PM ਮੋਦੀ ਅਤੇ ਯੂਪੀ ਦੇ ਸੀਐਮ ਯੋਗੀ ਆਦਿੱਤਿਆਨਾਥ ਦਰਮਿਆਨ ਮੁਲਾਕਾਤ ਖ਼ਤਮ , ਜੇਪੀ ਨੱਡਾ ਨੂੰ ਵੀ ਮਿਲੇ

By Shanker Badra - June 11, 2021 2:06 pm

ਨਵੀਂ ਦਿੱਲੀ : ਉੱਤਰ ਪ੍ਰਦੇਸ਼ ਵਿੱਚ ਅਗਲੇ ਸਾਲ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਲਖਨਊ ਤੋਂ ਦਿੱਲੀ ਤੱਕ ਸਿਆਸੀ ਹਲਚਲ ਤੇਜ਼ ਹੋ ਗਈ ਹੈ।ਕੈਬਨਿਟ ਦੇ ਵਿਸਥਾਰ ਅਤੇ ਸੰਗਠਨ ਵਿੱਚ ਤਬਦੀਲੀਆਂ ਦੀਆਂ ਅਟਕਲਾਂ ਦੇ ਵਿਚਕਾਰ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਅੱਜ ਨਵੀਂ ਦਿੱਲੀ ਵਿੱਚ ਮੌਜੂਦ ਹਨ। ਯੂਪੀ ਦੇ ਸੀਐਮ ਯੋਗੀ ਆਦਿੱਤਿਆਨਾਥ ਸ਼ੁੱਕਰਵਾਰ ਸਵੇਰੇ 11 ਵਜੇ ਪ੍ਰਧਾਨ ਮੰਤਰੀ ਦੇ ਘਰ ਪਹੁੰਚੇ, ਜਿਥੇ ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਇਨ੍ਹਾਂ ਦੋਵੇਂ  ਨੇਤਾਵਾਂ ਦਰਮਿਆਨ ਤਕਰੀਬਨ ਡੇਢ ਘੰਟਾ ਮੀਟਿੰਗ ਚੱਲੀ ਅਤੇ ਦੁਪਹਿਰ 12.15 ਵਜੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਪ੍ਰਧਾਨ ਮੰਤਰੀ ਦੀ ਰਿਹਾਇਸ਼ ਤੋਂ ਬਾਹਰ ਆਏ।

PM ਮੋਦੀ ਅਤੇ ਯੂਪੀ ਦੇ ਸੀਐਮ ਯੋਗੀ ਆਦਿੱਤਿਆਨਾਥ ਦਰਮਿਆਨ ਮੁਲਾਕਾਤ ਖ਼ਤਮ , ਜੇਪੀ ਨੱਡਾ ਨੂੰ ਵੀ ਮਿਲੇ

ਯੂਪੀ ਦੇ ਸੀਐਮ ਯੋਗੀ ਆਦਿੱਤਿਆਨਾਥ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਤੋਂ ਬਾਅਦ ਟਵੀਟ ਕੀਤਾ ਹੈ। ਸੀਐਮ ਯੋਗੀ ਆਦਿੱਤਿਆਨਾਥਨੇ ਲਿਖਿਆ ਕਿ ਅੱਜ ਸਤਿਕਾਰਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨਾਲ ਨਵੀਂ ਦਿੱਲੀ ਵਿਖੇ ਸ਼ਿਸ਼ਟਾਚਾਰ ਭੇਟ ਅਤੇ ਸੇਧ ਲੈਣ ਦਾ ਸਨਮਾਨ ਮਿਲਿਆ ਹੈ। ਆਪਣੇ ਵਿਅਸਤ ਰੁਟੀਨ 'ਚੋ ਸਮਾਂ ਦੇਣ ਲਈ ਅਤੇ ਅਗਵਾਈ ਪ੍ਰਦਾਨ ਕਰਨ ਲਈ ਸਤਿਕਾਰਤ ਪ੍ਰਧਾਨ ਮੰਤਰੀ ਦਾ ਤਹਿ ਦਿਲੋਂ ਧੰਨਵਾਦ।

