ਅਵਾਰਾ ਪਸ਼ੂਆਂ ਦਾ ਮਸਲਾ ਗੰਭੀਰ , ਟਰੱਕ ਨੇ 6 ਅਵਾਰਾ ਗਾਵਾਂ ਨੂੰ ਦਰੜਿਆ

By Shanker Badra - September 04, 2019 8:09 am

ਅਵਾਰਾ ਪਸ਼ੂਆਂ ਦਾ ਮਸਲਾ ਗੰਭੀਰ , ਟਰੱਕ ਨੇ 6 ਅਵਾਰਾ ਗਾਵਾਂ ਨੂੰ ਦਰੜਿਆ:ਬਾਂਦਾ : ਪੰਜਾਬ ਸਮੇਤ ਹੋਰਨਾਂ ਸੂਬਿਆਂ ਵਿਚ ਅਵਾਰਾ ਪਸ਼ੂਆਂ ਕਾਰਨ ਹਰ ਤੀਜੇ ਦਿਨ ਕੋਈ ਨਾ ਕੋਈ ਵੱਡਾ ਹਾਦਸਾ ਵਾਪਰਿਆ ਹੁੰਦਾ ਹੈ, ਜਿਸ ਕਾਰਨ ਕਈ ਵਾਰ ਲੋਕਾਂ ਦੀ ਜਾਨ ਤੱਕ ਚਲੀ ਜਾਂਦੀ ਹੈ। ਰਾਤ ਨੂੰ ਬਲਦਾਂ ਦੀ ਲੜਾਈ, ਚੋਂਕਾ ਵਿਚ ਝੁੰਡ ਬਣਾ ਕੇ ਖੜਨਾ, ਆਮ ਸਮੱਸਿਆਵਾਂ ਹਨ।ਜਿਸ ਕਾਰਨ ਆਮ ਲੋਕ ਬਹੁਤ ਹੀ ਪ੍ਰੇਸ਼ਾਨ ਹਨ। ਕਈ ਵਾਰ ਜ਼ਿਆਦਾ ਆਬਾਦੀ ਵਾਲੇ ਇਲਾਕਿਆਂ ਵਿਚ ਟ੍ਰੈਫਿਕ ਜਾਮ ਵੀ ਇਨ੍ਹਾਂ ਪਸ਼ੂਆਂ ਦੀ ਮੌਜੂਦਗੀ ਕਾਰਨ ਲਗ ਜਾਂਦੇ ਹਨ ।

Uttar Pradesh Banda District Six stray cows Death truck Accident
ਅਵਾਰਾ ਪਸ਼ੂਆਂ ਦਾ ਮਸਲਾ ਗੰਭੀਰ , ਟਰੱਕ ਨੇ 6 ਅਵਾਰਾ ਗਾਵਾਂ ਨੂੰ ਦਰੜਿਆ

ਉੱਤਰ ਪ੍ਰਦੇਸ਼ ਦੇ ਬਾਂਦਾ ਜ਼ਿਲ੍ਹੇ ਦੇ ਮਵਈ ਬਜ਼ੁਰਗ ਪਿੰਡ ਦੇ ਬਾਈਪਾਸ 'ਤੇ ਟਰੱਕ ਹੇਠਾਂ ਆਉਣ ਕਰਕੇ 6 ਅਵਾਰਾ ਗਾਵਾਂ ਦੀ ਮੌਤ ਹੋ ਗਈ ਹੈ। ਇਸ ਦੌਰਾਨ ਮਵਈ ਬਜ਼ੁਰਗ ਪਿੰਡ ਦੀ ਬਾਈਪਾਸ ਦੀ ਸੜਕ ' ਤੇ ਬੈਠੀਆਂ 6 ਗਾਵਾਂ ਨੂੰ ਕਿਸੇ ਅਣਪਛਾਤੇ ਟਰੱਕ ਨੇ ਦਰੜ ਦਿੱਤਾ ਹੈ। ਜਿਸ ਤੋਂ ਬਾਅਦ ਗਾਵਾਂ ਦੀਆਂ ਲਾਸ਼ਾਂ ਨੂੰ ਦਫ਼ਨਾ ਦਿੱਤਾ ਗਿਆ ਹੈ।

Uttar Pradesh Banda District Six stray cows Death truck Accident
ਅਵਾਰਾ ਪਸ਼ੂਆਂ ਦਾ ਮਸਲਾ ਗੰਭੀਰ , ਟਰੱਕ ਨੇ 6 ਅਵਾਰਾ ਗਾਵਾਂ ਨੂੰ ਦਰੜਿਆ

ਇਸ ਘਟਨਾ ਤੋਂ ਬਾਅਦ ਪਿੰਡ ਵਾਸੀਆਂ ਨੇ ਦੱਸਿਆ ਕਿ ਕੋਈ ਗਊਸ਼ਾਲਾ ਨਾ ਹੋਣ ਕਰਕੇ ਗਾਵਾਂ ਅਵਾਰਾ ਘੁੰਮਦੀਆਂ ਰਹਿੰਦੀਆਂ ਹਨ, ਜਿਸ ਕਰਕੇ ਅਜਿਹੇ ਹਾਦਸੇ ਵਾਪਰ ਜਾਂਦੇ ਹਨ। ਓਧਰ ਪੁਲਿਸ ਦਾ ਕਹਿਣਾ ਹੈ ਕਿ ਟਰੱਕ ਦਾ ਹਾਲੇ ਤੱਕ ਪਤਾ ਨਹੀਂ ਲੱਗ ਪਾਇਆ ਹੈ।
-PTCNews

adv-img
adv-img