Thu, Apr 25, 2024
Whatsapp

ਅਮਰੀਕਾ 'ਚ 3 ਸਾਲਾ ਭਾਰਤੀ ਬੱਚੀ ਦੀ ਮੌਤ ਬਣੀ ਅਣਸੁਲਝੀ ਪਹੇਲੀ, ਪਿਤਾ ਹੋਇਆ ਗ੍ਰਿਫਤਾਰ!

Written by  Joshi -- October 25th 2017 04:37 PM
ਅਮਰੀਕਾ 'ਚ 3 ਸਾਲਾ ਭਾਰਤੀ ਬੱਚੀ ਦੀ ਮੌਤ ਬਣੀ ਅਣਸੁਲਝੀ ਪਹੇਲੀ, ਪਿਤਾ ਹੋਇਆ ਗ੍ਰਿਫਤਾਰ!

ਅਮਰੀਕਾ 'ਚ 3 ਸਾਲਾ ਭਾਰਤੀ ਬੱਚੀ ਦੀ ਮੌਤ ਬਣੀ ਅਣਸੁਲਝੀ ਪਹੇਲੀ, ਪਿਤਾ ਹੋਇਆ ਗ੍ਰਿਫਤਾਰ!

ਅਮਰੀਕਾ 'ਚ ਤਿੰਨ ਸਾਲਾ ਬੱਚੀ, ਸ਼ੇਰੀਨ ਮੈਥਿਊਜ਼ ਦੇ ਗੁੰਮ ਹੋਣ ਅਤੇ ਫਿਰ ਉਸਦੀ ਮੌਤ ਦੀ ਪਹੇਲੀ ਦਿਨ ਬ ਦਿਨ ਹੋਰ ਉਲਝਦੀ ਨਜ਼ਰ ਆ ਰਹੀ ਹੈ। ਪੁਲਿਸ ਨੇ ਇਕ ਪੁਲ ਦੇ ਕੋਲੋਂ ਬੱਚੀ ਦੀ ਲਾਸ਼ ਬਰਾਮਦ ਕੀਤੀ ਹੈ ਅਤੇ ਸ਼ੱਕ ਦੇ ਆਧਾਰ 'ਤੇ ਉਸਦੇ ਪਿਤਾ ਵੈਸਲੇ ਮੈਥਿਊਜ਼ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਦੱਸਣਯੋਗ ਹੈ ਕਿ ਬੱਚੀ ਦੀ ਲਾਸ਼ ਘਰ ਤੋਂ ਕੋਈ ਬਹੁਤੀ ਦੂਰੀ 'ਤੇ ਨਹੀਂ ਮਿਲੀ ਹੈ ਬਲਕਿ ਇਸ ਮੈਥਿਊਜ਼ ਦੇ ਘਰ ਤੋਂ ਇੱਕ ਮੀਲ ਦੀ ਦੂਰੀ ਤੋਂ ਵੀ ਘੱਟ ਦੀ ਦੂਰੀ ਤੋਂ ਬਰਾਮਦ ਕੀਤੀ ਗਈ ਹੈ। USA 3 year old Indian American killed or died, police arrests father!ਪੁਲਿਸ ਅਧਿਕਾਰੀ ਰਿਚਰਡਸਨ ਅਨੁਸਾਰ ਭਾਰਤੀ-ਅਮਰੀਕੀ ਬੱਚੀ ਦੇ ਪਿਤਾ ਵੈਸਲੇ ਮੈਥਿਊਜ਼ (37) ਦੀ ਗ੍ਰਿਫਤਾਰੀ ਹੋ ਚੁੱਕੀ ਹੈ।ਮੈਥਿਊਜ਼ 'ਤੇ ਬੱਚੀ ਨੂੰ ਗਾਇਬ ਕਰਨ ਅਤੇ ਪੁਲਿਸ ਨੂੰ ਝੂਠੀਆਂ ਕਹਾਣੀਆਂ ਦੱਸ ਕੇ ਗੁੰਮਰਾਹ ਕਰਨ ਦੇ ਦੋਸ਼ ਲੱਗੇ ਹਨ। ਇਹਨਾਂ ਦੋਸ਼ਾਂ ਤਹਿਤ ਉਸ 'ਤੇ ਮਾਮਲਾ ਵੀ ਦਰਜ ਕੀਤਾ ਜਾ ਚੁੱਕਾ ਹੈ। ਦੱਸਣਯੋਗ ਹੈ ਕਿ ਬੱਚੀ ਦੇ ਮਾਤਾ ਪਿਤਾ 'ਤੇ ਆਪਣੇ ਬਿਆਨਾਂ ਤੋਂ ਪਲਟਣ ਅਤੇ ਮਨਘੜਤ ਕਹਾਣੀਆਂ ਘੜ੍ਹਣ ਦੇ ਦੋਸ਼ ਲੱਗੇ ਹਨ। USA 3 year old Indian American killed or died, police arrests father!