ਹੋਰ ਖਬਰਾਂ

ਯੂ.ਪੀ. 'ਚ ਵਾਪਰਿਆ ਦਰਦਨਾਕ ਸੜਕ ਹਾਦਸਾ, 5 ਲੋਕਾਂ ਦੀ ਮੌਤ

By Jashan A -- November 29, 2019 1:53 pm

ਯੂ.ਪੀ. 'ਚ ਵਾਪਰਿਆ ਦਰਦਨਾਕ ਸੜਕ ਹਾਦਸਾ, 5 ਲੋਕਾਂ ਦੀ ਮੌਤ,ਨਵੀਂ ਦਿੱਲੀ: ਉੱਤਰ ਪ੍ਰਦੇਸ਼ ਦੇ ਆਸਾਮ ਹਾਈਵੇਅ 'ਤੇ ਕਾਰ ਪਲਟਣ ਕਾਰਨ ਭਿਆਨਕ ਹਾਦਸਾ ਵਾਪਰਨ ਦੀ ਸੂਚਨਾ ਮਿਲੀ ਹੈ। ਜਿਸ ਦੌਰਾਨ 5 ਲੋਕਾਂ ਦੀ ਮੌਤ ਹੋ ਗਈ ਹੈ ਤੇ ਕਈ ਹੋਰ ਜ਼ਖਮੀ ਹੋ ਗਏ ਹਨ। ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ ਗਿਆ।

Car Accidentਦੱਸ ਦੇਈਏ ਕਿ ਇਹ ਹਾਦਸਾ ਉਸ ਸਮੇਂ ਵਾਪਰਿਆਂ ਜਦੋਂ ਸ਼ੁੱਕਰਵਾਰ ਸਵੇਰਸਾਰ ਢਾਈ ਵਜੇ ਪੀਲੀਭੀਤ ਵੱਲੋਂ ਜਾ ਰਹੀ ਕਾਰ ਅਣਕੰਟਰੋਲ ਹੋ ਕੇ ਪਹਿਲਾਂ ਰੁੱਖ ਨਾਲ ਟਕਰਾਈ ਅਤੇ ਫਿਰ ਖੱਡ 'ਚ ਪਲਟ ਗਈ।

ਹੋਰ ਪੜ੍ਹੋ: ਮੋਹਾਲੀ : ਮਰਸੀਡੀਜ਼ ਕਾਰ 'ਚੋਂ ਮਿਲੀ ਮਾਰਬਲ ਕਾਰੋਬਾਰੀ ਦੀ ਲਾਸ਼, ਫੈਲੀ ਸਨਸਨੀ

Car Accidentਹਾਦਸੇ ਦੀ ਜਾਣਕਾਰੀ ਮਿਲਦਿਆਂ ਹੀ ਮੌਕੇ 'ਤੇ ਪੁਲਸ ਪਹੁੰਚੀ ਅਤੇ ਹਾਦਸੇ ਵਾਲੇ ਸਥਾਨ ਦਾ ਮੁਆਇਨਾ ਕੀਤਾ। ਪੁਲਿਸ ਦਾ ਕਹਿਣਾ ਹੈ ਕਿ ਲਾਸ਼ਾਂ ਨੂੰ ਕਬਜ਼ੇ 'ਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

-PTC News

  • Share