Tue, Apr 16, 2024
Whatsapp

18 ਤੋਂ 44 ਸਾਲਾਂ ਦੀ ਉਮਰ ਦੇ ਹੋਰ ਬਿਮਾਰੀਆਂ ਤੋਂ ਪੀੜਤ ਕੈਦੀਆਂ ਦਾ ਟੀਕਾਕਰਨ ਸ਼ੁਰੂ

Written by  Shanker Badra -- May 19th 2021 06:08 PM
18 ਤੋਂ 44 ਸਾਲਾਂ ਦੀ ਉਮਰ ਦੇ ਹੋਰ ਬਿਮਾਰੀਆਂ ਤੋਂ ਪੀੜਤ ਕੈਦੀਆਂ ਦਾ ਟੀਕਾਕਰਨ ਸ਼ੁਰੂ

18 ਤੋਂ 44 ਸਾਲਾਂ ਦੀ ਉਮਰ ਦੇ ਹੋਰ ਬਿਮਾਰੀਆਂ ਤੋਂ ਪੀੜਤ ਕੈਦੀਆਂ ਦਾ ਟੀਕਾਕਰਨ ਸ਼ੁਰੂ

ਚੰਡੀਗੜ੍ਹ : ਪੰਜਾਬ ਸਰਕਾਰ ਵੱਲੋਂ ਕੋਵਿਡ-19 ਮਹਾਂਮਾਰੀ ਦੇ ਮੱਦੇਨਜ਼ਰ ਲੋਕਾਂ ਦੇ ਟੀਕਾਕਰਨ ਦਾ ਕਾਰਜ ਤੇਜ਼ੀ ਨਾਲ ਨੇਪਰੇ ਚਾੜ੍ਹਿਆ ਜਾ ਰਿਹਾ ਹੈ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਟੀਕਾਕਰਨ ਕਰਵਾਉਣ ਤੋਂ ਕੋਈ ਵੀ ਵਾਂਝਾ ਨਾ ਰਹੇ। ਇਸੇ ਮੁਹਿੰਮ ਤਹਿਤ ਜੇਲ੍ਹਾਂ ਵਿੱਚ ਬੰਦ 18 ਤੋਂ 44 ਸਾਲ ਤੱਕ ਉਮਰ ਵਰਗ ਦੇ ਸਹਿ ਬਿਮਾਰੀਆਂ ਵਾਲੇ ਕੈਦੀਆਂ ਦਾ ਟੀਕਾਕਰਨ ਸ਼ੁਰੂ ਕਰ ਦਿੱਤਾ ਹੈ। ਪੜ੍ਹੋ ਹੋਰ ਖ਼ਬਰਾਂ : ਮੁੰਬਈ ਦੇ ਸਮੁੰਦਰ 'ਚ ਫਸੀ ਕਿਸ਼ਤੀ 'ਚੋਂ 14 ਲਾਸ਼ਾਂ ਬਰਾਮਦ , ਹੁਣ ਤੱਕ 84 ਲੋਕਾਂ ਨੂੰ ਬਚਾਇਆ [caption id="attachment_498709" align="aligncenter" width="300"]Vaccination of prisoners aged 18 to 44 years with other diseases started 18 ਤੋਂ 44 ਸਾਲਾਂ ਦੀ ਉਮਰ ਦੇ ਹੋਰ ਬਿਮਾਰੀਆਂ ਤੋਂ ਪੀੜਤ ਕੈਦੀਆਂ ਦਾ ਟੀਕਾਕਰਨ ਸ਼ੁਰੂ[/caption] ਇਹ ਜਾਣਕਾਰੀ ਦਿੰਦਿਆਂ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਦੱਸਿਆ ਕਿ 18-44 ਉਮਰ ਵਰਗ ਵਿੱਚ ਹੁਣ ਤੱਕ ਸਹਿ ਰੋਗਾਂ ਵਾਲੇ ਕੁੱਲ 543 ਜੇਲ੍ਹ ਕੈਦੀਆਂ ਨੂੰ ਟੀਕਾ ਲਗਾਇਆ ਗਿਆ ਹੈ। ਉਨ੍ਹਾਂ ਕਿਹਾ ਕਿ 45 ਸਾਲ ਤੋਂ ਵੱਧ ਉਮਰ ਵਰਗ ਦੇ ਸਾਰੇ ਕੈਦੀਆਂ ਦੇ ਪਹਿਲਾਂ ਹੀ ਟੀਕਾ ਲਗਾਇਆ ਜਾ ਚੁੱਕਾ ਹੈ। [caption id="attachment_498710" align="aligncenter" width="300"]Vaccination of prisoners aged 18 to 44 years with other diseases started 18 ਤੋਂ 44 ਸਾਲਾਂ ਦੀ ਉਮਰ ਦੇ ਹੋਰ ਬਿਮਾਰੀਆਂ ਤੋਂ ਪੀੜਤ ਕੈਦੀਆਂ ਦਾ ਟੀਕਾਕਰਨ ਸ਼ੁਰੂ[/caption] ਸਹਿਕਾਰੀ ਸਭਾਵਾਂ ਦੇ ਰਜਿਸਟਰਾਰ ਅਤੇ ਟੀਕਾਕਰਨ ਲਈ ਸਟੇਟ ਨੋਡਲ ਅਫਸਰ ਸ੍ਰੀ ਵਿਕਾਸ ਗਰਗ ਨੇ ਸਹਿ ਰੋਗਾਂ ਵਾਲੇ ਕੈਦੀਆਂ ਦੇ ਵੇਰਵੇ ਜਾਰੀ ਕਰਦਿਆਂ ਦੱਸਿਆ ਕਿ ਅੰਮ੍ਰਿਤਸਰ ਵਿਚ ਸਭ ਤੋਂ ਵੱਧ 245 ਕੈਦੀਆਂ ਨੂੰ ਟੀਕਾ ਲਗਾਇਆ ਗਿਆ ਹੈੇ। [caption id="attachment_498711" align="aligncenter" width="300"]Vaccination of prisoners aged 18 to 44 years with other diseases started 18 ਤੋਂ 44 ਸਾਲਾਂ ਦੀ ਉਮਰ ਦੇ ਹੋਰ ਬਿਮਾਰੀਆਂ ਤੋਂ ਪੀੜਤ ਕੈਦੀਆਂ ਦਾ ਟੀਕਾਕਰਨ ਸ਼ੁਰੂ[/caption] ਪੜ੍ਹੋ ਹੋਰ ਖ਼ਬਰਾਂ : ਭਾਰਤ 'ਚ ਪਹਿਲੀ ਵਾਰ ਪਿਛਲੇ 24 ਘੰਟਿਆਂ ਦੌਰਾਨ 4529 ਮੌਤਾਂ , 2.67 ਲੱਖ ਨਵੇਂ ਕੇਸ ਜਦੋਂਕਿ ਹੁਸ਼ਿਆਰਪੁਰ ਵਿੱਚ 113, ਰੂਪਨਗਰ ਵਿੱਚ 74, ਲੁਧਿਆਣਾ ਵਿੱਚ 38, ਕਪੂਰਥਲਾ ਵਿੱਚ 18, ਗੁਰਦਾਸਪੁਰ ਵਿੱਚ 23, ਫਿਰੋਜ਼ਪੁਰ ਵਿੱਚ 15, ਸ੍ਰੀ ਮੁਕਤਸਰ ਸਾਹਿਬ ਵਿੱਚ 8, ਬਠਿੰਡਾ ਅਤੇ ਜਲੰਧਰ ਵਿੱਚ 4-4 ਅਤੇ ਫਤਿਹਗੜ੍ਹ ਸਾਹਿਬ ਵਿਚ ਇੱਕ ਕੈਦੀ ਨੂੰ ਟੀਕਾ ਲਗਾਇਆ ਗਿਆ ਹੈ। -PTCNews


Top News view more...

Latest News view more...