ਕੀ ਹੈ ਪੂਰੀ ਕਹਾਣੀ? ਦਰਅਸਲ, ਸ਼ੇਰੀਨ ਮੈਥਿਊਜ਼ ਉਸ ਸਮੇਂ ਤੋਂ ਲਾਪਤਾ ਪਾਈ ਜਾ ਰਹੀ ਸੀ,ਜਦੋਂ ਤੋਂ ਉਸਦੇ ਪਿਤਾ ਵੈਸਲੇ ਮੈਥਿਊਜ਼ ਨੇ ਉਸਨੂੰ ਸਜ਼ਾ ਦਿੱਤੀ ਸੀ। ਇਹ ਸਜ਼ਾ ਦੁੱਧ ਪੂਰਾ ਨਾ ਪੀਣ ਕਾਰਨ ਦਿੱਤੀ ਗਈ ਸੀ ਅਤੇ ਉਸਨੂੰ ਘਰੋਂ ਵੀ ਬਾਹਰ ਕੱਢ ਦਿੱਤਾ ਗਿਆ ਸੀ। ਜ਼ਿਕਰ-ਏ ਖਾਸ ਹੈ ਕਿ ਇਹ ਬੱਚੀ ਮੈਥਿਊਜ਼ ਜੋੜ੍ਹੇ ਵੱਲੋਂ ਭਾਰਤੀ ਯਤੀਮਖਾਨੇ ਤੋਂ ਦੋ ਸਾਲ ਪਹਿਲਾਂ ਗੋਦ ਲਈ ਗਈ ਸੀ ਅਤੇ ਸ਼ੇਰੀਨ ਸਰੀਰਕ ਵਿਕਾਸ ਸਬੰਧੀ ਸਮੱਸਿਆ ਤੋਂ ਪੀੜਤ ਸੀ। ਉਹ ਚੰਗੀ ਤਰ੍ਹਾਂ ਗੱਲਬਾਤ ਕਰਨ 'ਚ ਅਸਮਰੱਥ ਸੀ।  ਮੈਥਿਊਜ਼ ਨੇ ਉਸਨੂੰ ੭ ਅਕਤੂਬਰ ਨੂੰ ਦੇਰ ਰਾਤ ਘਰੋਂ ਬਾਹਰ ਕੱਢ ਦਿਤਾ ਸੀ ਅਤੇ ਸਜ਼ਾ ਦੇ ਤੌਰ 'ਤੇ ਉਸਨੂੰ ਘਰ ਦੇ ਕੋਲ ਲੱਗੇ ਇੱਕ ਰੁੱਖ ਦੇ ਨੇੜੇ ਖੜ੍ਹੇ ਹੋਣ ਲਈ ਕਿਹਾ ਸੀ। ਇੱਥੇ ਤੁਹਾਨੂੰ ਦੱਸ ਦੇਈਏ ਕਿ ਮ੍ਰਿਤਕ ਦੇ ਪਤਾ ਨੇ ਇਹ ਕਬੂਲਿਆ ਕਿ ਉਸਨੂੰ ਅੰਦਾਜ਼ਾ ਸੀ ਕਿ ਇਸ ਇਲਾਕੇ 'ਚ ਜੰਗਲੀ ਜਾਨਵਰ ਘੁੰਮਦੇ ਹਨ। ਉਸਨੇ ਆਪਣੇ ਬਿਆਨ 'ਚ ਕਿਹਾ ਹੈ ਕਿ ਉਹ ਸਜ਼ਾ ਦੇਣ ਤੋਂ ਬਾਅਦ ੧੫ ਮਿੰਟ ਦੀ ਉਡੀਕ ਕਰ ਸ਼ੇਰੀਨ ਨੂੰ ਦੇਖਣ ਲਈ ਬਾਹਰ ਗਿਆ ਸੀ ਪਰ ਉਥੇ ਬੱਚੀ ਮੌਜੂਦ ਨਹੀਂ ਸੀ। ਇਸ ਤੋਂ ਬਾਅਦ ਰਿਚਰਡਨਸਨ ਪੁਲਿਸ ਇਹ ਐਲਾਨ ਕੀਤਾ ਸੀ ਕਿ ਸੜਕ ਥੱਲ੍ਹੇ ਇਕ ਸੁਰੰਗ ਵਿਚ ਇੱਕ ਬੱਚੀ ਦੀ ਲਾਸ਼ ਮਿਲੀ ਹੈ। ਪੁਲਿਸ ਨੂੰ ਖਦਸ਼ਾ ਸੈ ਕਿ ਇਹ ਲਾਸ਼ 'ਸੰਭਵ ਤੌਰ 'ਤੇ' ਸ਼ੇਰੀਨ ਦੀ ਹੈ।

ਹੁਣ ਪੁਲਿਸ ਇਸ ਮਾਮਲੇ ਨੂੰ ਹੋਰ ਗੰਭੀਰਤਾ ਨਾਲ ਜਾਂਚ ਰਹੀ ਹੈ ਅਤੇ ਸ਼ੇਰੀਨ ਦੇ ਪਿਤਾ ਤੋਂ ਪੁੱਛਗਿਛ ਕਰ ਰਹੀ ਹੈ। —PTC News

Top News view more...

Latest News view more...