Advertisment

ਉਤਰ ਪ੍ਰਦੇਸ਼ ਦੇ ਬਾਰਾਬੰਕੀ 'ਚ ਜ਼ਹਿਰਲੀ ਸ਼ਰਾਬ ਪੀਣ ਨਾਲ 10 ਲੋਕਾਂ ਦੀ ਮੌਤ , ਕਈ ਦੀ ਹਾਲਤ ਗੰਭੀਰ

author-image
Shanker Badra
Updated On
New Update
ਉਤਰ ਪ੍ਰਦੇਸ਼ ਦੇ ਬਾਰਾਬੰਕੀ 'ਚ ਜ਼ਹਿਰਲੀ ਸ਼ਰਾਬ ਪੀਣ ਨਾਲ 10 ਲੋਕਾਂ ਦੀ ਮੌਤ , ਕਈ ਦੀ ਹਾਲਤ ਗੰਭੀਰ
Advertisment
ਉਤਰ ਪ੍ਰਦੇਸ਼ ਦੇ ਬਾਰਾਬੰਕੀ 'ਚ ਜ਼ਹਿਰਲੀ ਸ਼ਰਾਬ ਪੀਣ ਨਾਲ 10 ਲੋਕਾਂ ਦੀ ਮੌਤ , ਕਈ ਦੀ ਹਾਲਤ ਗੰਭੀਰ:ਲਖਨਊ : ਉਤਰ ਪ੍ਰਦੇਸ਼ ਦੇ ਬਾਰਾਬੰਕੀ ਜ਼ਿਲ੍ਹੇ 'ਚ ਜ਼ਹਿਰੀਲੀ ਸ਼ਰਾਬ ਪੀਣ ਕਾਰਨ 10 ਲੋਕਾਂ ਦੀ ਮੌਤ ਹੋ ਗਈ ਹੈ ਤੇ ਕਈ ਲੋਕਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ , ਜਿਨ੍ਹਾਂ ਨੂੰ ਜ਼ਿਲ੍ਹਾ ਹਸਪਤਾਲ ਵਿਚ ਭਰਤੀ ਕਰਾਇਆ ਗਿਆ ਹੈ।ਇਹ ਮੌਤਾਂ ਰਾਮਨਗਰ ਥਾਣਾ ਖੇਤਰ ਦੇ ਵੱਖ-ਵੱਖ ਪਿੰਡਾਂ 'ਚ ਹੋਈਆਂ ਹਨ। Uttar Pradesh Barabanki district Poison alcohol Ten Death ਉਤਰ ਪ੍ਰਦੇਸ਼ ਦੇ ਬਾਰਾਬੰਕੀ 'ਚ ਜ਼ਹਿਰਲੀ ਸ਼ਰਾਬ ਪੀਣ ਨਾਲ 10 ਲੋਕਾਂ ਦੀ ਮੌਤ , ਕਈ ਦੀ ਹਾਲਤ ਗੰਭੀਰ ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਲੋਕਾਂ ਨੇ ਸੋਮਵਾਰ ਰਾਤੀਂ ਰਾਨੀਗੰਜ ਕਸਬਾ ਸਥਿਤ ਦੇਸੀ ਸ਼ਰਾਬ ਦੇ ਠੇਕੇ ਤੋਂ ਸ਼ਰਾਬ ਖ਼ਰੀਦ ਕੇ ਪੀਤੀ ਸੀ।ਜਿਸ ਤੋਂ ਬਾਅਦ ਸਾਰਿਆਂ ਨੂੰ ਪੇਟ ਦਰਦ ਤੇ ਉਲਟੀ-ਦਸਤ ਦੀ ਸ਼ਿਕਾਇਤ ਹੋਣ 'ਤੇ ਹਸਪਤਾਲ 'ਚ ਲਿਆਂਦਾ ਗਿਆ।ਓਥੇ ਸੋਮਵਾਰ ਦੀ ਰਾਤ ਨੂੰ ਕਰੀਬ 9 ਵਜੇ ਤੋਂ ਇਕ ਕਰਕੇ ਅੱਧਾ ਦਰਜਨ ਤੋਂ ਜ਼ਿਆਦਾ ਲੋਕ ਗੰਭੀਰ ਹਾਲਤ ਵਿਚ ਆਏ ਅਤੇ ਡਾਕਟਰਾਂ ਨੇ ਇਸਦੀ ਸੂਚਨਾ ਪੁਲਿਸ ਨੂੰ ਦਿੱਤੀ।
