ਜੇ ਤੁਸੀਂ ਵੀ ਕੋਰੋਨਾ ਵੈਕਸੀਨ ਲਗਵਾ ਕੇ ਜਿੱਤਣਾ ਚਾਹੁੰਦੇ ਹੋ ਕਰੋੜਾਂ ਰੁਪਏ ਤਾਂ ਪੜ੍ਹੋ ਇਹ ਖ਼ਬਰ   

By Shanker Badra - May 29, 2021 12:05 pm

ਅਮਰੀਕਾ : ਕੋਰੋਨਾ ਵਾਇਰਸ ਦੇ ਵਿਸ਼ਾਲ ਦੁਖਾਂਤ ਦੇ ਬਾਵਜੂਦ ਦੁਨੀਆ ਭਰ ਵਿੱਚ ਅਜਿਹੇ ਬਹੁਤ ਸਾਰੇ ਮਾਮਲੇ ਸਾਹਮਣੇ ਆਏ ਹਨ, ਜਦੋਂ ਲੋਕ ਕੋਰੋਨਾ ਦਾ ਟੀਕਾ ਲਗਵਾਉਣ ਤੋਂ ਝਿਜਕ ਰਹੇ ਹਨ। ਹਾਲ ਹੀ ਵਿੱਚ ਭਾਰਤ ਦੇ ਉੱਤਰ ਪ੍ਰਦੇਸ਼ ਵਿੱਚ ਜਿਵੇਂ ਹੀ ਇੱਕ ਮੈਡੀਕਲ ਟੀਮ ਕੋਰੋਨਾ ਵੈਕਸੀਨ ਲਗਾਉਣ ਲਈ ਇੱਕ ਪਿੰਡ ਵਿੱਚ ਪਹੁੰਚੀ ਤਾਂ ਸਾਰੇ ਨਦੀ ਵਿੱਚ ਕੁੱਦ ਗਏ। ਇਸ ਕੜੀ ਤਹਿਤ ਇਕ ਜਗ੍ਹਾ ਅਜਿਹੀ ਵੀ ਹੈ ,ਜਿੱਥੇ ਕੋਰੋਨਾ ਵੈਕਸੀਨ ਲਗਵਾਉਣ ਵਾਲੇ ਲੋਕਾਂ ਦੀ ਲਾਟਰੀ ਵੀ ਲੱਗ ਰਹੀ ਹੈ।

ਪੜ੍ਹੋ ਹੋਰ ਖ਼ਬਰਾਂ : ਲਾਲ ਕਿਲ੍ਹਾ ਹਿੰਸਾ ਮਾਮਲਾ : ਦਿੱਲੀ ਪੁਲਿਸ ਵੱਲੋਂ ਦਾਇਰ ਕੀਤੀ ਚਾਰਜਸ਼ੀਟ 'ਚ ਹੋਇਆ ਵੱਡਾ ਖ਼ੁਲਾਸਾ

Pakistan Government should ensure security of Sikhs in the country : Bibi Jagir Kaur ਜੇ ਤੁਸੀਂ ਵੀ ਕੋਰੋਨਾ ਵੈਕਸੀਨ ਲਗਵਾ ਕੇ ਜਿੱਤਣਾ ਚਾਹੁੰਦੇ ਹੋ ਕਰੋੜਾਂ ਰੁਪਏ ਤਾਂ ਪੜ੍ਹੋ ਇਹ ਖ਼ਬਰ

ਦਰਅਸਲ 'ਚ ਕੋਰੋਨਾ ਵੈਕਸੀਨ ਲਗਵਾਉਣ ਦੇ ਲਈ ਜਾਗਰੂਕਤਾ ਫੈਲਾਉਣ ਅਤੇ ਇਸ ਨੂੰ ਬਢਾਵਾ ਦੇਣ ਦੇ ਉਦੇਸ਼ ਨਾਲ ਅਮਰੀਕਾ ਦੇ ਓਹੀਓ ਵਿੱਚ ਲਾਟਰੀ ਸਿਸਟਮ ਦੇ ਜ਼ਰੀਏ ਇਨਾਮ ਦੇਣ ਦਾ ਐਲਾਨ ਕੀਤਾ ਗਿਆ ਹੈ। ਇਸ ਦੀ ਸ਼ੁਰੂਆਤ ਵੀ ਹੋ ਗਈ ਹੈ ਓਹੀਓ ਦੇ ਰਾਜਪਾਲ ਮਾਈਕ ਡਿਵਾਈਨ ਨੇ ਇਸ ਦੀ ਸ਼ੁਰੂਆਤ ਕੀਤੀ ਹੈ। ਜਿਸ ਨੂੰ ਵੀ ਟੀਕਾ ਲਗਾਇਆ ਜਾਂਦਾ ਹੈ ਉਹ ਲਾਟਰੀ ਵਿਚ ਹਿੱਸਾ ਲੈ ਸਕਦਾ ਹੈ।

Pakistan Government should ensure security of Sikhs in the country : Bibi Jagir Kaur ਜੇ ਤੁਸੀਂ ਵੀ ਕੋਰੋਨਾ ਵੈਕਸੀਨ ਲਗਵਾ ਕੇ ਜਿੱਤਣਾ ਚਾਹੁੰਦੇ ਹੋ ਕਰੋੜਾਂ ਰੁਪਏ ਤਾਂ ਪੜ੍ਹੋ ਇਹ ਖ਼ਬਰ

