ਹੋਰ ਖਬਰਾਂ

ਸਬਜ਼ੀ ਵੇਚਣ ਵਾਲੇ ਨੌਜਵਾਨ ਦੀ ਖੁੱਲੀ ਕਿਸਮਤ , ਖਾਤੇ ’ਚ ਆਏ 3.94 ਕਰੋੜ

By Shanker Badra -- July 17, 2019 6:07 pm -- Updated:Feb 15, 2021

ਸਬਜ਼ੀ ਵੇਚਣ ਵਾਲੇ ਨੌਜਵਾਨ ਦੀ ਖੁੱਲੀ ਕਿਸਮਤ , ਖਾਤੇ ’ਚ ਆਏ 3.94 ਕਰੋੜ :ਕਾਨਪੁਰ: ਉੱਤਰ ਪ੍ਰਦੇਸ਼ ਦੇ ਇਟਵਾ 'ਚ ਲਵੇਦੀ ਖੇਤਰ ਵਿੱਚ ਰਹਿਣ ਵਾਲੇ ਇੱਕ ਨੌਜਵਾਨ ਦੇ ਬੈਂਕ ਖਾਤੇ 'ਚ ਅਚਾਨਕ 3.94 ਕਰੋੜ ਰੁਪਏ ਆ ਗਏ ਹਨ। ਜਿਸ ਤੋਂ ਬਾਅਦ ਉਹ ਨੌਜਵਾਨ ਮਾਲਾਮਾਲ ਹੋ ਗਿਆ ਹੈ।ਇਸ ਤੋਂ ਪਹਿਲਾਂ ਉਸਦੇ ਖਾਤੇ 'ਚ ਸਿਰਫ 394 ਰੁਪਏ ਹੀ ਸਨ ,ਇਸ ਮਗਰੋਂ ਉਸ ਨੂੰ ਹੱਥਾਂ-ਪੈਰਾਂ ਦੀ ਪੈ ਗਈ।

Uttar Pradesh Itwa Lavendi Deepak Singh 3.94 crore in account
ਸਬਜ਼ੀ ਵੇਚਣ ਵਾਲੇ ਨੌਜਵਾਨ ਦੀ ਖੁੱਲੀ ਕਿਸਮਤ , ਖਾਤੇ ’ਚ ਆਏ 3.94 ਕਰੋੜ

ਦਰਅਸਲ 'ਚ ਇਟਾਵਾ ਜਨਪਦ ਦੇ ਇੱਕ ਛੋਟੇ ਜਿਹੇ ਪਿੰਡ ਲਵੇਦੀ ਵਿੱਚ ਰਹਿਣ ਵਾਲਾ ਦੀਪਕ ਸਿੰਘ ਰਾਜਾਵਤ ਛੋਟੀ ਜਿਹੀ ਸਬਜ਼ੀ ਦੀ ਦੁਕਾਨ ਲਗਾਉਂਦਾ ਹੈ। ਲਵੇਦੀ ਸਥਿਤ ਸਟੇਟ ਬੈਂਕ ਵਿੱਚ ਉਸ ਦਾ ਬਚਤ ਖ਼ਾਤਾ ਹੈ। ਜਿੱਥੇ ਸੋਮਵਾਰ ਨੂੰ ਖ਼ਾਤੇ ਤੋਂ ਲੈਣ-ਦੇਣ ਬਾਅਦ ਜਦੋਂ ਉਸ ਨੇ ਪਾਸਬੁੱਕ 'ਤੇ ਐਂਟਰੀ ਕਰਵਾਈ ਤਾਂ 3 ਕਰੋੜ 94 ਲੱਖ ਦੀ ਰਕਮ ਵੇਖ ਉਸ ਦੇ ਹੋਸ਼ ਉੱਡ ਗਏ।

Uttar Pradesh Itwa Lavendi Deepak Singh 3.94 crore in account
ਸਬਜ਼ੀ ਵੇਚਣ ਵਾਲੇ ਨੌਜਵਾਨ ਦੀ ਖੁੱਲੀ ਕਿਸਮਤ , ਖਾਤੇ ’ਚ ਆਏ 3.94 ਕਰੋੜ

