Sat, Apr 20, 2024
Whatsapp

ਅਮਰੀਕਾ ਦੇ ਗੁਰਦੁਆਰਾ ਸਾਹਿਬ ’ਚ 2 ਸਿੱਖ ਧੜਿਆ 'ਚ ਖ਼ੂਨੀ ਝੜਪ, ਇਕ ਗੰਭੀਰ ਜਖ਼ਮੀ

Written by  Shanker Badra -- October 19th 2020 03:57 PM -- Updated: October 19th 2020 03:59 PM
ਅਮਰੀਕਾ ਦੇ ਗੁਰਦੁਆਰਾ ਸਾਹਿਬ ’ਚ 2 ਸਿੱਖ ਧੜਿਆ 'ਚ ਖ਼ੂਨੀ ਝੜਪ, ਇਕ ਗੰਭੀਰ ਜਖ਼ਮੀ

ਅਮਰੀਕਾ ਦੇ ਗੁਰਦੁਆਰਾ ਸਾਹਿਬ ’ਚ 2 ਸਿੱਖ ਧੜਿਆ 'ਚ ਖ਼ੂਨੀ ਝੜਪ, ਇਕ ਗੰਭੀਰ ਜਖ਼ਮੀ

ਅਮਰੀਕਾ ਦੇ ਗੁਰਦੁਆਰਾ ਸਾਹਿਬ ’ਚ 2 ਸਿੱਖ ਧੜਿਆ 'ਚ ਖ਼ੂਨੀ ਝੜਪ, ਇਕ ਗੰਭੀਰ ਜਖ਼ਮੀ:ਵਾਸ਼ਿੰਗਟਨ : ਅਮਰੀਕਾ ਦੇ ‌ਸਿਆਟਲ ਨੇੜਲੇ ਰੈਂਟਨ ਗੁਰਦੁਆਰਾ ਸਾਹਿਬ ਵਿਚ ਐਤਵਾਰ ਸ਼ਾਮ 2 ਧਿਰਾਂ ਵਿਚਕਾਰ ਖ਼ੂਨੀ ਝੜਪ ਹੋਣ ਦੀ ਖ਼ਬਰ ਮਿਲੀ ਹੈ। ਜਿਸ ਦੌਰਾਨ ਗੁਰਦੁਆਰਾ ਸਾਹਿਬ ਵਿਚਬੈਸਬਾਲ ਬੈਟ ਤੇ ਕਿਰਪਾਨਾਂ ਚੱਲੀਆਂ ਹਨ।ਇਸ ਝੜਪ ਦੌਰਾਨ ਦੋ ਸਿੱਖ ਗੰਭੀਰ ਜਖ਼ਮੀ ਹੋ ਗਏ ਹਨ, ਜਿਨ੍ਹਾਂ ਵਿਚੋਂ ਇਕ ਨੂੰ ਹਸਪਤਾਲ ਵਿਚ ਭਰਤੀ ਕਰਵਾਉਣਾ ਪਿਆ ਹੈ। ਇਹ ਵੀ ਪੜ੍ਹੋ : ਕਿਸਾਨ ਜਥੇਬੰਦੀਆਂ ਦੀ 20 ਅਕਤੂਬਰ ਨੂੰ ਹੋਣ ਵਾਲੀ ਮੀਟਿੰਗ ਮੁਲਤਵੀ , ਰੇਲ ਰੋਕੋ ਅੰਦੋਲਨ ਰਹੇਗਾ ਜਾਰੀ [caption id="attachment_441457" align="aligncenter" width="700"]US: Two Sikh groups armed with swords, baseball bats clash inside gurdwara ਅਮਰੀਕਾ ਦੇ ਗੁਰਦੁਆਰਾ ਸਾਹਿਬ ’ਚ 2 ਸਿੱਖ ਧੜਿਆ 'ਚ ਖ਼ੂਨੀ ਝੜਪ, ਇਕ ਗੰਭੀਰ ਜਖ਼ਮੀ[/caption] ਜਾਣਕਾਰੀ ਅਨੁਸਾਰ ਗੁਰਦਵਾਰਾ ਸਿੰਘ ਸਭਾ ਵਾਸਿੰਗਟਨ ਟੈਂਪਲ ਵਿੱਚ ਐਂਤਵਾਰ ਨੂੰ ਸ਼ਾਮੀਂ ਦੋ ਢਾਈ ਵਜੇ ਦੇ ਕਰੀਬ ਦੋ ਧੜਿਆਂ ਦੀ ਖੂਨੀ ਲੜਾਈ ਹੋਈ ਹੈ ,ਜਿਸ ਵਿੱਚ ਬੇਸਬਾਲ, ਕਿਰਪਾਨਾ ਨਾਲ ਇੱਕ ਦੂਜੇ ਤੇ ਜੰਮ ਕੇ ਵਾਰ ਕੀਤੇ ਗਏ ਹਨ। ਇਸ ਹਿੰਸਕ ਲੜਾਈ ਦੌਰਾਨ ਕਈ ਲੋਕਾਂ ਦੀਆਂ ਪੱਗਾਂ ਲੱਥ ਗਈਆਂ ਤੇ ਕਈਆਂ ਦੇ ਸੱਟਾਂ ਲੱਗੀਆਂ ਹਨ। [caption id="attachment_441456" align="aligncenter" width="700"]US: Two Sikh groups armed with swords, baseball bats clash inside gurdwara ਅਮਰੀਕਾ ਦੇ ਗੁਰਦੁਆਰਾ ਸਾਹਿਬ ’ਚ 2 ਸਿੱਖ ਧੜਿਆ 'ਚ ਖ਼ੂਨੀ ਝੜਪ, ਇਕ ਗੰਭੀਰ ਜਖ਼ਮੀ[/caption] ਸਥਾਨਕ ਪੁਲਿਸ ਦੇ ਮੁਤਾਬਿਕ ਇਹ ਲੜਾਈ ਪਾਰਕਿੰਗ ਨੂੰ ਲੈ ਕੇ ਹੋਈ 'ਤੇ ਗੁਰਦੁਆਰਾ ਸਿੰਘ ਸਭਾ ਦੇ ਅੰਦਰ ਜਾਣ ਤੱਕ ਜਾਰੀ ਰਹੀ। ਜਦੋਂ ਪੁਲਿਸ ਇਸ ਘਟਨਾ ਬਾਰੇ ਸੁਣ ਕੇ ਮੌਕੇ 'ਤੇ ਪਹੁੰਚੇ ਤਾਂ ਲੋਕ ਉਹਨਾਂ ਦੋਨਾਂ ਨੂੰ ਇਕ ਦੂਜੇ ਤੋਂ ਬਚਾਉਣ ਦੀ ਕੋਸ਼ਿਸ਼ ਕਰ ਰਹੇ ਸਨ। ਇਸ ਮਾਮਲੇ ਦੀ ਪੁਲਿਸ ਬਰੀਕੀ ਨਾਲ ਜਾਂਚ ਕਰ ਰਹੀ ਹੈ। ਇਹ ਵੀ ਪੜ੍ਹੋ : ਪੰਜਾਬ 'ਚ 7 ਮਹੀਨਿਆਂ ਤੋਂ ਬੰਦ ਪਏ ਸਕੂਲ ਅੱਜ ਤੋਂ ਮੁੜ ਖੁੱਲ੍ਹੇ [caption id="attachment_441455" align="aligncenter" width="700"]US: Two Sikh groups armed with swords, baseball bats clash inside gurdwara ਅਮਰੀਕਾ ਦੇ ਗੁਰਦੁਆਰਾ ਸਾਹਿਬ ’ਚ 2 ਸਿੱਖ ਧੜਿਆ 'ਚ ਖ਼ੂਨੀ ਝੜਪ, ਇਕ ਗੰਭੀਰ ਜਖ਼ਮੀ[/caption] ਇਸ ਮੌਕੇ ਵੱਡੀ ਗਿਣਤੀ ਵਿੱਚ ਰੈਂਟਨ ਪੁਲਿਸ ਵਿਭਾਗ ਅਤੇ ਰੈਂਟਨ ਫਾਇਰਫਾਈਟਰ ਨੇ ਘਟਨਾ ਸਥਾਨ 'ਤੇ ਪਹੁੰਚ ਕੇ ਸਥਿਤੀ ਤੇ ਕਾਬੂ ਪਾਇਆ ਹੈ। ਪੁਲਿਸ ਅਨੁਸਾਰ ਦੋਵਾਂ ਸਿੱਖਾਂ ਵਿਚ ਪਿਛਲੇ ਤਿੰਨ ਹਫ਼ਤਿਆਂ ਤੋਂ ਵਿਵਾਦ ਚੱਲ ਰਿਹਾ ਸੀ 'ਤੇ ਇਸ ਤੋਂ ਬਾਅਦ ਕੱਲ੍ਹ ਉਹਨਾਂ ਦੀ ਗੁਰਦੁਆਰਾ ਸਾਹਿਬ ਵਿਚ ਝੜਪ ਹੋ ਗਈ। ਇਸ ਹਿੰਸਕ ਝੜਪ ਦਾ ਅਸਲੀ ਕਾਰਨ ਸਾਹਮਣੇ ਨਹੀਂ ਆਇਆ। -PTCNews


Top News view more...

Latest News view more...