Advertisment

ਅਮਰੀਕਾ :ਸ਼ੈਰੀਡਨ ਫੈਡਰਲ ਜੇਲ੍ਹ 'ਚ ਸਿੱਖ ਕੈਦੀਆਂ ਨੂੰ ਜੇਲ੍ਹ ਅਧਿਕਾਰੀਆਂ ਨੇ ਦਿੱਤੀਆਂ ਦਸਤਾਰਾਂ

author-image
Shanker Badra
New Update
ਅਮਰੀਕਾ :ਸ਼ੈਰੀਡਨ ਫੈਡਰਲ ਜੇਲ੍ਹ 'ਚ ਸਿੱਖ ਕੈਦੀਆਂ ਨੂੰ ਜੇਲ੍ਹ ਅਧਿਕਾਰੀਆਂ ਨੇ ਦਿੱਤੀਆਂ ਦਸਤਾਰਾਂ
Advertisment
ਅਮਰੀਕਾ :ਸ਼ੈਰੀਡਨ ਫੈਡਰਲ ਜੇਲ੍ਹ 'ਚ ਸਿੱਖ ਕੈਦੀਆਂ ਨੂੰ ਜੇਲ੍ਹ ਅਧਿਕਾਰੀਆਂ ਨੇ ਦਿੱਤੀਆਂ ਦਸਤਾਰਾਂ:ਅਮਰੀਕਾ ਦੀ ਸ਼ੈਰੀਡਨ ਫੈਡਰਲ ਜੇਲ੍ਹ 'ਚ ਸਿੱਖ ਕੈਦੀਆਂ ਨੂੰ ਜੇਲ੍ਹ ਅਧਿਕਾਰੀਆਂ ਵੱਲੋਂ ਦਸਤਾਰਾਂ ਦਿੱਤੀਆਂ ਗਈਆਂ ਹਨ।ਇਸ ਤੋਂ ਇਲਾਵਾ ਜੇਲ੍ਹ ਅਧਿਕਾਰੀਆਂ ਵੱਲੋਂ ਸਿੱਖ ਕੈਦੀਆਂ ਨੂੰ ਪਾਠ ਕਰਨ ਲਈ ''ਸੁੰਦਰ ਗੁਟਕਾ'' ਅਤੇ "ਸੈਂਚੀਆਂ" ਰੱਖਣ ਦੀ ਇਜਾਜ਼ਤ ਦਿੱਤੀ ਗਈ ਹੈ। ਸਿੱਖਾਂ ਨੇ ਪਹਿਲਾਂ ਹੀ ਸ਼ੇਰਡਨ ਜੇਲ੍ਹ ਵਿਚ 'ਸਹਿਜ ਪਾਠ ਸ਼ੁਰੂ ਕਰ ਦਿੱਤਾ ਹੈ ਅਤੇ ਭੋਗ 12 ਅਗਸਤ ਦਿਨ ਐਤਵਾਰ ਨੂੰ ਪਵੇਗਾ। ਜਾਣਕਾਰੀ ਅਨੁਸਾਰ ਮਈ 2018 ਤੋਂ ਲੈ ਕੇ ਜੂਨ ਤੱਕ ਆਈ.ਸੀ.ਈ. ਦੇ 120 ਤੋਂ ਵੱਧ ਇਮੀਗ੍ਰੇਸ਼ਨ ਕੈਦੀਆਂ ਨੂੰ ਸ਼ੈਰੀਡਨ ਫੈਡਰਲ ਜੇਲ੍ਹ ਭੇਜਿਆ ਗਿਆ ਹੈ।ਇਨ੍ਹਾਂ ਵਿੱਚੋਂ 50 ਕੈਦੀ ਭਾਰਤ ਤੋਂ ਹਨ ਅਤੇ 35 ਹੋਰ ਸਿੱਖ ਹਨ।ਦੱਸ ਦੇਈਏ ਕਿ ਸ਼ੈਰੀਡਨ ਫੈਡਰਲ ਜੇਲ੍ਹ 'ਚ ਸਿੱਖ ਕੈਦੀ ਬੜੇ ਲੰਬੇ ਸਮੇਂ ਤੋਂ ਪਗੜੀ ਤੋਂ ਬਗੈਰ ਸਨ। -PTCNews-
latest-news india-latest-news news-in-punjabi news-in-punjab
Advertisment

Stay updated with the latest news headlines.

Follow us:
Advertisment