ਦੇਸ਼

ਉੱਤਰਾਖੰਡ: 2 ਵਾਹਨਾਂ 'ਤੇ ਡਿੱਗੀ ਚੱਟਾਨ, 4 ਦੀ ਮੌਤ, ਕਈ ਜ਼ਖਮੀ

By Jashan A -- July 28, 2019 5:07 pm -- Updated:Feb 15, 2021

ਉੱਤਰਾਖੰਡ: 2 ਵਾਹਨਾਂ 'ਤੇ ਡਿੱਗੀ ਚੱਟਾਨ, 4 ਦੀ ਮੌਤ, ਕਈ ਜ਼ਖਮੀ,ਨਵੀਂ ਦਿੱਲੀ: ਉੱਤਰਾਖੰਡ ਦੇ ਟਿਹਰੀ ਜ਼ਿਲੇ 'ਚ ਉਸ ਸਮੇਂ ਹਫੜਾ ਦਫੜੀ ਮੱਚ ਗਈ, ਜਦੋਂ ਇਥੇ ਕਾਂਵੜੀਆਂ ਦੇ ਦੋ ਵਾਹਨਾਂ 'ਤੇ ਇਕ ਵੱਡੀ ਚੱਟਾਨ ਡਿੱਗ ਗਈ। ਜਿਸ ਕਾਰਨ 4 ਕਾਂਵੜੀਆ ਦੀ ਮੌਤ ਹੋ ਗਈ ਅਤੇ 8 ਹੋਰ ਜ਼ਖਮੀ ਹੋ ਗਏ। ਟਾਟਾ ਸੂਮੋ ਅਤੇ ਇਕ ਮੋਟਰਸਾਈਕਲ 'ਤੇ ਸਵਾਰ ਲੋਕ ਪੱਥਰਾਂ ਹੇਠਾਂ ਦੱਬੇ ਗਏ।

ਮ੍ਰਿਤਕਾਂ ਦੀ ਪਛਾਣ ਹਰਿਆਣਾ ਦੇ ਰੇਵਾੜੀ ਜ਼ਿਲੇ ਦੇ ਰਹਿਣ ਵਾਲੇ ਲੋਕੇਸ਼ (23 ਸਾਲ), ਜਤਿੰਦਰ ਉਰਫ ਸੰਨੀ (34 ਸਾਲ) ਅਤੇ ਕਮਲ ਸਿੰਘ (21 ਸਾਲ) ਵਜੋਂ ਹੋਈ ਹੈ। ਇਕ ਹੋਰ ਦੀ ਪਛਾਣ ਹੋਣੀ ਅਜੇ ਬਾਕੀ ਹੈ।

ਹੋਰ ਪੜ੍ਹੋ: ਅੰਮ੍ਰਿਤਸਰ 'ਚ ਵਿਅਕਤੀ ਦਾ ਬੇਰਹਿਮੀ ਨਾਲ ਵੱਢਿਆ ਗਲਾ, ਫੈਲੀ ਸਨਸਨੀ

ਇਸ ਘਟਨਾ ਦੀ ਸੂਚਨਾ ਮਿਲਦਿਆਂ ਸਥਾਨਕ ਪੁਲਿਸ ਮੌਕੇ 'ਤੇ ਪਹੁੰਚ ਗਈ ਤੇ ਘਟਨਾ ਸਥਾਨ ਦਾ ਜਾਇਜ਼ਾ ਲੈਂਦੇ ਹੋਏ ਲਾਸ਼ਾਂ ਨੂੰ ਕਬਜ਼ੇ 'ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ। ਜਿਥੇ ਮ੍ਰਿਤਕਾਂ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ। ਉਥੇ ਹੀ ਸਾਰੇ 8 ਜ਼ਖਮੀਆਂ ਨੂੰ ਮੁੱਢਲੇ ਇਲਾਜ ਮਗੋਂ ਰਿਸ਼ੀਕੇਸ਼ ਲਈ ਰੈਫਰ ਕਰ ਦਿੱਤਾ ਗਿਆ ਹੈ।

-PTC News

  • Share