Advertisment
Uttar Pradesh Barabanki district Poison alcohol Ten Death ਉਤਰ ਪ੍ਰਦੇਸ਼ ਦੇ ਬਾਰਾਬੰਕੀ 'ਚ ਜ਼ਹਿਰਲੀ ਸ਼ਰਾਬ ਪੀਣ ਨਾਲ 10 ਲੋਕਾਂ ਦੀ ਮੌਤ , ਕਈ ਦੀ ਹਾਲਤ ਗੰਭੀਰ ਇਸ ਦੌਰਾਨ ਸਥਾਨਕ ਲੋਕਾਂ ਦਾ ਦੋਸ਼ ਹੈ ਕਿ ਓਥੇ ਠੇਕੇ 'ਤੇ ਨਕਲੀ ਸ਼ਰਾਬ ਬਣਾ ਕੇ ਵੇਚੀ ਜਾਂਦੀ ਸੀ।ਉਨ੍ਹਾਂ ਦੇ ਇਲਾਕੇ 'ਚ ਸ਼ਰਾਬ ਦੀ ਗੈਰਕਾਨੂੰਨੀ ਫੈਕਟਰੀ ਹੈ।ਉਹ ਇੱਥੇ ਨਕਲੀ ਸ਼ਰਾਬ ਬਣਾ ਕੇ ਆਪਣੇ ਠੇਕੇ 'ਚ ਵੇਚਦੇ ਹਨ। Uttar Pradesh Barabanki district Poison alcohol Ten Death ਉਤਰ ਪ੍ਰਦੇਸ਼ ਦੇ ਬਾਰਾਬੰਕੀ 'ਚ ਜ਼ਹਿਰਲੀ ਸ਼ਰਾਬ ਪੀਣ ਨਾਲ 10 ਲੋਕਾਂ ਦੀ ਮੌਤ , ਕਈ ਦੀ ਹਾਲਤ ਗੰਭੀਰ ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਪਟਿਆਲਾ ਦੇ ਸਰਕਾਰੀ ਹਸਪਤਾਲ ‘ਚ ਜਣੇਪੇ ਦੌਰਾਨ ਔਰਤ ਤੇ ਬੱਚੇ ਦੀ ਹੋਈ ਮੌਤ , ਪਰਿਵਾਰ ਨੇ ਲਾਏ ਗੰਭੀਰ ਦੋਸ਼ ਇਸ ਮਾਮਲੇ 'ਚ ਸੀਓ ਪਵਨ ਗੌਤਮ ਅਤੇ ਇੰਸਪੈਕਟਰ ਰਾਮਨਗਰ ਰਾਕੇਸ਼ ਕੁਮਾਰ ਨੂੰ ਮੁਅੱਤਲ ਕਰ ਦਿੱਤਾ ਗਿਆ।ਸੂਬੇ ਦੇ ਮੁੱਖ ਮੰਤਰੀ ਯੋਗੀ ਆਦਤਿਆਨਾਥ ਨੇ ਮਾਮਲੇ 'ਚ ਦੁੱਖ ਜ਼ਾਹਰ ਕਰਦੇ ਹੋਏ ਜਾਂਚ ਦੇ ਆਦੇਸ਼ ਦਿੱਤੇ ਹਨ। -PTCNews-
latest-news india-latest-news news-in-punjabi news-in-punjab
Advertisment

Stay updated with the latest news headlines.

Follow us:
Advertisment