Sat, Apr 20, 2024
Whatsapp

ਕੋਵਿਡ-19- ਡੋਨਾਲਡ ਟਰੰਪ WHO ਤੋਂ ਸਖ਼ਤ ਖਫ਼ਾ , ਲਗਾਈ ਫੰਡਿੰਗ 'ਤੇ ਰੋਕ

Written by  Kaveri Joshi -- April 15th 2020 04:29 PM
ਕੋਵਿਡ-19- ਡੋਨਾਲਡ ਟਰੰਪ WHO ਤੋਂ ਸਖ਼ਤ ਖਫ਼ਾ , ਲਗਾਈ ਫੰਡਿੰਗ 'ਤੇ ਰੋਕ

ਕੋਵਿਡ-19- ਡੋਨਾਲਡ ਟਰੰਪ WHO ਤੋਂ ਸਖ਼ਤ ਖਫ਼ਾ , ਲਗਾਈ ਫੰਡਿੰਗ 'ਤੇ ਰੋਕ

ਵਾਸ਼ਿੰਗਟਨ :- ਕੋਵਿਡ-19 - ਡੋਨਾਲਡ ਟਰੰਪ WHO ਤੋਂ ਸਖ਼ਤ ਖਫ਼ਾ , ਲਗਾਈ ਫੰਡਿੰਗ 'ਤੇ ਰੋਕ: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵਿਸ਼ਵ ਸਿਹਤ ਸੰਗਠਨ (WHO) ਵੱਲੋਂ ਚੀਨ 'ਚ ਕੋਰੋਨਾਵਾਇਰਸ ਦੇ ਫੈਲਾਅ ਅਤੇ ਪਾਰਦਰਸ਼ਤਾ ਨੂੰ ਲੁਕਾਉਣ ਕਾਰਨ ਕਾਫ਼ੀ ਗੁੱਸੇ ਹਨ , ਜਿਸਦੇ ਚਲਦੇ ਉਹਨਾਂ ਨੇ ਮੰਗਲਵਾਰ ਨੂੰ ਘੋਸ਼ਣਾ ਕੀਤੀ ਕਿ ਉਹ ਵਿਸ਼ਵ ਸਿਹਤ ਸੰਗਠਨ ਨੂੰ ਦਿੱਤੇ ਜਾਣ ਵਾਲੇ ਫੰਡਾਂ ਨੂੰ ਰੋਕ ਰਹੇ ਹਨ ਅਤੇ (WHO) ਦੀ ਕੋਵਿਡ-19 ਸੰਬੰਧੀ ਕਾਰਗੁਜ਼ਾਰੀ ਦੀ ਪੜਤਾਲ ਵੀ ਕੀਤੀ ਜਾ ਰਹੀ ਹੈ । ਇਸ ਮਾਮਲੇ ਬਾਰੇ ਗੱਲ ਕਰਦੇ ਟਰੰਪ ਨੇ ਕਿਹਾ ਕਿ ਜੇ ਡਬਲਯੂਐਚਓ ਨੇ ਢੁੱਕਵੀਂ ਕਾਰਵਾਈ ਕੀਤੀ ਹੁੰਦੀ, ਤਾਂ ਉਹ ਜਲਦੀ ਹੀ ਚੀਨ ਤੋਂ ਆਉਣ ਵਾਲੇ ਲੋਕਾਂ ਉੱਤੇ ਯਾਤਰਾ ਪਾਬੰਦੀ ਲਗਾ ਸਕਦੇ ਸਨ । ਉਹਨਾਂ ਮੁਤਾਬਿਕ ਅਮਰੀਕਾ ਹਰ ਸਾਲ ਡਬਲਯੂਐਚਓ ਨੂੰ 400 ਮਿਲੀਅਨ ਤੋਂ 500 ਮਿਲੀਅਨ ਡਾਲਰ ਦਾ ਫੰਡ ਦਿੰਦਾ ਹੈ। ਅਮਰੀਕਾ ਗਲੋਬਲ ਹੈਲਥ ਬਾਡੀ ਦਾ ਸਭ ਤੋਂ ਵੱਡਾ ਸਿੰਗਲ ਫੰਡਰ ਹੈ ਅਤੇ 2019 ਵਿਚ ਡਬਲਯੂਐਚਓ ਨੂੰ 400 ਮਿਲੀਅਨ ਡਾਲਰ ਤੋਂ ਵੱਧ ਦਿੱਤਾ ਹੈ। ਟਰੰਪ ਨੇ ਇਕ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ, 'ਅੱਜ ਮੈਂ ਆਪਣੇ ਪ੍ਰਸ਼ਾਸਨ ਨੂੰ ਵਿਸ਼ਵ ਸਿਹਤ ਸੰਗਠਨ (WHO) ਦੀ ਫੰਡਿੰਗ ਰੋਕਣ ਦੇ ਨਿਰਦੇਸ਼ ਦੇ ਰਿਹਾ ਹਾਂ। ਉਹਨਾਂ ਕਿਹਾ ਕਿ ਕੀ ਯੂਐਸ ਫੰਡ ਦੁਬਾਰਾ ਸ਼ੁਰੂ ਕਰੇਗਾ , ਇਸ ਬਾਰੇ ਫੈਸਲਾ ਪੂਰੀ ਪੜਤਾਲ ਕਰਨ ਤੋਂ ਬਾਅਦ ਲਿਆ ਜਾਵੇਗਾ, ਉਹਨਾਂ ਕਿਹਾ ਕਿ ਇਹ ਪੜਤਾਲ ਲਗਭਗ 60 ਤੋਂ 90 ਦਿਨ ਤੱਕ ਚਲੇਗੀ । ਇਸ ਸੰਦਰਭ 'ਚ ਡਬਲਯੂਐਚਓ ਨੇ ਅਜੇ ਸਿੱਧੇ ਤੌਰ 'ਤੇ ਜਵਾਬ ਨਹੀਂ ਦਿੱਤਾ ਪਰ ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਐਂਟੋਨੀਓ ਗੁਟੇਰੇਸ ਨੇ ਕਿਹਾ ਕਿ ਅੰਤਰਰਾਸ਼ਟਰੀ ਭਾਈਚਾਰੇ ਨੂੰ "ਇਸ ਵਾਇਰਸ ਨੂੰ ਰੋਕਣ ਲਈ ਇਕਜੁੱਟ ਹੋਣਾ ਚਾਹੀਦਾ ਹੈ"। ਦੱਸ ਦੇਈਏ ਕਿ ਟਰੰਪ ਨੇ ਚੀਨ ਤੋਂ ਯਾਤਰੀਆਂ ਦੇ ਆਉਣ 'ਤੇ ਪਾਬੰਦੀ ਲਗਾਉਣ ਤੋਂ ਕੁਝ ਦਿਨ ਪਹਿਲਾਂ ਹੀ ਚੀਨ ਦੇਸ਼ ਦੀ ਪ੍ਰਸ਼ੰਸਾ ਵੀ ਕੀਤੀ ਸੀ । ਉਹਨਾਂ 25 ਜਨਵਰੀ ਨੂੰ ਇੱਕ ਟਵੀਟ ਕਰਦਿਆਂ ਕਿਹਾ ਸੀ ਕਿ ਕੋਰੋਨਾਵਾਇਰਸ ਨੂੰ ਕਾਬੂ ਕਰਨ ਲਈ ਚੀਨ ਬਹੁਤ ਸਖ਼ਤ ਮਿਹਨਤ ਕਰ ਰਿਹਾ ਹੈ। ਸੰਯੁਕਤ ਰਾਜ ਅਮਰੀਕਾ ਉਨ੍ਹਾਂ ਦੇ ਯਤਨਾਂ ਅਤੇ ਪਾਰਦਰਸ਼ਤਾ ਦੀ ਬਹੁਤ ਪ੍ਰਸ਼ੰਸਾ ਕਰਦਾ ਹੈ। ਇਹ ਸਭ ਵਧੀਆ ਢੰਗ ਨਾਲ ਕੰਮ ਕਰੇਗਾ। ਖ਼ਾਸਕਰ, ਅਮਰੀਕੀ ਲੋਕਾਂ ਦੀ ਤਰਫੋਂ, ਮੈਂ ਰਾਸ਼ਟਰਪਤੀ Xi ਦਾ ਧੰਨਵਾਦ ਕਰਦਾ ਹਾਂ।


Top News view more...

Latest News view more...