Thu, Apr 25, 2024
Whatsapp

ਅਮਰੀਕਾ 'ਚ ਸੈਲਫੀ ਲੈਣ ਦੇ ਚੱਕਰ ਵਿਚ ਭਾਰਤੀ ਔਰਤ ਦੀ ਹੋਈ ਮੌਤ, ਮੰਗੇਤਰ ਜ਼ਖਮੀ

Written by  Shanker Badra -- September 14th 2020 07:39 PM
ਅਮਰੀਕਾ 'ਚ ਸੈਲਫੀ ਲੈਣ ਦੇ ਚੱਕਰ ਵਿਚ ਭਾਰਤੀ ਔਰਤ ਦੀ ਹੋਈ ਮੌਤ, ਮੰਗੇਤਰ ਜ਼ਖਮੀ

ਅਮਰੀਕਾ 'ਚ ਸੈਲਫੀ ਲੈਣ ਦੇ ਚੱਕਰ ਵਿਚ ਭਾਰਤੀ ਔਰਤ ਦੀ ਹੋਈ ਮੌਤ, ਮੰਗੇਤਰ ਜ਼ਖਮੀ

ਅਮਰੀਕਾ 'ਚ ਸੈਲਫੀ ਲੈਣ ਦੇ ਚੱਕਰ ਵਿਚ ਭਾਰਤੀ ਔਰਤ ਦੀ ਹੋਈ ਮੌਤ, ਮੰਗੇਤਰ ਜ਼ਖਮੀ:ਵਾਸ਼ਿੰਗਟਨ : ਅਮਰੀਕਾ ਵਿਖੇ ਇੱਕ ਭਾਰਤੀ ਔਰਤ ਦੀ ਸੈਲਫੀ ਲੈਣ ਦੌਰਾਨ ਝਰਨੇ 'ਚ ਡਿੱਗਣ ਕਾਰਨ ਮੌਤ ਹੋ ਗਈ ਹੈ। ਮ੍ਰਿਤਕ ਔਰਤ ਦੀ ਪਛਾਣ ਪੋਲਾਵਾਰਾਪੁ ਕਮਲਾ ਵਾਸੀ ਆਂਧਰ ਪ੍ਰਦੇਸ਼ ਵਜੋਂ ਹੋਈ ਹੈ। ਕਮਲਾ ਦੀ ਮੌਤ ਅਟਲਾਂਟਾ ਦੇ ਨੇੜੇ ਸਥਿਤ ਇਕ ਵਾਟਰਫਾਲ ਮਤਲਬ ਝਰਨੇ ਨੇੜੇ ਸੈਲਫੀ ਲੈਣ ਦੇ ਚੱਕਰ ਵਿਚ ਹੋਈ ਹੈ। [caption id="attachment_430829" align="aligncenter" width="280"] ਅਮਰੀਕਾ 'ਚ ਸੈਲਫੀ ਲੈਣ ਦੇ ਚੱਕਰ ਵਿਚ ਭਾਰਤੀ ਔਰਤ ਦੀ ਹੋਈ ਮੌਤ, ਮੰਗੇਤਰ ਜ਼ਖਮੀ[/caption] ਮਿਲੀ ਜਾਣਕਾਰੀ ਮੁਤਾਬਕ ਕਮਲਾ ਆਪਣੇ ਮੰਗੇਤਰ ਨਾਲ ਝਰਨੇ ਨੇੜੇ ਸੈਲਫੀ ਲੈਣ ਗਈ ਸੀ। ਇਸ ਦੌਰਾਨ ਜੋੜਾ ਤਿਲਕ ਕੇ ਝਰਨੇ ਵਿਚ ਜਾ ਡਿੱਗਾ। ਇਸ ਦੌਰਾਨ ਮੰਗੇਤਰ ਨੂੰ ਤਾਂ ਬਚਾ ਲਿਆ ਗਿਆ ਪਰ ਕਮਲਾ ਬੇਹੋਸ਼ੀ ਦੀ ਹਾਲਤ ਵਿਚ ਮਿਲੀ ਤੇ ਉਸਦੀ ਮੌਤ ਹੋ ਗਈ ਹੈ। [caption id="attachment_430830" align="aligncenter" width="299"] ਅਮਰੀਕਾ 'ਚ ਸੈਲਫੀ ਲੈਣ ਦੇ ਚੱਕਰ ਵਿਚ ਭਾਰਤੀ ਔਰਤ ਦੀ ਹੋਈ ਮੌਤ, ਮੰਗੇਤਰ ਜ਼ਖਮੀ[/caption] ਕਮਲਾ ਦੀ ਮ੍ਰਿਤਕ ਦੇਹ ਨੂੰ ਭਾਰਤ ਲਿਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਘਟਨਾ ਦੀ ਖਬਰ ਮਿਲਣ ਦੇ ਬਾਅਦ ਕਮਲਾ ਦੇ ਜੱਦੀ ਪਿੰਡ ਵਿਚ ਸੋਗ ਦਾ ਮਾਹੌਲ ਹੈ। ਕਮਲਾ ਅਟਲਾਂਟਾ ਵਿਚ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਦੇ ਬਾਅਦ ਪਰਿਵਾਰ ਦੇ ਨਾਲ ਬੋਲਡ ਰੀਵਰ ਫਾਲਜ਼ ਦੇਖਣ ਗਈ ਅਤੇ ਇਸੇ ਦੌਰਾਨ ਇਹ ਹਾਦਸਾ ਵਾਪਰਿਆ ਹੈ। [caption id="attachment_430833" align="aligncenter" width="300"] ਅਮਰੀਕਾ 'ਚ ਸੈਲਫੀ ਲੈਣ ਦੇ ਚੱਕਰ ਵਿਚ ਭਾਰਤੀ ਔਰਤ ਦੀ ਹੋਈ ਮੌਤ, ਮੰਗੇਤਰ ਜ਼ਖਮੀ[/caption] 27 ਸਾਲਾ ਕਮਲਾ ਕ੍ਰਿਸ਼ਨ ਨਗਰ ਜ਼ਿਲ੍ਹੇ ਦੇ ਗੁਡਲਾਵਲੇਰੂ ਦੀ ਵਸਨੀਕ ਦੱਸੀ ਜਾ ਰਹੀ ਹੈ। ਜੋ ਇੰਜੀਨੀਅਰਿੰਗ ਦੀ ਪੜ੍ਹਾਈ ਪੂਰੀ ਕਰਨ ਦੇ ਬਾਅਦ ਅੱਗੇ ਦੀ ਪੜ੍ਹਾਈ ਲਈ ਅਮਰੀਕਾ ਗਈ ਸੀ। ਉਹ ਐੱਮ.ਐੱਸ. ਦੀ ਪੜ੍ਹਾਈ ਕਰਨ ਦੇ ਬਾਅਦ ਉੱਥੇ ਨੌਕਰੀ ਵੀ ਕਰ ਰਹੀ ਸੀ। -PTCNews


Top News view more...

Latest News view more...