Uttar Pradesh CM Yogi Adityanath meets PM Modi, next stop JP Nadda's house Amid Talk Of UP Changes PM ਮੋਦੀ ਅਤੇ ਯੂਪੀ ਦੇ ਸੀਐਮ ਯੋਗੀ ਆਦਿੱਤਿਆਨਾਥ ਦਰਮਿਆਨ ਮੁਲਾਕਾਤ ਖ਼ਤਮ , ਜੇਪੀ ਨੱਡਾ ਨੂੰ ਵੀ ਮਿਲੇ

ਪ੍ਰਧਾਨ ਮੰਤਰੀ ਮੋਦੀ ਨਾਲ ਮੁਲਾਕਾਤ ਤੋਂ ਬਾਅਦ ਯੋਗੀ ਆਦਿੱਤਿਆਨਾਥ ਨੇ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਜੇ ਪੀ ਨੱਡਾ ਨਾਲ ਵੀ ਮੁਲਾਕਾਤ ਕੀਤੀ ਹੈ। ਜੇ ਸੂਤਰਾਂ ਦੀ ਮੰਨੀਏ ਤਾਂ ਯੂਪੀ ਦੇ ਸੀਐਮ ਯੋਗੀ ਆਦਿੱਤਿਆਨਾਥ ਸ਼ੁੱਕਰਵਾਰ ਨੂੰ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨਾਲ ਵੀਮੁਲਾਕਾਤ ਕਰਨਗੇ। ਯੂਪੀ ਸਣੇ ਸਾਰੇ ਦੇਸ਼ ਦੀ ਨਜ਼ਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦਰਮਿਆਨ ਹੋਈ ਮੁਲਾਕਾਤ 'ਤੇ ਹੈ, ਕਿਉਂਕਿ ਇਹ ਮੁਲਾਕਾਤ ਆਉਣ ਵਾਲੇ ਸਮੇਂ ਵਿੱਚ ਯੂਪੀ ਦੀ ਰਾਜਨੀਤੀ ਦੀ ਇੱਕ ਵੱਡੀ ਤਸਵੀਰ ਸਾਹਮਣੇ ਆ ਸਕਦੀ ਹੈ।

PM ਮੋਦੀ ਅਤੇ ਯੂਪੀ ਦੇ ਸੀਐਮ ਯੋਗੀ ਆਦਿੱਤਿਆਨਾਥ ਦਰਮਿਆਨ ਮੁਲਾਕਾਤ ਖ਼ਤਮ , ਜੇਪੀ ਨੱਡਾ ਨੂੰ ਵੀ ਮਿਲੇ

ਯੂਪੀ ਨੂੰ ਲੈ ਕੇ ਕਈ ਤਰ੍ਹਾਂ ਦੇ ਕਿਆਸ ਲਗਾਏ ਜਾ ਰਹੇ ਸਨ। ਇਸੇ ਦੌਰਾਨ ਵੀਰਵਾਰ ਨੂੰ ਸੀਐਮ ਯੋਗੀ ਦਿੱਲੀ ਪਹੁੰਚੇ। ਇਥੇ ਉਸਨੇ ਪਹਿਲੀ ਵਾਰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕੀਤੀ। ਦੋਵਾਂ ਨੇਤਾਵਾਂ ਦਰਮਿਆਨ ਮੁਲਾਕਾਤ ਤਕਰੀਬਨ ਡੇਢ  ਘੰਟਾ ਚੱਲੀ। ਜਿਸ ਵਿਚ ਬਹੁਤ ਸਾਰੇ ਵਿਸ਼ਿਆਂ 'ਤੇ ਵਿਚਾਰ ਵਟਾਂਦਰੇ ਕੀਤੇ ਗਏ। ਇਸ ਤੋਂ ਇਲਾਵਾ ਯੂਪੀ ਦੇ ਸੀਐਮ ਨੇ ਜਿਤਿਨ ਪ੍ਰਸਾਦ ਨਾਲ ਵੀ ਮੁਲਾਕਾਤ ਕੀਤੀ, ਜੋ ਹਾਲ ਹੀ ਵਿੱਚ ਕਾਂਗਰਸ ਤੋਂ ਭਾਜਪਾ ਵਿੱਚ ਸ਼ਾਮਲ ਹੋਏ ਹਨ।

