ਮੋਬਾਈਲ 'ਤੇ ਗੇਮ ਖੇਡਦੇ - ਖੇਡਦੇ ਕਾਰ 'ਚ ਬੰਦ ਹੋ ਗਿਆ 8 ਸਾਲਾ ਬੱਚਾ , ਦਮ ਘੁੱਟਣ ਨਾਲ ਹੋਈ ਮੌਤ

By Shanker Badra - June 19, 2021 3:06 pm

ਮਥੁਰਾ : ਉੱਤਰ ਪ੍ਰਦੇਸ਼ ਦੇ ਮਥੁਰਾ ਜ਼ਿਲੇ ਦੇ ਇਕ ਪਿੰਡ ਵਿਚ ਇਕ ਅੱਠ ਸਾਲਾ ਦਾ ਲੜਕਾ ਮੋਬਾਈਲ ਫੋਨ 'ਤੇ ਗੇਮ ਖੇਡਦੇ ਹੋਏ ਇਕ ਕਾਰ ਵਿਚ ਜਾ ਕੇ ਬੈਠ ਗਿਆ ਅਤੇ ਕਾਰ ਲੌਕ ਹੋਣ ਦੇ ਕਾਰਨ ਉਹ ਬਾਹਰ ਨਹੀਂ ਨਿਕਲ ਸਕਿਆ ਅਤੇ ਦਮ ਘੁੱਟਣ ਨਾਲ ਉਸ ਦੀ ਮੌਤ ਹੋ ਗਈ ਹੈ।

 

ਪੁਲਿਸ ਦੇ ਅਨੁਸਾਰ ਥਾਣਾ ਰਿਫਾਇਨਰੀ ਦੇ ਬਰਾੜੀ ਪਿੰਡ ਦਾ ਵਸਨੀਕ ਰਿੰਕੂ ਅਗਰਵਾਲ ਦਾ ਪੁੱਤਰ ਕ੍ਰਿਸ਼ਨਾ ਉਸਦਾ  ਮੋਬਾਈਲ ਲੈ ਕੇ ਖੇਡਣ ਗਿਆ ਸੀ। ਉਸਨੇ ਦੱਸਿਆ ਕਿ ਜਦੋਂ ਉਹ ਕਾਫੀ ਸਮੇਂ ਬਾਅਦ ਵੀ ਵਾਪਸ ਨਹੀਂ ਆਇਆ ਤਾਂ ਉਸਦੀ ਭਾਲ ਸ਼ੁਰੂ ਕੀਤੀ ਗਈ।

ਪੜ੍ਹੋ ਹੋਰ ਖ਼ਬਰਾਂ : ਪੰਜਾਬ ਦੇ ਇਸ ਜ਼ਿਲ੍ਹੇ 'ਚ ਐਤਵਾਰ ਦਾ ਲੌਕਡਾਊਨ ਹੋਇਆ ਖ਼ਤਮ, ਹੁਣ ਪੂਰਾ ਹਫ਼ਤਾ ਖੁੱਲ੍ਹਣਗੀਆਂ ਦੁਕਾਨਾਂ

ਮੋਬਾਈਲ 'ਤੇ ਗੇਮ ਖੇਡਦੇ - ਖੇਡਦੇ ਕਾਰ 'ਚ ਬੰਦ ਹੋ ਗਿਆ 8 ਸਾਲਾ ਬੱਚਾ , ਦਮ ਘੁੱਟਣ ਨਾਲ ਹੋਈ ਮੌਤ

ਉਸਨੇ ਦੱਸਿਆ ਕਿ ਸਾਰੇ ਮੈਂਬਰਾਂ ਨੇ ਨੇੜਲੇ ਘਰਾਂ ਵਿੱਚ ਵੀ ਉਸਦੀ ਭਾਲ ਕੀਤੀ ਪਰ ਉਹ ਨਹੀਂ ਮਿਲਿਆ। ਅਧਿਕਾਰੀ ਨੇ ਦੱਸਿਆ ਕਿ ਦੋ ਘੰਟਿਆਂ ਦੀ ਭਾਲ ਕਰਨ ਤੋਂ ਬਾਅਦ ਉਹ ਕਿਸੇ ਨੂੰ ਇੱਕ ਬਾਹਰ ਖੜ੍ਹੀ ਕਾਰ 'ਚ ਮਿਲਿਆ। ਜਦੋਂ ਉਸਨੇ ਕਾਰ ਦੀ ਖਿੜਕੀ ਖੋਲ੍ਹ ਕੇ ਦੇਖੀ ਤਾਂ ਉਹ ਬੇਹੋਸ਼ ਸੀ।

ਪੜ੍ਹੋ ਹੋਰ ਖ਼ਬਰਾਂ : ਨਹੀਂ ਰਹੇ ਫਲਾਇੰਗ ਸਿੱਖ ਮਿਲਖਾ ਸਿੰਘ , ਬੀਤੀ ਰਾਤ ਸਾਢੇ 11 ਵਜੇ ਚੰਡੀਗੜ੍ਹ PGI 'ਚਲਿਆ ਆਖਰੀ ਸਾਹ

ਮੋਬਾਈਲ 'ਤੇ ਗੇਮ ਖੇਡਦੇ - ਖੇਡਦੇ ਕਾਰ 'ਚ ਬੰਦ ਹੋ ਗਿਆ 8 ਸਾਲਾ ਬੱਚਾ , ਦਮ ਘੁੱਟਣ ਨਾਲ ਹੋਈ ਮੌਤ

ਉਸਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਪੁਲਿਸ ਨੇ ਦੱਸਿਆ ਕਿ ਹੋਰ ਘਟਨਾਵਾਂ ਵਿੱਚ 2 ਬਾਈਕ ਸਵਾਰ ਬਦਮਾਸ਼ਾਂ ਨੇ ਵੀਰਵਾਰ ਨੂੰ ਬਲਦੇਵ ਥਾਣਾ ਖੇਤਰ ਵਿੱਚ ਦੋ ਵੱਖ-ਵੱਖ ਥਾਵਾਂ 'ਤੇ ਦੋ ਜੋੜਿਆਂ ਨੂੰ ਹਥਿਆਰਾਂ ਦੀ ਮਦਦ ਨਾਲ ਲੁੱਟ ਲਿਆ।

-PTCNews

adv-img
adv-img