ਉੱਤਰਾਖੰਡ: ਸਕੂਲ ਵੈਨ ਖੱਡ ‘ਚ ਡਿੱਗੀ, 8 ਬੱਚਿਆਂ ਦੀ ਮੌਤ

ਉੱਤਰਾਖੰਡ: ਸਕੂਲ ਵੈਨ ਖੱਡ ‘ਚ ਡਿੱਗੀ, 8 ਬੱਚਿਆਂ ਦੀ ਮੌਤ,ਟਿਹਰੀ: ਉੱਤਰਾਖੰਡ ਦੇ ਟਿਹਰੀ ਜ਼ਿਲੇ ‘ਚ ਲੰਬ ਪਿੰਡ ਕੋਲ ਸਕੂਲੀ ਬੱਚਿਆਂ ਨੂੰ ਲੈ ਕੇ ਜਾ ਰਹੀ ਇਕ ਵੈਨ ਖੱਡ ‘ਚ ਡਿੱਗ ਗਈ। ਜਿਸ ਕਾਰਨ 8 ਬੱਚਿਆਂ ਦੀ ਮੌਤ ਹੋ ਗਈ ਤੇ ਕਈ ਬੱਚੇ ਜ਼ਖਮੀ ਹੋ ਗਏ ਹਨ। ਜਿਨ੍ਹਾਂ ਨੂੰ ਇਲਾਜ ਲਈ ਨੇੜੇ ਦੇ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ।

ਮਿਲੀ ਜਾਣਕਾਰੀ ਮੁਤਾਬਕ ਬੱਸ ‘ਚ 18 ਬੱਚੇ ਸਵਾਰ ਸਨ, ਜਦੋਂ ਡਰਾਈਵਰ ਕੰਟਰੋਲ ਗੁਆ ਬੈਠਾ ਅਤੇ ਵੈਨ ਸੜਕ ਤੋਂ ਫਿਸਲ ਕੇ ਖੱਡ ‘ਚ ਜਾ ਡਿੱਗੀ।

ਹੋਰ ਪੜ੍ਹੋ:ਗੁਜਰਾਤ ‘ਚ ਵੈਨ ਨੂੰ ਲੱਗੀ ਭਿਆਨਕ ਅੱਗ, 3 ਬੱਚਿਆਂ ਦੀ ਮੌਤ

ਐੱਸ. ਡੀ. ਆਰ. ਐੱਫ. ਦੀ ਟੀਮ ਮੌਕੇ ‘ਤੇ ਪੁੱਜ ਕੇ ਬਚਾਅ ਕੰਮ ‘ਚ ਜੁੱਟ ਗਈ ਹੈ। ਉਥੇ ਹੀ ਘਟਨਾ ਦੀ ਸੂਚਨਾ ਮਿਲਦਿਆਂ ਹੀ ਸਥਾਨਕ ਪੁਲਿਸ ਮੌਕੇ ‘ਤੇ ਪਹੁੰਚ ਗਈ ਅਤੇ ਘਟਨਾ ਸਥਾਨ ਦਾ ਜਾਇਜ਼ਾ ਲੈਂਦੇ ਹੋਏ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ।

-PTC News