PM ਮੋਦੀ ਅਤੇ ਯੂਪੀ ਦੇ ਸੀਐਮ ਯੋਗੀ ਆਦਿੱਤਿਆਨਾਥ ਦਰਮਿਆਨ ਮੁਲਾਕਾਤ ਖ਼ਤਮ , ਜੇਪੀ ਨੱਡਾ ਨੂੰ ਵੀ ਮਿਲੇ

ਕੋਰੋਨਾ ਦੀ ਦੂਜੀ ਲਹਿਰ ਦੌਰਾਨ ਯੂਪੀ ਸਰਕਾਰ ਨੂੰ ਕਈ ਵਾਰ ਅਲੋਚਨਾ ਦਾ ਸਾਹਮਣਾ ਕਰਨਾ ਪਿਆ ਹੈ। ਅਜਿਹੀ ਸਥਿਤੀ ਵਿੱਚ ਹੁਣ ਅਗਲੇ ਸਾਲ ਹੋਣ ਵਾਲੀਆਂ ਚੋਣਾਂ ਤੋਂ ਪਹਿਲਾਂ ਭਾਜਪਾ ਨੇ ਤਿਆਰੀ ਸ਼ੁਰੂ ਕਰ ਦਿੱਤੀ ਹੈ। ਅਨੁਪ੍ਰਿਯ ਪਟੇਲ, ਸੰਜੇ ਨਿਸ਼ਾਦ ਨੇ ਵੀ ਉਸੇ ਦਿਨ ਅਮਿਤ ਸ਼ਾਹ ਨਾਲ ਮੁਲਾਕਾਤ ਕੀਤੀ, ਅਜਿਹੀ ਸਥਿਤੀ ਵਿਚ ਭਾਜਪਾ ਵੱਲੋਂ ਯੂਪੀ ਵਿਚ ਆਪਣੇ ਸਹਿਯੋਗੀਆਂ 'ਤੇ ਫੋਕਸ ਕੀਤਾ ਜਾ ਰਿਹਾ ਹੈ। ਪਿਛਲੇ ਮਹੀਨੇ ਭਾਜਪਾ ਦੇ ਸੀਨੀਅਰ ਨੇਤਾਵਾਂ ਨੇ ਲਖਨਊ ਵਿੱਚ ਲਗਾਤਾਰ ਬੈਠਕਾਂ ਕੀਤੀਆਂ ਸਨ, ਜਿਸ ਤੋਂ ਬਾਅਦ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਸੀ ਕਿ ਯੂਪੀ ਮੰਤਰੀ ਮੰਡਲ ਵਿੱਚ ਕੁਝ ਬਦਲਾਵ ਹੋ ਸਕਦੇ ਹਨ। ਇਸਦੇ ਨਾਲ ਹੀ ਭਾਜਪਾ ਸਾਰੇ ਸਮੀਕਰਣਾਂ ਨੂੰ ਹੱਲ ਕਰਨ ਲਈ ਆਪਣੇ ਸੰਗਠਨ ਵਿੱਚ ਕੁਝ ਤਬਦੀਲੀਆਂ ਵੀ ਕਰ ਸਕਦੀ ਹੈ। ਹਾਲਾਂਕਿ, ਅਜੇ ਕੁਝ ਸਪੱਸ਼ਟ ਤੌਰ 'ਤੇ ਨਹੀਂ ਕਿਹਾ ਗਿਆ ਹੈ।

-PTCNews

adv-img
adv-img