ਇਸ ਮਗਰੋਂ ਜਦੋਂ ਉਸ ਨੇ ਬੈਂਕ ਦੇ ਮੈਨੇਜਰ ਨਾਲ ਸੰਪਰਕ ਕੀਤਾ ਤਾਂ ਬੈਂਕ ਮੈਨੇਜਰ ਨੇ ਉਸ ਦੇ ਖ਼ਾਤੇ ਤੋਂ ਲੈਣ-ਦੇਣ 'ਤੇ ਤੁਰੰਤ ਰੋਕ ਲਗਾ ਦਿੱਤੀ ।ਜਦੋਂ ਇਸ ਸਬੰਧੀ ਉਸਨੇ ਲਵੇਦੀ ਸਥਿਤ ਸਟੇਟ ਬੈਂਕ ਸ਼ਾਖਾ ਦੇ ਮੈਨੇਜਰ ਤੋਂ ਇਸ ਸਭ ਬਾਰੇ ਜਾਣਕਾਰੀ ਲਈ ਤਾਂ ਉਨ੍ਹਾਂ ਨੇ ਦੱਸਿਆ ਕਿ ਸਰਵਰ ਦੀ ਗੜਬੜੀ ਕਰਕੇ ਪਾਸਬੁੱਕ ਵਿੱਚ ਗਲਤ ਡਾਟਾ ਪ੍ਰਿੰਟ ਹੋ ਗਿਆ। ਉਨ੍ਹਾਂ ਦੱਸਿਆ ਕਿ ਖ਼ਾਤਾਧਾਰਕ ਦੀਪਕ ਸਿੰਘ ਦੇ ਖ਼ਾਤੇ ਵਿੱਚ ਮਹਿਜ਼ 39 ਹਜ਼ਾਰ ਰੁਪਏ ਹੀ ਹਨ।

Uttar Pradesh Itwa Lavendi Deepak Singh 3.94 crore in account
ਸਬਜ਼ੀ ਵੇਚਣ ਵਾਲੇ ਨੌਜਵਾਨ ਦੀ ਖੁੱਲੀ ਕਿਸਮਤ , ਖਾਤੇ ’ਚ ਆਏ 3.94 ਕਰੋੜ

ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਬਾਲੀਵੁੱਡ ਅਦਾਕਾਰਾ ਪ੍ਰਿਯੰਕਾ ਚੋਪੜਾ ਨੇ ਜਨਮ ਦਿਨ ਤੋਂ ਪਹਿਲਾਂ ਪਤੀ ਨਿਕ ਨਾਲ ਕੀਤੀ ਇੰਝ ਮਸਤੀ ,ਵੀਡੀਓ ਵਾਇਰਲ

ਇਸ ਦੌਰਾਨ ਖਾਤੇਦਾਰ ਦੀਪਕ ਨੇ ਦੱਸਿਆ ਕਿ ਉਸਦੇ ਖਾਤੇ 'ਚ 3,94,54,890 ਰੁਪਏ ਦੇਖ ਕੇ ਉਸ ਨੂੰ ਚੱਕਰ ਆ ਗਏ ਤੇ ਉਹ ਘਬਰਾ ਗਿਆ। ਬੈਂਕ ਮੈਨੇਜਰ ਨੇ ਮੇਰਾ ਖਾਤਾ ਗਲਤ ਐਂਟਰੀ ਦੱਸ ਕੇ ਸੀਲ ਕਰ ਦਿੱਤਾ ਹੈ। ਮੈਨੇਜਰ ਨੇ ਕਿਹਾ ਹੈ ਕਿ ਮੰਗਲਵਾਰ ਨੂੰ ਐਂਟਰੀ ਸਹੀ ਕੀਤੇ ਜਾਣ ਮਗਰੋਂ ਖਾਤਾ ਵਰਤਣ ਦੀ ਆਗਿਆ ਦੇ ਦਿੱਤੀ ਜਾਵੇਗੀ।
-PTCNews

  • Share