Wed, Apr 24, 2024
Whatsapp

ਦਰਿੰਦਗੀ ਨਾਲ ਗੈਂਗਰੇਪ ਦੀ ਸ਼ਿਕਾਰ ਲੜਕੀ ਨੇ ਤੋੜਿਆ ਦਮ, ਕੇਜਰੀਵਾਲ ਨੇ ਕੀਤੀ ਫਾਂਸੀ ਦੀ ਮੰਗ

Written by  Jagroop Kaur -- September 29th 2020 07:44 PM -- Updated: September 29th 2020 07:51 PM
ਦਰਿੰਦਗੀ ਨਾਲ ਗੈਂਗਰੇਪ ਦੀ ਸ਼ਿਕਾਰ ਲੜਕੀ ਨੇ ਤੋੜਿਆ ਦਮ, ਕੇਜਰੀਵਾਲ ਨੇ ਕੀਤੀ ਫਾਂਸੀ ਦੀ ਮੰਗ

ਦਰਿੰਦਗੀ ਨਾਲ ਗੈਂਗਰੇਪ ਦੀ ਸ਼ਿਕਾਰ ਲੜਕੀ ਨੇ ਤੋੜਿਆ ਦਮ, ਕੇਜਰੀਵਾਲ ਨੇ ਕੀਤੀ ਫਾਂਸੀ ਦੀ ਮੰਗ

ਬੀਤੇ ਦਿਨੀਂ ਉੱਤਰ ਪ੍ਰਦੇਸ਼ ਦੇ ਹਾਥਰਸ 'ਚ ਗੈਂਗਰੇਪ ਪੀੜਤਾ ਕੁੜੀ ਜ਼ਿੰਦਗੀ ਦੀ ਜੰਗ ਹਾਰ ਗਈ । ਚਾਰ ਦਰਿੰਦਿਆਂ ਵੱਲੋਂ 19 ਸਾਲਾ ਕੁੜੀ ਨਾਲ ਸਮੂਹਕ ਜਬਰ ਜਨਾਹ ਕਰਨ ਤੋਂ ਬਾਅਦ ਉਸ ਦੀ ਜੀਭ ਕੱਟ ਦਿੱਤੀ ,ਅਤੇ ਉਸ ਦੀ ਰੀੜ ਦੀ ਹੱਡੀ ਤੱਕ ਤੋੜ ਦਿੱਤੀ। ਜਿਸ ਤੋਂ ਬਾਅਦ ਪੀੜਤ ਨੂੰ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਦੇ ਜਵਾਹਰਲਾਲ ਨਹਿਰੂ ਮੈਡੀਕਲ ਕਾਲਜ 'ਚ ਦਾਖ਼ਲ ਕਰਵਾਇਆ ਗਿਆ ਸੀ। ਬਾਅਦ 'ਚ ਉਸ ਦੀ ਗੰਭੀਰ ਹਾਲਤ ਦੇਖਦੇ ਹੋਏ ਦਿੱਲੀ ਦੇ ਏਮਜ਼ 'ਚ ਰੈਫਰ ਕਰ ਦਿੱਤਾ ਗਇਆ ਸੀ। ਜਾਣਕਾਰੀ ਮੁਤਾਬਿਕ ਪੀੜਤਾ ਨੇ ਮੰਗਲਵਾਰ ਸਵੇਰੇ ਇਲਾਜ ਦੌਰਾਨ ਦਮ ਤੋੜ ਦਿੱਤਾ। ਇਸ ਤੋਂ ਬਾਅਦ ਦੋਸ਼ੀਆਂ ਨੇ ਕੁੜੀ ਦੀ ਗਲਾ ਘੁੱਟ ਕੇ ਹੱਤਿਆ ਕਰਨ ਦੀ ਵੀ ਕੋਸ਼ਿਸ਼ ਕੀਤੀ ਸੀ। ਇਸ ਦੌਰਾਨ ਪੀੜਤਾ ਨੇ ਖ਼ੁਦ ਨੂੰ ਬਚਾਉਣ ਦੀ ਬਹੁਤ ਕੋਸ਼ਿਸ਼ ਕੀਤੀ ਸੀ। ਪਰ ਇਸ ਦੌਰਾਨ ਉਸ ਦੀ ਹਾਲਤ ਅਧਮਰੀ ਕਰ ਦਿੱਤੀ ਗਈ। [caption id="attachment_422751" align="aligncenter" width="300"] ਜਬਰ-ਜ਼ਿਨਾਹ[/caption] ਦੱਸਣਯੋਗ ਹੈ ਕਿ ਹਾਥਰਸ ਦੇ ਥਾਣਾ ਚੰਦਪਾ ਖੇਤਰ ਦੇ ਇਕ ਪਿੰਡ 'ਚ ਕੁੜੀ ਨਾਲ ਪਿੰਡ ਦੇ ਹੀ ਨੌਜਵਾਨਾਂ ਨੇ ਪਹਿਲਾਂ ਤਾਂ ਸਮੂਹਕ ਜਬਰ ਜ਼ਿਨਾਹ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਉਸ ਤੋਂ ਬਾਅਦ ਉਸ ਨੂੰ ਜਾਨੋਂ ਮਾਰਨ ਦੀ ਕੋਸ਼ਿਸ਼ ਕੀਤੀ ਪਰ ਕੁੜੀ ਦੀ ਚੀਕ ਸੁਣ ਕੇ ਪਿੰਡ ਵਾਸੀ ਇਕੱਠੇ ਹੋ ਗਏ ਤੇ ਦਰਿੰਦੇ ਉੱਥੋਂ ਫਰਾਰ ਹੋ ਗਏ। ਇਸ ਤੋਂ ਬਾਅਦ ਪੀੜਤ ਕੁੜੀ ਦੇ ਪਰਿਵਾਰ ਵਾਲਿਆਂ ਨੇ ਪੁਲਸ ਨੂੰ ਸੂਚਨਾ ਦਿੱਤੀ। ਸੂਚਨਾ ਤੋਂ ਬਾਅਦ ਮੌਕੇ 'ਤੇ ਪਹੁੰਚੀ ਪੁਲਸ ਨੇ ਗੰਭੀਰ ਰੂਪ ਨਾਲ ਜ਼ਖਮੀ ਕੁੜੀ ਨੂੰ ਅਲੀਗੜ੍ਹ ਦੇ ਮੈਡੀਕਲ ਕਾਲਜ 'ਚ ਦਾਖ਼ਲ ਕਰਵਾਇਆ ਸੀ।Delhi Man raped 8-year-old girl in Sadar Bazaar | PTC Newsਇਸ ਤੋਂ ਪਹਿਲਾਂ ਹਾਥਰਸ ਦੇ ਪੁਲਸ ਸੁਪਰਡੈਂਟ ਵਿਕਰਾਂਤ ਵੀਰ ਨੇ ਦੱਸਿਆ ਕਿ 14 ਸਤੰਬਰ ਨੂੰ ਹੋਏ ਇਸ ਸਮੂਹਕ ਜਬਰ ਜ਼ਿਨਾਹ ਦੇ ਮਾਮਲੇ 'ਚ ਚਾਰੇ ਨਾਮਜ਼ਦ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਉੱਥੇ ਹੀ ਪੀੜਤਾ ਦੇ ਪਰਿਵਾਰ ਵਾਲਿਆਂ ਦਾ ਦੋਸ਼ ਹੈ ਕਿ ਪਿੰਡ 'ਚ ਠਾਕੁਰ ਜਾਤੀ ਦੇ ਦਬੰਗ ਲੋਕਾਂ ਨੇ ਓਨਾਵ ਵਰਗੀ ਭਿਆਨਕ ਘਟਨਾ ਨੂੰ ਦੋਹਰਾਉਣ ਦੀ ਗੱਲ ਕਰਦੇ ਹੋਏ ਜਾਨੋਂ ਮਾਰਨ ਦੀ ਧਮਕੀ ਦਿੱਤੀ ਸੀ। ਪਰ ਅੱਜ ਇਸ ਪੀੜਤ ਨੇ ਜ਼ਿੰਦਗੀ ਅਤੇ ਮੌਤ ਨਾਲ ਜੂਝਦੇ ਹੋਏ ਦਮ ਤੋੜ ਦਿੱਤਾ, ਉਥੇ ਹੀ ਇਸ ਘਟਨਾ ਦੀ ਨਿੰਦਿਆ ਕਰਦੇ ਹੋਏ ਹਾਥਰਸ 'ਚ ਸਮੂਹਕ ਜਬਰ ਜ਼ਿਨਾਹ ਦੀ ਸ਼ਿਕਾਰ ਹੋਈ ਕੁੜੀ ਦੀ ਮੰਗਲਵਾਰ ਨੂੰ ਹੋਈ ਮੌਤ ਨੂੰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦੇਸ਼ ਅਤੇ ਸਰਕਾਰਾਂ ਲਈ ਸ਼ਰਮ ਦੀ ਗੱਲ ਕਰਾਰ ਦਿੰਦੇ ਹੋਏ ਦੋਸ਼ੀਆਂ ਨੂੰ ਫਾਂਸੀ ਦਿੱਤੇ ਜਾਣ ਦੀ ਮੰਗ ਕੀਤੀ।


Top News view more...

Latest News view more...