ਹੋਰ ਖਬਰਾਂ

ਇਨ੍ਹਾਂ 132 ਪਿੰਡਾਂ 'ਚ ਪਿਛਲੇ 3 ਮਹੀਨਿਆਂ ਦੌਰਾਨ ਪੈਦਾ ਹੋਏ 218 ਮੁੰਡੇ , ਨਹੀਂ ਜਨਮੀ ਇੱਕ ਵੀ ਧੀ

By Shanker Badra -- July 23, 2019 2:07 pm -- Updated:Feb 15, 2021

ਇਨ੍ਹਾਂ 132 ਪਿੰਡਾਂ 'ਚ ਪਿਛਲੇ 3 ਮਹੀਨਿਆਂ ਦੌਰਾਨ ਪੈਦਾ ਹੋਏ 218 ਮੁੰਡੇ , ਨਹੀਂ ਜਨਮੀ ਇੱਕ ਵੀ ਧੀ :ਉੱਤਰਕਾਸ਼ੀ:ਉੱਤਰਾਖੰਡ ਦੇ ਉੱਤਰਕਾਸ਼ੀ ਤੋਂ ਅਜਿਹਾ ਮਾਮਲਾ ਸਾਹਮਣੇ ਆਇਆ ਹੈ ,ਜਿਸ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਜਿਥੇ 133 ਪਿੰਡਾਂ ਵਿੱਚ ਪਿਛਲੇ ਤਿੰਨ ਮਹੀਨਿਆਂ ਦੌਰਾਨ ਔਰਤਾਂ ਨੇ 218 ਬੱਚਿਆਂ ਨੂੰ ਜਨਮ ਦਿੱਤਾ ਹੈ ,ਜਿਸ ਵਿੱਚ 218 ਬੇਟੇ ਹੋਏ ਪਰ ਹੈਰਾਨੀ ਦੀ ਗੱਲ ਇਹ ਹੈ ਕਿ ਇਨ੍ਹਾਂ 'ਚੋਂ ਇੱਕ ਵੀ ਲੜਕੀ ਦਾ ਜਨਮ ਨਹੀਂ ਹੋਇਆ।

Uttarkashi six months in 132 villages Not one girl born
ਇਨ੍ਹਾਂ 132 ਪਿੰਡਾਂ 'ਚ ਪਿਛਲੇ 3 ਮਹੀਨਿਆਂ ਦੌਰਾਨ ਪੈਦਾ ਹੋਏ 218 ਮੁੰਡੇ , ਨਹੀਂ ਜਨਮੀ ਇੱਕ ਵੀ ਧੀ

ਮਿਲੀ ਜਾਣਕਾਰੀ ਅਨੁਸਾਰ ਇਸ ਸਬੰਧੀ ਜ਼ਿਲ੍ਹਾ ਅਧਿਕਾਰੀਆਂ ਨੇ ਜਾਣਕਾਰੀ ਦਿੱਤੀ ਗਈ ਹੈ। ਸਿਹਤ ਵਿਭਾਗ ਦੁਆਰਾ ਜਾਰੀ ਅੰਕੜਿਆਂ ਦੇ ਅਨੁਸਾਰ ਇਸ ਜ਼ਿਲ੍ਹੇ 'ਚ ਲੜਕੀਆਂ ਦੀ ਜਨਮ ਦਰ ਸਿਫਰ ਹੈ। ਉਨ੍ਹਾਂ ਕਿਹਾ ਕਿ ਇਸ ਦਾ ਕਾਰਨ ਲੱਭਣ ਲਈ ਇਲਾਕੇ ਦੀ ਨਿਗਰਾਨੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਦੇ ਪਿੱਛੇ ਕਾਰਨ ਦਾ ਪਤਾ ਲਗਾਉਣ ਲਈ ਇਕ ਸਰਵੇਖਣ ਅਤੇ ਅਧਿਐਨ ਕਰਵਾਇਆ ਜਾਵੇਗਾ।