ਦਿ ਗਾਰਡੀਅਨ ਦੀ ਇਕ ਰਿਪੋਰਟ ਦੇ ਅਨੁਸਾਰ ਲਾਟਰੀ ਜਿੱਤਣ ਵਾਲੇ ਸਾਰੇ ਲੋਕਾਂ ਨੂੰ 10 ਲੱਖ ਡਾਲਰ (ਲਗਭਗ 7.2 ਕਰੋੜ ਰੁਪਏ) ਦਿੱਤੇ ਜਾਣਗੇ। ਮਾਈਕ ਡੇਵਿਨ ਨੇ ਕਿਹਾ ਕਿ ਲਗਭਗ 27 ਲੱਖ ਲੋਕਾਂ ਨੇ ਪਹਿਲੇ ਹਫ਼ਤੇ ਦੀ ਲਾਟਰੀ ਲਈ ਅਰਜ਼ੀ ਦਿੱਤੀ ਹੈ। ਲਾਟਰੀ ਨਿਯਮਾਂ ਅਨੁਸਾਰ ਹਰ ਹਫ਼ਤੇ ਪੰਜ ਵੱਖ-ਵੱਖ ਜੇਤੂਆਂ ਨੂੰ ਵਿਜੇਤਾ ਘੋਸ਼ਿਤ ਕੀਤਾ ਜਾਵੇਗਾ।

Pakistan Government should ensure security of Sikhs in the country : Bibi Jagir Kaur ਜੇ ਤੁਸੀਂ ਵੀ ਕੋਰੋਨਾ ਵੈਕਸੀਨ ਲਗਵਾ ਕੇ ਜਿੱਤਣਾ ਚਾਹੁੰਦੇ ਹੋ ਕਰੋੜਾਂ ਰੁਪਏ ਤਾਂ ਪੜ੍ਹੋ ਇਹ ਖ਼ਬਰ

ਪੜ੍ਹੋ ਹੋਰ ਖ਼ਬਰਾਂ : ਪੰਜਾਬ ਸਰਕਾਰ ਵੱਲੋਂ ਲੌਕਡਾਊਨ ਨੂੰ ਲੈ ਕੇ ਨਵੀਆਂ ਹਦਾਇਤਾਂ ਜਾਰੀ , ਦਿੱਤੀ ਇਹ ਰਾਹਤ   

ਦੂਸਰੀ ਕੈਟਾਗਿਰੀ ਵਿਚ ਕੋਈ ਨਕਦ ਇਨਾਮ ਨਹੀਂ ਹੈ, ਜਿਸ ਵਿਚ 12 ਤੋਂ 17 ਸਾਲ ਦੇ ਨੌਜਵਾਨਾਂ ਨੂੰ ਚਾਰ ਸਾਲ ਤੱਕ ਵਜ਼ੀਫ਼ਾ ਦਿੱਤਾ ਜਾਵੇਗਾ। ਇਸ ਵਿਚ ਟਿਊਸ਼ਨ ਅਤੇ ਕਮਰੇ ਦੇ ਖਰਚੇ ਸ਼ਾਮਲ ਹੋਣਗੇ, ਇਸ ਦੇ ਲਈ ਆਨਲਾਈਨ ਅਪਲਾਈ ਕਰੋ। ਇਹ ਸਾਰੀਆਂ ਲਾਟਰੀ ਸਕੀਮਾਂ ਕੋਵਿਡ ਫੰਡਾਂ ਦੇ ਓਹੀਓ ਪ੍ਰਸ਼ਾਸਨ ਦੁਆਰਾ ਫੰਡ ਕੀਤੀਆਂ ਜਾਣਗੀਆਂ ਅਤੇ ਖਰਚ ਕੀਤੀਆਂ ਜਾਣਗੀਆਂ। ਇਸ ਦਾ ਪੂਰਾ ਹਿਸਾਬ ਵੀ ਰੱਖਿਆ ਜਾਵੇਗਾ।

Pakistan Government should ensure security of Sikhs in the country : Bibi Jagir Kaur ਜੇ ਤੁਸੀਂ ਵੀ ਕੋਰੋਨਾ ਵੈਕਸੀਨ ਲਗਵਾ ਕੇ ਜਿੱਤਣਾ ਚਾਹੁੰਦੇ ਹੋ ਕਰੋੜਾਂ ਰੁਪਏ ਤਾਂ ਪੜ੍ਹੋ ਇਹ ਖ਼ਬਰ

ਓਹੀਓ ਦੀ ਇਹ ਲਾਟਰੀ ਯੋਜਨਾ ਅਮਰੀਕਾ ਵਿਚ ਚਰਚਾ ਦਾ ਵਿਸ਼ਾ ਬਣ ਗਈ ਹੈ। ਨਿਯੂ ਯਾਰਕ ਟਾਈਮਜ਼ ਨੇ ਆਪਣੇ ਇਕ ਲੇਖ ਵਿਚ ਇਸ ਨੂੰ ਇਕ ਆਕਰਸ਼ਕ ਵਿਚਾਰ ਦੱਸਿਆ ਹੈ। ਰਿਪੋਰਟ ਵਿਚ ਇਹ ਵੀ ਕਿਹਾ ਗਿਆ ਹੈ ਕਿ ਇਹ ਵੇਖਣਾ ਦਿਲਚਸਪ ਹੋਵੇਗਾ ਕਿ ਇਸ ਯੋਜਨਾ ਨਾਲ ਓਹੀਓ ਵਿਚ ਟੀਕੇ ਵਰਤਣ ਵਾਲਿਆਂ ਦੀ ਗਿਣਤੀ ਵਿਚ ਕਿੰਨਾ ਵਾਧਾ ਹੋਵੇਗਾ।
-PTCNews

adv-img
adv-img