Wed, Apr 17, 2024
Whatsapp

ਯੂਪੀ ਦੇ ਸੀਤਾਪੁਰ ਸਥਿਤ ਇੱਕ ਫੈਕਟਰੀ 'ਚ ਗੈਸ ਲੀਕ ਹੋਣ ਨਾਲ 7 ਲੋਕਾਂ ਦੀ ਹੋਈ ਮੌਤ

Written by  Shanker Badra -- February 06th 2020 02:01 PM -- Updated: February 06th 2020 02:05 PM
ਯੂਪੀ ਦੇ ਸੀਤਾਪੁਰ ਸਥਿਤ ਇੱਕ ਫੈਕਟਰੀ 'ਚ ਗੈਸ ਲੀਕ ਹੋਣ ਨਾਲ 7 ਲੋਕਾਂ ਦੀ ਹੋਈ ਮੌਤ

ਯੂਪੀ ਦੇ ਸੀਤਾਪੁਰ ਸਥਿਤ ਇੱਕ ਫੈਕਟਰੀ 'ਚ ਗੈਸ ਲੀਕ ਹੋਣ ਨਾਲ 7 ਲੋਕਾਂ ਦੀ ਹੋਈ ਮੌਤ

ਯੂਪੀ ਦੇ ਸੀਤਾਪੁਰ ਸਥਿਤ ਇੱਕ ਫੈਕਟਰੀ 'ਚ ਗੈਸ ਲੀਕ ਹੋਣ ਨਾਲ 7 ਲੋਕਾਂ ਦੀ ਹੋਈ ਮੌਤ:ਯੂਪੀ : ਉੱਤਰ ਪ੍ਰਦੇਸ਼ ਦੇ ਸੀਤਾਪੁਰ 'ਚ ਅੱਜ ਸਵੇਰੇ ਇੱਕ ਦਰਦਨਾਕ ਹਾਦਸਾ ਵਾਪਰਿਆ ਹੈ। ਜ਼ਿਲ੍ਹੇ ਦੇ ਬਿਸਵਾਂ ਕੋਤਵਾਲੀ ਖੇਤਰ ਦੇ ਜਲਾਲਪੁਰ ਪਿੰਡ ਦੇ ਕਿਨਾਰੇ ਇਕ ਦਰੀ ਫੈਕਟਰੀ 'ਚ ਗੈਸ ਲੀਕ ਨਾਲ ਸੱਤ ਲੋਕਾਂ ਦੀ ਮੌਤ ਹੋ ਗਈ ਹੈ। ਮਰਨ ਵਾਲਿਆਂ 'ਚ ਤਿੰਨ ਪੁਰਸ਼, ਇਕ ਔਰਤ ਤੇ ਤਿੰਨ ਬੱਚੇ ਦੱਸੇ ਜਾ ਰਹੇ ਹਨ। [caption id="attachment_387130" align="aligncenter" width="300"]Uttar Pradesh Sitapur district chemical factory Gas leak , seven people including three children, were killed ਯੂਪੀ ਦੇ ਸੀਤਾਪੁਰ ਸਥਿਤ ਇੱਕ ਫੈਕਟਰੀ 'ਚ ਗੈਸ ਲੀਕ ਹੋਣ ਨਾਲ 7 ਲੋਕਾਂ ਦੀ ਹੋਈ ਮੌਤ[/caption] ਇਸ ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਪੁਲਿਸ ਅਤੇ ਸਿਹਤ ਵਿਭਾਗ ਦੀ ਟੀਮ ਰਾਹਤ ਅਤੇ ਬਚਾਅ ਲਈ ਮੌਕੇ 'ਤੇ ਪਹੁੰਚ ਗਈ ਹੈ। ਇਨ੍ਹਾਂ ਦੇ ਨਾਲ ਨਾਲ ਡੀਐਮ ਅਤੇ ਐਸਪੀ ਵੀ ਮੌਕੇ ‘ਤੇ ਪਹੁੰਚ ਗਏ ਹਨ। ਐਸਪੀ ਐਲਆਰ ਕੁਮਾਰ ਨੇ ਦੱਸਿਆ ਕਿ ਮਰਨ ਵਾਲੇ ਇਕੋ ਪਰਿਵਾਰ ਦੇ ਹਨ, ਜਿਨ੍ਹਾਂ ਵਿੱਚੋਂ 3 ਬੱਚੇ ਇਕ ਔਰਤ ਅਤੇ ਤਿੰਨ ਮਰਦ ਹਨ। [caption id="attachment_387128" align="aligncenter" width="300"]Uttar Pradesh Sitapur district chemical factory Gas leak , seven people including three children, were killed ਯੂਪੀ ਦੇ ਸੀਤਾਪੁਰ ਸਥਿਤ ਇੱਕ ਫੈਕਟਰੀ 'ਚ ਗੈਸ ਲੀਕ ਹੋਣ ਨਾਲ 7 ਲੋਕਾਂ ਦੀ ਹੋਈ ਮੌਤ[/caption] ਮਿਲੀ ਜਾਣਕਾਰੀ ਅਨੁਸਾਰ ਫੈਕਟਰੀ ਦੇ ਕੋਲ ਹੀ ਤੇਜ਼ਾਬ ਦੀ ਵੀ ਫੈਕਟਰੀ ਹੈ। ਹਾਲਾਂਕਿ ਮਰਨ ਵਾਲਿਆਂ ਦੇ ਨਾਮ ਹਲੇ ਪਤਾ ਨਹੀਂ ਚੱਲਿਆ। ਇਸ ਮੌਕੇ 'ਤੇ ਗੈਸ ਲੀਕ ਦੀ ਵਜ੍ਹਾ ਨਾਲ ਰੈਸਕਿਊ ਕਰਨ 'ਚ ਵੀ ਦਿੱਕਤਾਂ ਆ ਰਹੀਆਂ ਹਨ। ਇਹ ਸਪਸ਼ਟ ਨਹੀਂ ਹੋਇਆ ਕਿ ਗੈਸ ਲੀਕ ਕਿਸ ਤਰ੍ਹਾਂ ਹੋਈ ਹੈ। -PTCNews


Top News view more...

Latest News view more...