Uttarkashi six months in 132 villages Not one girl born
ਇਨ੍ਹਾਂ 132 ਪਿੰਡਾਂ 'ਚ ਪਿਛਲੇ 3 ਮਹੀਨਿਆਂ ਦੌਰਾਨ ਪੈਦਾ ਹੋਏ 218 ਮੁੰਡੇ , ਨਹੀਂ ਜਨਮੀ ਇੱਕ ਵੀ ਧੀ

ਇਸ ਤੋਂ ਬਾਅਦ ਜ਼ਿਲ੍ਹਾ ਪ੍ਰਸ਼ਾਸਨ ਵਿੱਚ ਹੜਕੰਮ ਮੱਚ ਗਿਆ ਹੈ। ਇਸ ਮਗਰੋਂ ਜ਼ਿਲ੍ਹਾ ਪ੍ਰਸ਼ਾਸਨ ਨੇ ਆਸ਼ਾ ਵਰਕਰਾਂ ਨਾਲ ਹੰਗਾਮੀ ਮੀਟਿੰਗ ਵੀ ਸੱਦੀ ਤੇ ਉਨ੍ਹਾਂ ਨੂੰ ਇਨ੍ਹਾਂ ਖੇਤਰਾਂ ਵਿੱਚ ਚੌਕਸੀ ਵਧਾਉਣ ਅਤੇ ਅੰਕੜਿਆਂ ਬਾਰੇ ਰਿਪੋਰਟ ਪੇਸ਼ ਕਰਨ ਲਈ ਕਿਹਾ ਗਿਆ ਹੈ। ਹਾਲੇ ਤਕ ਭਰੂਣ ਹੱਤਿਆ ਦਾ ਕੋਈ ਠੋਸ ਸਬੂਤ ਨਹੀਂ ਮਿਲਿਆ ਹੈ, ਪਰ ਅਜਿਹਾ ਹੋਣ ਦਾ ਖ਼ਦਸ਼ਾ ਜਤਾਇਆ ਜਾ ਰਿਹਾ ਹੈ।

Uttarkashi six months in 132 villages Not one girl born
ਇਨ੍ਹਾਂ 132 ਪਿੰਡਾਂ 'ਚ ਪਿਛਲੇ 3 ਮਹੀਨਿਆਂ ਦੌਰਾਨ ਪੈਦਾ ਹੋਏ 218 ਮੁੰਡੇ , ਨਹੀਂ ਜਨਮੀ ਇੱਕ ਵੀ ਧੀ

ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਹਰਿਆਣਾ : ਰੋਹਤਕ ਪੁਲਿਸ ਦੇ ਏਐਸਆਈ ਨੇ ਕੀਤੀ ਖੁਦਕੁਸ਼ੀ , ਪਰਿਵਾਰ ਵਾਲੇ ਵੀ ਹੈਰਾਨ

ਇਸ ਮਾਮਲੇ ਨੂੰ ਗੰਭੀਰਤਾ ਨਾਲ ਦੇਖਦੇ ਹੋਏ ਸਿਹਤ ਵਿਭਾਗ ਅਤੇ ਉਤਰਾਖੰਡ ਦੇ ਮੁੱਖ ਮੰਤਰੀ ਤ੍ਰਿਵੇਦਰ ਸਿੰਘ ਰਾਵਤ ਨੇ ਜਾਂਚ ਦੇ ਹੁਕਮ ਦਿੱਤੇ ਹਨ। ਸਰਕਾਰੀ ਅੰਕੜਿਆਂ ਵਿਚ ਇਸ ਭਿਆਨਕ ਸਥਿਤੀ ਦਾ ਖ਼ੁਲਾਸਾ ਹੋਣ ਤੋਂ ਬਾਅਦ ਮੁੱਖ ਮੰਤਰੀ ਨੇ ਵੀ ਮੰਨਿਆ ਹੈ ਕਿ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਹੋਵੇਗੀ।
-PTCNews