ਬਹੂ ਤਾਂ ਵ੍ਹੱਟਸਐਪ ‘ਤੇ ਲੱਗੀ ਰਹਿੰਦੀ ਕਹਿ ਸਹੁਰਿਆਂ ਨੇ ਇਸ ਗੱਲ ਤੋਂ ਕੀਤਾ ਇਨਕਾਰ

Uttar Pradesh Girl In-laws this point Rejected

ਬਹੂ ਤਾਂ ਵ੍ਹੱਟਸਐਪ ‘ਤੇ ਲੱਗੀ ਰਹਿੰਦੀ ਕਹਿ ਸਹੁਰਿਆਂ ਨੇ ਇਸ ਗੱਲ ਤੋਂ ਕੀਤਾ ਇਨਕਾਰ:ਨਵੀਂ ਦਿੱਲੀ: ਉੱਤਰ ਪ੍ਰਦੇਸ਼ ਦੇ ਅਮਰੋਹਾ ‘ਚ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ।ਲੜਕੀ ਦੇ ਸਹੁਰਿਆਂ ਨੇ ਆਪਣੀ ਹੋਣ ਵਾਲੀ ਨੂੰਹ ਨੂੰ ਵ੍ਹੱਟਸਐਪ ਦਾ ਆਦੀ ਦੇਖ ਵਿਆਹ ਕਰਨ ਤੋਂ ਹੀ ਇਨਕਾਰ ਕਰ ਦਿੱਤਾ।ਹਾਲਾਂਕਿ, ਬਾਅਦ ਵਿੱਚ ਵੱਡੇ ਦਾਜ ਦੀ ਮੰਗ ਨਾਲ ਮੁੰਡੇ ਵਾਲਿਆਂ ਨੇ ਵਿਆਹ ਲਈ ਹਾਂ ਕਰ ਦਿੱਤੀ ਸੀ।

ਜਾਣਕਾਰੀ ਅਨੁਸਾਰ ਬੀਤੀ ਪੰਜ ਸਤੰਬਰ ਨੂੰ ਵਿਆਹ ਰੱਖਿਆ ਹੋਇਆ ਸੀ।ਵਿਆਹ ਵਾਲੇ ਦਿਨ ਮੁੰਡੇ ਵਾਲਿਆਂ ਨੇ ਫੇਰੇ ਕਰਨ ਤੋਂ ਇਹ ਕਹਿ ਕੇ ਮਨ੍ਹਾ ਕਰ ਦਿੱਤਾ ਕਿ ਕੁੜੀ ਵ੍ਹੱਟਸਐਪ ‘ਤੇ ਬਹੁਤ ਹੀ ਜ਼ਿਆਦਾ ਸਮਾਂ ਬਿਤਾਉਂਦੀ ਹੈ।

ਲਾੜੀ ਦੇ ਪਿਤਾ ਉਰੂਜ ਮਹਿੰਦੀ ਨੇ ਦੱਸਿਆ ਕਿ ਬੀਤੀ ਪੰਜ ਸਤੰਬਰ ਨੂੰ ਉਹ ਲੜਕੇ ਵਾਲਿਆਂ ਦਾ ਇੰਤਜ਼ਾਰ ਕਰਦੇ ਰਹੇ ਪਰ ਉਹ ਨਹੀਂ ਆਏ, ਬਾਅਦ ਵਿੱਚ ਉਨ੍ਹਾਂ ਵ੍ਹੱਟਸਐਪ ਵਾਲਾ ਝੂਠਾ ਇਲਜ਼ਾਮ ਲਾਇਆ।ਉਨ੍ਹਾਂ ਨੇ ਦੱਸਿਆ ਕਿ ਬਾਅਦ ਵਿੱਚ ਮੁੰਡੇ ਵਾਲਿਆਂ ਨੇ 65 ਲੱਖ ਰੁਪਏ ਦੇ ਦਾਜ ਨਾਲ ਨਿਕਾਹ ਲਈ ਹਾਮੀ ਭਰ ਦਿੱਤੀ ਸੀ।

ਅਰਮੋਹਾ ਦੇ ਪੁਲਿਸ ਕਪਤਾਨ ਵਿਪਿਨ ਟਾਡਾ ਨੇ ਦੱਸਿਆ ਕਿ ਉਨ੍ਹਾਂ ਨੂੰ ਇਸ ਸਬੰਧੀ ਸ਼ਿਕਾਇਤ ਪ੍ਰਾਪਤ ਤਾਂ ਹੋ ਗਈ ਹੈ, ਜਾਂਚ ਤੋਂ ਬਾਅਦ ਅੱਗੇ ਕਾਰਵਾਈ ਕੀਤੀ ਜਾਵੇਗੀ।
-PTCNews