Thu, Apr 25, 2024
Whatsapp

ਤੂਫਾਨ ਤੇ ਅਸਮਾਨੀ ਬਿਜਲੀ ਨੇ ਕਹਿਰ ਮਚਾਇਆ , 20 ਲੋਕਾਂ ਦੀ ਮੌਤ , ਕਈ ਜ਼ਖ਼ਮੀ

Written by  Shanker Badra -- July 22nd 2019 02:25 PM
ਤੂਫਾਨ ਤੇ ਅਸਮਾਨੀ ਬਿਜਲੀ ਨੇ ਕਹਿਰ ਮਚਾਇਆ , 20 ਲੋਕਾਂ ਦੀ ਮੌਤ , ਕਈ ਜ਼ਖ਼ਮੀ

ਤੂਫਾਨ ਤੇ ਅਸਮਾਨੀ ਬਿਜਲੀ ਨੇ ਕਹਿਰ ਮਚਾਇਆ , 20 ਲੋਕਾਂ ਦੀ ਮੌਤ , ਕਈ ਜ਼ਖ਼ਮੀ

ਤੂਫਾਨ ਤੇ ਅਸਮਾਨੀ ਬਿਜਲੀ ਨੇ ਕਹਿਰ ਮਚਾਇਆ , 20 ਲੋਕਾਂ ਦੀ ਮੌਤ , ਕਈ ਜ਼ਖ਼ਮੀ :ਲਖਨਊ : ਉੱਤਰ ਪ੍ਰਦੇਸ਼ ਵਿੱਚ ਐਤਵਾਰ ਦੀ ਰਾਤ ਨੂੰ ਤੇਜ਼ ਹਨੇਰੀ ਅਤੇ ਮੀਂਹ ਦੌਰਾਨ ਅਸਮਾਨੀ ਬਿਜਲੀ ਡਿੱਗਣ ਨਾਲ ਭਾਰੀ ਨੁਕਸਾਨ ਹੋਇਆ ਹੈ। ਓਥੇ ਸੂਬੇ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ 20 ਲੋਕਾਂ ਦੀ ਮੌਤ ਹੋ ਗਈ ਹੈ ਅਤੇ ਕਈ ਲੋਕ ਜ਼ਖ਼ਮੀ ਹੋਏ ਹਨ, ਜਿਨ੍ਹਾਂ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। [caption id="attachment_320900" align="aligncenter" width="300"]Uttar Pradesh thunderstorm 20 people deth, many injured ਤੂਫਾਨ ਤੇ ਅਸਮਾਨੀ ਬਿਜਲੀ ਨੇ ਕਹਿਰ ਮਚਾਇਆ , 20 ਲੋਕਾਂ ਦੀ ਮੌਤ , ਕਈ ਜ਼ਖ਼ਮੀ[/caption] ਇਸ ਦੌਰਾਨ ਕਾਨਪੁਰ ਦੇ ਘਾਟਮਪੁਰ ਦੇ ਥਾਣਾ ਇਲਾਕੇ 'ਚ ਬਿਜਲੀ ਡਿੱਗਣ ਕਾਰਨ 4 ਔਰਤਾਂ ਸਮੇਤ ਇਕ ਨੌਜਵਾਨ ਦੀ ਮੌਤ ਹੋ ਗਈ ਹੈ ਅਤੇ ਸੁਚੇਤੀ 'ਚ 2 ਨੌਜਵਾਨਾਂ ਦੀ ਮੌਤ ਹੋਈ ਹੈ। ਇਸ ਦੌਰਾਨ ਝਾਂਸੀ ਜ਼ਿਲੇ 'ਚ ਖੇਤਾਂ 'ਚ ਝੋਨਾ ਲਗਾ ਰਹੇ 4 ਲੋਕਾਂ ਦੀ ਮੌਤ ਹੋਈ ਜਦਕਿ ਇਕ ਦਰਜ਼ਨ ਦੇ ਕਰੀਬ ਲੋਕ ਝੁਲਸ ਗਏ ਹਨ। ਇਸ ਦੇ ਇਲਾਵਾ ਫਤਿਹਪੁਰ ਅਤੇ ਰਾਏਬਰੇਲੀ ਜ਼ਿਲਿਆਂ 'ਚ 7 ਲੋਕਾਂ ਦੀ ਮੌਤ ਦੀ ਖਬਰ ਹੈ ,ਜਿਨ੍ਹਾਂ 'ਚ ਇਕ 13 ਸਾਲਾ ਬੱਚਾ ਵੀ ਸ਼ਾਮਲ ਹੈ ,ਜਦਕਿ ਕਈ ਹੋਰ ਲੋਕ ਜ਼ਖਮੀ ਹੋ ਗਏ ਹਨ। [caption id="attachment_320902" align="aligncenter" width="300"]Uttar Pradesh thunderstorm 20 people deth, many injured ਤੂਫਾਨ ਤੇ ਅਸਮਾਨੀ ਬਿਜਲੀ ਨੇ ਕਹਿਰ ਮਚਾਇਆ , 20 ਲੋਕਾਂ ਦੀ ਮੌਤ , ਕਈ ਜ਼ਖ਼ਮੀ[/caption] ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਹੁਣ ਕ੍ਰਿਕੇਟ ਛੱਡ ਕੇ ਜੰਮੂ-ਕਸ਼ਮੀਰ ‘ਚ ਲੈਣਗੇ ਫੌਜੀ ਟ੍ਰੇਨਿੰਗ ਇਸ ਘਟਨਾ ਤੋਂ ਬਾਅਦ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਕੁਦਰਤੀ ਆਫ਼ਤ 'ਤੇ ਦੁੱਖ ਜਤਾਇਆ ਹੈ। ਉਨ੍ਹਾਂ ਮ੍ਰਿਤਕਾਂ ਦੇ ਪਰਿਵਾਰ ਨੂੰ 4-4 ਲੱਖ ਰੁਪਏ ਦੀ ਆਰਥਕ ਮਦਦ ਦੇਣ ਦਾ ਐਲਾਨ ਕੀਤਾ ਹੈ। -PTCNews


Top News view more...

Latest News view more...