Fri, Apr 26, 2024
Whatsapp

ਰਸਗੁੱਲੇ ਪਿੱਛੇ ਰੁੱਸ ਗਿਆ ਪ੍ਰਹੁਣਾ , ਕੁੜੀ ਵਾਲਿਆਂ ਨੇ ਲਾੜੇ ਸਮੇਤ ਬੰਨ ਲਈ ਬਰਾਤ

Written by  Shanker Badra -- June 20th 2019 04:00 PM
ਰਸਗੁੱਲੇ ਪਿੱਛੇ ਰੁੱਸ ਗਿਆ ਪ੍ਰਹੁਣਾ , ਕੁੜੀ ਵਾਲਿਆਂ ਨੇ ਲਾੜੇ ਸਮੇਤ ਬੰਨ ਲਈ ਬਰਾਤ

ਰਸਗੁੱਲੇ ਪਿੱਛੇ ਰੁੱਸ ਗਿਆ ਪ੍ਰਹੁਣਾ , ਕੁੜੀ ਵਾਲਿਆਂ ਨੇ ਲਾੜੇ ਸਮੇਤ ਬੰਨ ਲਈ ਬਰਾਤ

ਰਸਗੁੱਲੇ ਪਿੱਛੇ ਰੁੱਸ ਗਿਆ ਪ੍ਰਹੁਣਾ , ਕੁੜੀ ਵਾਲਿਆਂ ਨੇ ਲਾੜੇ ਸਮੇਤ ਬੰਨ ਲਈ ਬਰਾਤ:ਮੇਰਠ : ਉੱਤਰ ਪ੍ਰਦੇਸ਼ ਦੇ ਹਾਪੁੜ ਜ਼ਿਲ੍ਹੇ ਦੇ ਪਿੰਡ ਦੋਸਤਾਈ ਵਿੱਚ ਇੱਕ ਅਜ਼ੀਬੋ -ਗਰੀਬ ਮਾਮਲਾ ਸਾਹਮਣੇ ਆਇਆ ਹੈ।ਜਿਥੇ ਇੱਕ ਲਾੜਾ ਰਸਗੁੱਲੇ ਪਿੱਛੇ ਰੁੱਸ ਗਿਆ,ਜਿਸ ਤੋਂ ਬਾਅਦ ਕੁੜੀ ਵਾਲਿਆਂ ਨੇ ਬਰਾਤ ਹੀ ਬੰਨ ਲਈ ਹੈ। [caption id="attachment_309201" align="aligncenter" width="300"]Uttar Pradesh Rasgulla Due SAD groom
ਰਸਗੁੱਲੇ ਪਿੱਛੇ ਰੁੱਸ ਗਿਆ ਪ੍ਰਹੁਣਾ , ਕੁੜੀ ਵਾਲਿਆਂ ਨੇ ਲਾੜੇ ਸਮੇਤ ਬੰਨ ਲਈ ਬਰਾਤ[/caption] ਜਾਣਕਾਰੀ ਅਨੁਸਾਰ ਹਾਪੁੜ ਦੇ ਰਹਿਣ ਵਾਲੇ ਯੂਸੁਫ ਨੇ ਆਪਣੀ ਧੀ ਦਾ ਨਿਕਾਹ ਮੇਰਠ ਦੇ ਪਿੰਡ ਪੀਪਲੀ ਨਿਵਾਸੀ ਬਾਬੂ ਦੇ ਮੁੰਡੇ ਨਾਲ ਤੈਅ ਕੀਤਾ ਸੀ। ਜਦੋਂ ਬਾਰਾਤ ਪਿੰਡ ਪਹੁੰਚੀ ਤਾਂ ਲੜਕੀ ਵਾਲਿਆਂ ਨੇ ਖਾਣੇ ਦੌਰਾਨ ਪਲੇਟ 'ਚ ਸਿਰਫ ਲਾੜੇ ਲਈ ਦੋ ਰਸਗੁੱਲੇ ਰੱਖ ਦਿੱਤੇ ਤੇ ਉਸ ਦੇ ਦੋਸਤਾਂ ਲਈ ਨਹੀਂ ਰੱਖੇ।ਇਸ ਗੱਲ 'ਤੇ ਲਾੜਾ ਨਾਰਾਜ਼ ਹੋ ਗਿਆ ਤੇ ਉਸ ਨੇ ਨਿਕਾਹ ਦੀ ਰਸਮਾਂ ਪੂਰੀਆਂ ਹੋਣ ਤੋਂ ਬਾਅਦ ਦੁਲਹਨ ਨੂੰ ਨਾਲ ਲੈ ਜਾਣ ਤੋਂ ਇਨਕਾਰ ਕਰ ਦਿੱਤਾ। [caption id="attachment_309199" align="aligncenter" width="300"]Uttar Pradesh Rasgulla Due SAD groom
ਰਸਗੁੱਲੇ ਪਿੱਛੇ ਰੁੱਸ ਗਿਆ ਪ੍ਰਹੁਣਾ , ਕੁੜੀ ਵਾਲਿਆਂ ਨੇ ਲਾੜੇ ਸਮੇਤ ਬੰਨ ਲਈ ਬਰਾਤ[/caption] ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਅਜਨਾਲਾ : ਲਾਪਤਾ ਹੋਏ ਪਰਿਵਾਰ ‘ਚੋਂ ਇੱਕ ਔਰਤ ਦੀ ਮਿਲੀ ਲਾਸ਼ , ਬਾਕੀਆਂ ਦੀ ਭਾਲ ਜਾਰੀ ਇਸ ਤੋਂ ਬਾਅਦ ਗੁੱਸੇ 'ਚ ਆਏ ਕੁੜੀ ਵਾਲਿਆਂ ਨੇ ਆਪਣੀ ਗਲਤੀ ਮੰਨਦੇ ਹੋਏ ਮੁੰਡੇ ਨੂੰ ਮਨਾਉਣ ਦੀ ਪੂਰੀ ਕੋਸ਼ਿਸ਼ ਕੀਤੀ ਪਰ ਕਾਫੀ ਸਮਝਾਉਣ ਤੋਂ ਬਾਅਦ ਕੁੜੀ ਵਾਲਿਆਂ ਨੇ ਲਾੜੇ ਸਮੇਤ ਬਾਰਾਤ ਨੂੰ ਬੰਨ ਲਿਆ।ਇਸ ਸਬੰਧੀ ਜਦੋਂ ਪੁਲਿਸ ਨੂੰ ਸੂਚਨਾ ਮਿਲੀ ਤਾਂ ਉਨ੍ਹਾਂ ਨੇ ਮੌਕੇ 'ਤੇ ਪਹੁੰਚ ਕੇ ਦੋਵਾਂ ਪੱਖਾਂ ਨੂੰ ਸਮਝਾਇਆ।ਇਸ ਦੌਰਾਨ ਕੁੜੀ ਦੇ ਪਿਓ ਦਾ ਕਹਿਣਾ ਹੈ ਕਿ ਮੁੰਡੇ ਨੂੰ ਦਾਜ 'ਚ ਬੁਲੇਟ ਨਾ ਮਿਲਣ ਦੀ ਨਾਰਾਜ਼ਗੀ ਸੀ ਪਰ ਉਸ ਨੇ ਇਸ ਬਹਾਨੇ ਕੱਢੀ ਹੈ। -PTCNews


Top News view more...

Latest News view more...