ਉੱਤਰਖੰਡ ਦੇ ਟਿਹਰੀ ਗੜ੍ਹਵਾਲ ‘ਚ ਕਾਰ ਹੋਈ ਹਾਦਸਾਗ੍ਰਸਤ, 7 ਜਣਿਆ ਦੀ ਮੌਤ

Car crash kills seven of family in Tehri Garhwal

ਉੱਤਰਖੰਡ ਦੇ ਟਿਹਰੀ ਗੜ੍ਹਵਾਲ ‘ਚ ਕਾਰ ਹੋਈ ਹਾਦਸਾਗ੍ਰਸਤ, 7 ਜਣਿਆ ਦੀ ਮੌਤ,ਟਿਹਰੀ ਗੜ੍ਹਵਾਲ : ਉੱਤਰਖੰਡ ਦੇ ਟਿਹਰੀ ਗੜ੍ਹਵਾਲ ‘ਚ ਬੀਤੀ ਰਾਤ ਇੱਕ ਕਾਰ ਹਾਦਸੇ ਦਾ ਸ਼ਿਕਾਰ ਹੋ ਗਈ, ਜਿਸ ਕਾਰਨ 7 ਲੋਕਾਂ ਦੀ ਮੌਤ ਹੋ ਗਈ ਹੈ। ਮਿਲੀ ਜਾਣਕਾਰੀ ਮੁਤਾਬਕ ਮਰਨ ਵਾਲਿਆਂ ‘ਚ ਇੱਕੋ ਪਰਿਵਾਰ ਦੇ 5 ਲੋਕ ਸ਼ਾਮਿਲ ਸਨ।

ਮ੍ਰਿਤਕਾਂ ਦੀ ਪਹਿਚਾਣ ਅਜੇ ਤੱਕ ਨਹੀਂ ਹੋ ਸਕੀ। ਇਸ ਘਟਨਾ ਦੀ ਸੂਚਨਾ ਮਿਲਦਿਆਂ ਹੀ ਰਾਹਤ ਕਾਰਜ ਟੀਮਾਂ ਅਤੇ ਸਥਾਨਕ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਲਾਸ਼ਾਂ ਨੂੰ ਕਬਜ਼ੇ ‘ਚ ਲੈ ਲਿਆ ਹੈ।

ਹੋਰ ਪੜ੍ਹੋ:ਬਟਾਲਾ ਪਟਾਕਾ ਫੈਕਟਰੀ ਧਮਾਕਾ: ਮ੍ਰਿਤਕਾਂ ਦੀ ਪਹਿਲੀ ਸੂਚੀ ਹੋਈ ਜਾਰੀ

ਸੂਤਰਾਂ ਮੁਤਾਬਕ ਕਾਰ ਸਵਾਰ ਦੇਹਰਾਦੂਨ ਤੋਂ ਲਾਖਾਮੰਡਲ ਜਾ ਰਹੇ ਸਨ। ਰਸਤੇ ‘ਚ ਇੱਕ ਪੁਲ ਕੋਲ ਕਾਰ ਬੇਕਾਬੂ ਹੋ ਗਈ ਅਤੇ 400 ਮਿੱਤਰ ਡੂੰਘੀ ਖੱਡ ‘ਚ ਜਾ ਡਿੱਗੀ। ਫਿਲਹਾਲ ਪੁਲਿਸ ਨੇ ਘਟਨਾ ਸਥਾਨ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

-PTC News