ਹੋਰ ਖਬਰਾਂ

ਵਡੋਦਰਾ 'ਚ ਭਾਰੀ ਬਾਰਿਸ਼ ਨੇ ਮਚਾਇਆ ਕਹਿਰ, 6 ਦੀ ਮੌਤ

By Jashan A -- August 01, 2019 4:01 pm

ਵਡੋਦਰਾ 'ਚ ਭਾਰੀ ਬਾਰਿਸ਼ ਨੇ ਮਚਾਇਆ ਕਹਿਰ, 6 ਦੀ ਮੌਤ,ਵਡੋਦਰਾ: ਗੁਜਰਾਤ ਦੇ ਵਡੋਦਰਾ 'ਚ ਹੋ ਰਹੀ ਭਾਰੀ ਬਾਰਿਸ਼ ਨੇ ਸਥਾਨਕ ਲੋਕਾਂ ਦਾ ਜਿਉਣਾ ਮੁਹਾਲ ਕਰਕੇ ਰੱਖਿਆ ਹੋਇਆ ਹੈ ਤੇ ਲੋਕਾਂ ਦਾ ਘਰੋਂ ਨਿਕਲਣਾ ਵੀ ਮੁਸ਼ਕਲ ਹੋਇਆ ਪਿਆ ਹੈ। ਜਗ੍ਹਾ-ਜਗ੍ਹਾ ਪਾਣੀ ਭਰਨ ਕਾਰਨ ਸ਼ਹਿਰ ਦੀ ਟਰੈਫਿਕ ਵਿਵਸਥਾ ਵੀ ਪ੍ਰਭਾਵਿਤ ਹੋ ਗਈ ਹੈ।

ਬਾਰਿਸ਼ ਨਾਲ ਸੰਬੰਧਤ ਹਾਦਸਿਆਂ 'ਚ ਹੁਣ ਤੱਕ 6 ਲੋਕਾਂ ਦੀ ਮੌਤ ਹੋ ਗਈ ਹੈ। ਬਾਰਸ਼ ਕਾਰਨ ਨਦੀ ਦਾ ਜਲ ਪੱਧਰ ਖਤਰੇ ਦੇ ਨਿਸ਼ਾਨ ਨੂੰ ਛੂਹ ਰਿਹਾ ਹੈ, ਜਦੋਂ ਕਿ ਬਾਰਸ਼ ਦਾ ਪਾਣੀ ਸ਼ਹਿਰ ਦੇ ਹੇਠਲੇ ਇਲਾਕਿਆਂ 'ਚ 'ਚ ਪ੍ਰਵੇਸ਼ ਕਰ ਗਿਆ ਹੈ।

ਹੋਰ ਪੜ੍ਹੋ: ਅੱਜ ਤੋਂ ਇਲਾਹਾਬਾਦ ਇਸ ਨਾਂਅ ਨਾਲ ਜਾਣਿਆ ਜਾਵੇਗਾ ,ਯੋਗੀ ਕੈਬਨਿਟ 'ਚ ਲੱਗੀ ਮੋਹਰ

ਵਡੋਦਰਾ ਦੇ ਜ਼ਿਲਾ ਪ੍ਰਸ਼ਾਸਨ ਨੇ ਸਾਰੇ ਪ੍ਰਾਈਵੇਟ ਅਤੇ ਸਰਕਾਰੀ ਸਕੂਲਾਂ ਨੂੰ ਅਗਲੇ ਆਦੇਸ਼ ਤੱਕ ਬੰਦ ਕਰ ਦਿੱਤਾ ਹੈ। ਰਾਹਤ ਅਤੇ ਬਚਾਅ ਕੰਮ 'ਤੇ ਨਜ਼ਰ ਰੱਖਣ ਲਈ 24 ਘੰਟੇ ਕੰਮ ਕਰਨ ਵਾਲੇ ਇਕ ਐਮਰਜੈਂਸੀ ਕੰਟਰੋਲ ਰੂਮ ਨੂੰ ਵੀ ਸਥਾਪਤ ਕੀਤਾ ਗਿਆ ਹੈ।

-PTC News

  • Share