Advertisment

ਅਮਰੀਕਾ ਵੱਲੋਂ ਆਪਣੇ ਨਾਗਰਿਕਾਂ ਨੂੰ ਪਾਕਿਸਤਾਨ ਦੀ ਯਾਤਰਾ ਨਾ ਕਰਨ ਦੀ ਅਪੀਲ, ਜਾਣੋ ਕਿਉਂ

author-image
Shanker Badra
Updated On
New Update
ਅਮਰੀਕਾ ਵੱਲੋਂ ਆਪਣੇ ਨਾਗਰਿਕਾਂ ਨੂੰ ਪਾਕਿਸਤਾਨ ਦੀ ਯਾਤਰਾ ਨਾ ਕਰਨ ਦੀ ਅਪੀਲ, ਜਾਣੋ ਕਿਉਂ
Advertisment
ਅਮਰੀਕਾ ਵੱਲੋਂ ਆਪਣੇ ਨਾਗਰਿਕਾਂ ਨੂੰ ਪਾਕਿਸਤਾਨ ਦੀ ਯਾਤਰਾ ਨਾ ਕਰਨ ਦੀ ਅਪੀਲ, ਜਾਣੋ ਕਿਉਂ:ਵਾਸ਼ਿੰਗਟਨ : ਕੋਰੋਨਾ ਵਾਇਰਸ ਤੇ ਅੱਤਵਾਦੀ ਖ਼ਤਰਿਆਂ ਦੇ ਮੱਦੇਨਜ਼ਰ ਅਮਰੀਕਾ ਨੇ ਆਪਣੇ ਨਾਗਰਿਕਾਂ ਨੂੰ ਪਾਕਿਸਤਾਨ ਦੀ ਯਾਤਰਾ ਨਾ ਕਰਨ ਦੀ ਅਪੀਲ ਕੀਤੀ ਹੈ। ਅਮਰੀਕਾ ਦੀ ਸਭ ਤੋਂ ਵੱਡੀ ਸਿਹਤ ਏਜੰਸੀ ਸੈਂਟਰ ਫਾਰ ਡਿਸੀਜ਼ ਕੰਟਰੋਲ ਐਂਡ ਪ੍ਰਿਵੈਂਸ਼ਨ (ਸੀਡੀਸੀ) ਨੇ ਕੋਵੀਡ -19 ਦੇ ਮੱਦੇਨਜ਼ਰ ਪਾਕਿਸਤਾਨ ਲਈ ਲੈਵਲ 3 ਸ਼੍ਰੇਣੀ ਵਾਲੀ ਯਾਤਰਾ ਐਡਵਾਇਜ਼ਰੀ ਸਿਹਤ ਨੋਟਿਸ ਜਾਰੀ ਕੀਤਾ ਹੈ। publive-image ਅਮਰੀਕਾ ਵੱਲੋਂ ਆਪਣੇ ਨਾਗਰਿਕਾਂ ਨੂੰ ਪਾਕਿਸਤਾਨ ਦੀ ਯਾਤਰਾ ਨਾ ਕਰਨ ਦੀ ਅਪੀਲ, ਜਾਣੋ ਕਿਉਂ ਇਸ ਐਡਵਾਇਜ਼ਰੀ 'ਚ ਕਿਹਾ ਕਿ ਕੋਰੋਨਾ ਦੇ ਕਾਰਨ ਯਾਤਰੀਆਂ ਨੂੰ ਅੰਤਰਰਾਸ਼ਟਰੀ ਸਰਹੱਦਾਂ ਸੀਲ ਹੋਣ, ਹਵਾਈ ਯਾਤਰਾ ਬੰਦ ਹੋਣ ,ਅਵਾਜਾਈ ਪਾਬੰਦੀਆਂ ,ਘਰਾਂ ਦੇ ਆਦੇਸ਼ਾਂ 'ਤੇ ਰਹਿਣ, ਕਾਰੋਬਾਰ ਬੰਦ ਹੋਣ ਅਤੇ ਹੋਰ ਐਮਰਜੈਂਸੀ ਹਾਲਤਾਂ ਵਰਗੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। publive-image ਅਮਰੀਕਾ ਵੱਲੋਂ ਆਪਣੇ ਨਾਗਰਿਕਾਂ ਨੂੰ ਪਾਕਿਸਤਾਨ ਦੀ ਯਾਤਰਾ ਨਾ ਕਰਨ ਦੀ ਅਪੀਲ, ਜਾਣੋ ਕਿਉਂ ਅਮਰੀਕੀ ਨਾਗਰਿਕਾਂ ਨੂੰ ਐਡਵਾਇਜ਼ਰੀ ਵਿਚ ਬਲੋਚਿਸਤਾਨ ਤੇ ਖੈਬਰ ਪਖਤੂਨਖਵਾ ਸੂਬੇ 'ਚ ਨਾ ਜਾਣ ਦੀ ਸਲਾਹ ਵੀ ਦਿੱਤੀ ਗਈ। ਇਸ ਦੀ ਵਜ੍ਹਾ ਅੱਤਵਾਦ ਹੈ। ਇਸ ਦੇ ਇਲਾਵਾ ਅੰਤਵਾਦ ਦੇ ਚੱਲਦੇ ਸਰਹੱਦ 'ਤੇ ਹਥਿਆਰਬੰਦ ਟਕਰਾਅ ਦਾ ਖ਼ਦਸ਼ਾ ਪ੍ਰਗਟਾਇਆ ਗਿਆ ਹੈ। publive-image ਐਡਵਾਇਜ਼ਰੀ ਅਨੁਸਾਰ ਪਾਕਿਸਤਾਨ 'ਚ ਅੱਤਵਾਦੀ ਸਮੂਹ ਲਗਾਤਾਰ ਹਮਲੇ ਕਰ ਰਹੇ ਹਨ। ਪਾਕਿਤਸਾਨ 'ਚ ਹਿੰਸਾ ਬਹੁਤ ਸਾਰੀਆਂ ਰੈਡੀਕਲ ਵਿਚਾਰਧਾਰਾ ਪ੍ਰਾਪਤ ਕਰ ਰਹੀ ਹੈ। ਇਸ ਕਾਰਨ ਕੱਟੜਪੰਥੀ ਤਾਕਤਾਂ ਫ਼ੌਜ, ਪੁਲਿਸ ਤੇ ਆਮ ਲੋਕਾਂ ਨੂੰ ਇਕੋ-ਜਿਹੇ ਨਿਸ਼ਾਨਾ ਬਣਾ ਰਹੀਆਂ ਹਨ। -PTCNews-
us-pakistan-news citing-covid
Advertisment

Stay updated with the latest news headlines.

Follow us:
Advertisment