ਮੁੱਖ ਖਬਰਾਂ

ਉੱਤਰ ਪ੍ਰਦੇਸ਼ 'ਚ ਮੀਂਹ ਦਾ ਕਹਿਰ , 15 ਲੋਕਾਂ ਦੀ ਮੌਤ ਅਤੇ ਕਈ ਘਰਾਂ ਦਾ ਭਾਰੀ ਨੁਕਸਾਨ

By Shanker Badra -- July 13, 2019 1:40 pm

ਉੱਤਰ ਪ੍ਰਦੇਸ਼ 'ਚ ਮੀਂਹ ਦਾ ਕਹਿਰ , 15 ਲੋਕਾਂ ਦੀ ਮੌਤ ਅਤੇ ਕਈ ਘਰਾਂ ਦਾ ਭਾਰੀ ਨੁਕਸਾਨ:ਲਖਨਊ : ਮਾਨਸੂਨ ਦੀ ਵਰਖਾ ਲੱਗਭਗ ਸਮੁੱਚੇ ਦੇਸ਼ ਵਿੱਚ ਇਸ ਵੇਲੇ ਜੋਬਨ ’ਤੇ ਹੈ। ਦਿੱਲੀ ਸਮੇਤ ਦੇਸ਼ ਦੇ ਕਈ ਰਾਜਾਂ ਵਿੱਚ ਪਿਛਲੇ ਕਈ ਦਿਨਾਂ ਤੋਂ ਜ਼ਬਰਦਸਤ ਬਾਰਸ਼ ਹੋ ਰਹੀ ਹੈ। ਇਸ ਦੌਰਾਨ ਬਾਰਸ਼ ਨਾਲ ਮੌਸਮ ਬਹੁਤ ਸੁਹਾਵਣਾ ਹੋ ਗਿਆ ਤੇ ਗਰਮੀ ਤੋਂ ਰਾਹਤ ਮਿਲੀ ਹੈ। ਇਸ ਮੀਂਹ ਦੇ ਕਾਰਨ ਜਿਥੇ ਲੋਕਾਂ 'ਚ ਖ਼ੁਸ਼ੀ ਦੀ ਲਹਿਰ ਫੈਲ ਗਈ ਹੈ ,ਓਥੇ ਹੀ ਮੀਂਹ ਕਾਰਨ ਜਨ ਜੀਵਨ ਕਾਫ਼ੀ ਪ੍ਰਭਾਵਿਤ ਹੋਇਆ ਹੈ।

 Uttar Pradesh Rain 15 People death and multiple home losses ਉੱਤਰ ਪ੍ਰਦੇਸ਼ 'ਚ ਮੀਂਹ ਦਾ ਕਹਿਰ , 15 ਲੋਕਾਂ ਦੀ ਮੌਤ ਅਤੇ ਕਈ ਘਰਾਂ ਦਾ ਭਾਰੀ ਨੁਕਸਾਨ

ਇਸ ਮੀਂਹ ਦੇ ਕਾਰਨ ਪੰਜਾਬ ਦੇ ਵੀ ਨੀਵੇਂ ਇਲਾਕਿਆਂ ’ਚ ਮੀਂਹ ਦਾ ਪਾਣੀ ਭਰ ਗਿਆ ਹੈ। ਰਾਜ ਵਿੱਚ ਪਿਛਲੇ ਦੋ ਦਿਨਾਂ ਤੋਂ ਲਗਾਤਾਰ ਰੁਕ–ਰੁਕ ਕੇ ਵਰਖਾ ਹੋ ਰਹੀ ਹੈ। ਸੂਬੇ ਦੇ ਪ੍ਰਸਤਾਵਿਤ ਸਮਾਰਟ–ਸ਼ਹਿਰਾਂ ਜਲੰਧਰ ਤੇ ਲੁਧਿਆਣਾ ’ਚ ਇਸ ਵਰਖਾ ਕਾਰਨ ਹੁਣ ਤੱਕ ਕਾਫ਼ੀ ਮਾਲੀ ਨੁਕਸਾਨ ਹੋ ਚੁੱਕਾ ਹੈ ਜਦਕਿ ਹਾਲੇ ਮਾਨਸੂਨ ਦੀ ਸਿਰਫ਼ ਸ਼ੁਰੂਆਤ ਹੈ।ਇਹ ਮੀ਼ਹ ਫ਼ਸਲਾਂ ਲਈ ਬਹੁਤ ਲਾਹੇਵੰਦ ਹੈ।ਇਸੇ ਲਈ ਕਿਸਾਨਾਂ ਦੇ ਚਿਹਰੇ ਖਿੜੇ ਹੋਏ ਹਨ। ਉੱਧਰ ਲੋਕਾਂ ਨੂੰ ਸਖ਼ਤ ਗਰਮੀ ਤੋਂ ਵੀ ਬਹੁਤ ਰਾਹਤ ਮਿਲੀ ਹੈ।

