਲ ਹੀ ਕਿਹਾ ਸੀ ਕਿ ਕੋਰੋਨਾ ਵੈਕਸੀਨ ਅਮਰੀਕੀ ਰਾਸ਼ਟਰਪਤੀ ਚੋਣਾਂ ਮਤਲਬ 3 ਨਵੰਬਰ ਤੱਕ ਬਣ ਕੇ ਤਿਆਰ ਹੋ ਸਕਦੀ ਹੈ। ਉਹਨਾਂ ਨੇ ਕਿਹਾ ਕਿ ਰਾਸ਼ਟਰਪਤੀ ਚੋਣਾ ਦੇ ਦੌਰਾਨ ਕੋਰੋਨਾ ਵੈਕਸੀਨ ਦੇ ਆਉਣ ਨਾਲ ਚੋਣਾਂ 'ਤੇ ਕੋਈ ਅਸਰ ਨਹੀਂ ਪਵੇਗਾ। ਇਸ ਮੁਹਿੰਮ ਦਾ ਉਦੇਸ਼ ਲੋਕਾਂ ਦੀਆਂ ਜ਼ਿੰਦਗੀਆਂ ਬਚਾਉਣਾ ਹੈ। -PTCNews


Top News view more...

Latest News view more...