ਉਤਰਾਖੰਡ: ਨਦੀ 'ਚ ਡਿੱਗੀ ਗੱਡੀ, 3 ਲੋਕਾਂ ਦੀ ਮੌਤ, 1 ਲਾਪਤਾ

By Jashan A - September 22, 2019 4:09 pm

ਉਤਰਾਖੰਡ: ਨਦੀ 'ਚ ਡਿੱਗੀ ਗੱਡੀ, 3 ਲੋਕਾਂ ਦੀ ਮੌਤ, 1 ਲਾਪਤਾ,ਚਮੋਲੀ: ਉਤਰਾਖੰਡ ਦੇ ਚਮੋਲੀ ਜ਼ਿਲੇ 'ਚ ਇੱਕ ਦਰਦਨਾਕ ਹਾਦਸਾ ਵਾਪਰਨ ਦੀ ਸੂਚਨਾ ਮਿਲੀ ਹੈ। ਇਹ ਹਾਦਸਾ ਉਸ ਸਮੇਂ ਵਾਪਰਿਆ, ਜਦੋਂ ਇੱਕ ਗੱਡੀ ਨਦੀ 'ਚ ਡਿੱਗ ਗਈ।

ਮਿਲੀ ਜਾਣਕਾਰੀ ਮੁਤਾਬਕ ਸ਼ਨੀਵਾਰ ਦੇਰ ਰਾਤ ਸੂਬੇ ਦੇ ਚਮੋਲੀ ਜ਼ਿਲੇ 'ਚ ਨਿਜ਼ਮੁਲਾ-ਬਿਰਾਹੀ ਰੋਡ 'ਤੇ ਇੱਕ ਗੱਡੀ ਨਦੀ 'ਚ ਡਿੱਗ ਗਈ, ਜਿਸ 'ਚ 4 ਲੋਕ ਸਵਾਰ ਸਨ। ਇਨ੍ਹਾਂ 'ਚੋਂ 3 ਲੋਕਾਂ ਦੀ ਮੌਤ ਹੋ ਗਈ ਅਤੇ 1 ਲਾਪਤਾ ਹੋ ਗਿਆ। ਜਿਨ੍ਹਾਂ ਦੇ ਭਾਲ ਜਾਰੀ ਹੈ।

ਹੋਰ ਪੜ੍ਹੋ:ਰਾਜਸਥਾਨ ਪੰਡਾਲ ਹਾਦਸਾ :ਮੁੱਖ ਮੰਤਰੀ ਗਹਿਲੋਤ ਵੱਲੋਂ ਪੀੜਤ ਪਰਿਵਾਰਾਂ ਨਾਲ ਮੁਲਾਕਾਤ

https://twitter.com/ANI/status/1175660529542520833?s=20

ਅੱਜ ਭਾਵ ਐਤਵਾਰ ਨੂੰ ਬਚਾਅ ਦਲ ਦੇ ਲੋਕ ਵੀ ਰੈਸਕਿਊ ਆਪਰੇਸ਼ਨ 'ਚ ਲੱਗੇ ਹਨ ਪਰ ਹੁਣ ਤੱਕ ਲਾਪਤਾ ਸ਼ਖਸ ਬਾਰੇ ਕੋਈ ਜਾਣਕਾਰੀ ਨਹੀਂ ਮਿਲ ਸਕੀ ਹੈ। ਉਧਰ ਘਟਨਾ ਦੀ ਸੂਚਨਾ ਮਿਲਣ 'ਤੇ ਪਹੁੰਚੀ ਸਥਾਨਕ ਪੁਲਿਸ ਨੇ ਲਾਸ਼ਾਂ ਨੂੰ ਕਬਜ਼ੇ 'ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

-PTC News

adv-img
adv-img