 Uttar Pradesh Rain 15 People death and multiple home losses ਉੱਤਰ ਪ੍ਰਦੇਸ਼ 'ਚ ਮੀਂਹ ਦਾ ਕਹਿਰ , 15 ਲੋਕਾਂ ਦੀ ਮੌਤ ਅਤੇ ਕਈ ਘਰਾਂ ਦਾ ਭਾਰੀ ਨੁਕਸਾਨ

ਉੱਤਰ ਪ੍ਰਦੇਸ਼ ਵਿੱਚ ਭਾਰੀ ਮੀਂਹ ਲੋਕਾਂ ਲਈ ਕਾਲ ਬਣ ਰਿਹਾ ਹੈ। ਲਖਨਊ ਅਤੇ ਆਲੇ-ਦੁਆਲੇ ਦੇ ਸ਼ਹਿਰਾਂ 'ਚ ਲਗਾਤਾਰ ਰੁਕ-ਰੁਕ ਕੇ ਮੀਂਹ ਪੈ ਰਿਹਾ ਹੈ। ਇਸ ਮੀਂਹ ਕਾਰਨ ਹੁਣ ਤੱਕ 15 ਲੋਕਾਂ ਦੀ ਮੌਤ ਹੋ ਚੁੱਕੀ ਹੈ। ਉੱਥੇ ਇਸ ਮੀਂਹ ਕਾਰਨ 133 ਮਕਾਨ ਵੀ ਨੁਕਸਾਨੇ ਗਏ ਹਨ।

 Uttar Pradesh Rain 15 People death and multiple home losses ਉੱਤਰ ਪ੍ਰਦੇਸ਼ 'ਚ ਮੀਂਹ ਦਾ ਕਹਿਰ , 15 ਲੋਕਾਂ ਦੀ ਮੌਤ ਅਤੇ ਕਈ ਘਰਾਂ ਦਾ ਭਾਰੀ ਨੁਕਸਾਨ

ਇਸੇ ਲਈ ਹੁਣ ਲੋਕ ਇਹ ਵੀ ਆਖਣ ਲੱਗ ਪਏ ਹਨ ਕਿ ਵਰਖਾ ਨਾਲ ਕਿਸਾਨਾਂ ਦੇ ਵਿਹੜੇ ਭਾਵੇਂ ਲਹਿਰ-ਬਹਿਰ ਲੱਗ ਗਈ ਹੈ ਪਰ ਦੇਸ਼ ਦੇ ਬਹੁਤ ਸਾਰੇ ਇਲਾਕਿਆਂ ’ਚ ਇਸ ਨਾਲ ਕਹਿਰ ਵੀ ਵਰਤ ਰਿਹਾ ਹੈ।ਇਸ ਦੇ ਬਾਵਜੂਦ ਦੇਸ਼ ਦੇ ਬਹੁਤ ਸਾਰੇ ਇਲਾਕਿਆਂ ਵਿੱਚ ਮੀਂਹ ਕਹਿਰ ਬਣ ਕੇ ਵਰਿਆ ਹੈ। ਇਕੱਲੇ ਮੁੰਬਈ ਤੇ ਪੁਣੇ ’ਚ ਹੀ ਮੀਂਹਾਂ ਦੌਰਾਨ ਕੰਧਾਂ ਡਿੱਗਣ ਕਾਰਨ ਦਰਜਨਾਂ ਮੌਤਾਂ ਹੋ ਚੁੱਕੀਆਂ ਹਨ।
-PTCNews

  • Share