Advertisment

ਵੈਸਾਖੀ ਮੌਕੇ ਪਾਕਿਸਤਾਨ ਜਾਣ ਵਾਲੇ ਜੱਥੇ ਦੀ ਲਿਸਟ ਵਿਚੋਂ ਕੇਂਦਰ ਸਰਕਾਰ ਨੇ 41 ਵੀਜ਼ੇ ਕੱਟੇ

author-image
Ragini Joshi
New Update
ਵੈਸਾਖੀ ਮੌਕੇ ਪਾਕਿਸਤਾਨ ਜਾਣ ਵਾਲੇ ਜੱਥੇ ਦੀ ਲਿਸਟ ਵਿਚੋਂ ਕੇਂਦਰ ਸਰਕਾਰ ਨੇ 41 ਵੀਜ਼ੇ ਕੱਟੇ
Advertisment
ਵੈਸਾਖੀ ਮੌਕੇ ਪਾਕਿਸਤਾਨ ਜਾਣ ਵਾਲੇ ਜੱਥੇ ਦੀ ਲਿਸਟ ਵਿਚੋਂ ਕੇਂਦਰ ਸਰਕਾਰ ਨੇ 41 ਵੀਜ਼ੇ ਕੱਟੇ 11 ਅਪ੍ਰੈਲ ਦੀ ਬਜਾਏ ਜੱਥਾ ਹੁਣ 12 ਅਪ੍ਰੈਲ ਨੂੰ ਜਾਵੇਗਾ ਪਾਕਿਸਤਾਨ ਅੰਮ੍ਰਿਤਸਰ:  ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਹਰ ਸਾਲ ਦੀ ਤਰ੍ਹਾਂ ਵੈਸਾਖੀ ਪੁਰਬ ਮਨਾਉਣ ਲਈ ਪਾਕਿਸਤਾਨ ਭੇਜੇ ਜਾਣ ਵਾਲੇ ਜੱਥੇ ਦੇ ੭੫੮ ਸ਼ਰਧਾਲੂਆਂ ਦੇ ਨਾਮਾਂ ਦੀ ਲਿਸਟ ਕੇਂਦਰ ਸਰਕਾਰ ਨੂੰ ਭੇਜੀ ਗਈ ਸੀ, ਜਿਸ ਵਿਚੋਂ ਪੰਜਾਬ ਸਰਕਾਰ, ਕੇਂਦਰ ਸਰਕਾਰ ਤੇ ਪਾਕਿਸਤਾਨ ਅੰਬੈਸੀ ਨੇ ੪੧ ਸ਼ਰਧਾਲੂਆਂ ਦੇ ਨਾਮ ਕੱਟ ਦਿੱਤੇ ਹਨ। ਇਹ ਜੱਥਾ ਪਹਿਲਾਂ 11 ਅਪ੍ਰੈਲ ਨੂੰ ਰਵਾਨਾ ਹੋਣਾ ਸੀ ਜੋ ਹੁਣ ੧੨ ਅਪ੍ਰੈਲ ਨੂੰ ਜਾਵੇਗਾ। ਇਹ ਜੱਥਾ ਸ਼੍ਰੋਮਣੀ ਕਮੇਟੀ ਦੇ ਅੰਤ੍ਰਿਗ ਮੈਂਬਰ ਸ. ਗੁਰਮੀਤ ਸਿੰਘ ਬੂਹ ਦੀ ਅਗਵਾਈ ਹੇਠ ਰਵਾਨਾ ਹੋਵੇਗਾ। ਇਹ ਜਾਣਕਾਰੀ ਸ਼੍ਰੋਮਣੀ ਕਮੇਟੀ ਦੇ ਬੁਲਾਰੇ ਸ. ਦਿਲਜੀਤ ਸਿੰਘ ਬੇਦੀ ਨੇ ਇੱਥੋਂ ਜਾਰੀ ਇੱਕ ਪ੍ਰ੍ਰੈਸ ਨੋਟ ਰਾਹੀਂ ਦਿੱਤੀ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪਾਕਿਸਤਾਨ ਸਥਿਤ ਗੁਰਧਾਮਾਂ ਵਿਖੇ ਵੈਸਾਖੀ ਦਾ ਪੁਰਬ ਮਨਾਉਣ ਲਈ ਜੱਥਾ ਭੇਜਣ ਲਈ ਭਾਰਤ ਸਰਕਾਰ ਨੂੰ ਭੇਜੀ ਗਈ ਲਿਸਟ ਵਿਚੋਂ ੪੧ ਸ਼ਰਧਾਲੂਆਂ ਦੇ ਨਾਮ ਕੱਟ ਦਿੱਤੇ ਗਏ ਹਨ। ਜਿਨ੍ਹਾਂ ਦੇ ਸੀਰੀਅਲ ਨੰਬਰ ਇਸ ਪ੍ਰਕਾਰ ਹਨ- ੨੪, ੩੬, ੩੭, ੩੮, ੫੧, ੫੨, ੫੩, ੫੪, ੫੫, ੫੬, ੫੭, ੫੮, ੬੫, ੧੩੮, ੧੬੪, ੧੭੧, ੧੯੫, ੨੮੨, ੨੮੩, ੪੦੯, ੫੭੮, ੫੮੩, ੫੯੦, ੫੯੧, ੬੦੧, ੬੨੦, ੬੨੮, ੬੩੩, ੭੧੨, ੭੩੪, ੭੩੫, ੭੩੬, ੭੩੭, ੭੯੪, ੭੯੫, ੮੦੧, ੮੦੨, ੮੦੩, ੮੦੪, ੮੪੯, ੮੫੦. ਉਨ੍ਹਾਂ ਇਹ ਵੀ ਦੱਸਿਆ ਕਿ ਇਹ ਜੱਥਾ ਪਹਿਲਾਂ ੧੧ ਅਪ੍ਰੈਲ ਨੂੰ ਪਾਕਿਸਤਾਨ ਵਿਖੇ ਭੇਜਿਆ ਜਾਣਾ ਸੀ ਪਰੰਤੂ ਹੁਣ ਇਹ ਜੱਥਾ ੧੨ ਅਪ੍ਰੈਲ ੨੦੧੮ ਨੂੰ ਪਾਕਿਸਤਾਨ ਲਈ ਰਵਾਨਾ ਹੋਵੇਗਾ ਅਤੇ ੨੧ ਅਪ੍ਰੈਲ ੨੦੧੮ ਨੂੰ ਵਾਪਸ ਭਾਰਤ ਪਰਤੇਗਾ। ਉਨ੍ਹਾਂ ਕਿਹਾ ਕਿ ਸ਼ਰਧਾਲੂ ੧੧ ਅਪ੍ਰੈਲ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਦਫਤਰ ਵਿਖੇ ਪੁੱਜ ਕੇ ਆਪਣੇ ਪਾਸਪੋਰਟ ਪ੍ਰਾਪਤ ਕਰ ਸਕਦੇ ਹਨ। ਸ. ਬੇਦੀ ਨੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖ ਕੌਮ ਦੀ ਸਿਰਮੌਰ ਅਤੇ ਲੋਕਾਂ ਵੱਲੋਂ ਚੁਣੀ ਹੋਈ ਸੰਵਿਧਾਨਕ ਸੰਸਥਾ ਹੈ, ਇਸ ਲਈ ਕੇਂਦਰ ਨੂੰ ਸ਼੍ਰੋਮਣੀ ਕਮੇਟੀ ਵੱਲੋਂ ਭੇਜੇ ਜਾਣ ਵਾਲੇ ਵੱਧ ਤੋਂ ਵੱਧ ਨਾਮਾਂ ਨੂੰ ਮਨਜ਼ੂਰੀ ਦੇਣੀ ਚਾਹੀਦੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਸਿੱਖ ਸ਼ਰਧਾਲੂਆਂ ਨੂੰ ਪਾਕਿਸਤਾਨ ਸਥਿਤ ਗੁਰਦੁਆਰਾ ਸਾਹਿਬਾਨ ਦੇ ਦਰਸ਼ਨ-ਦੀਦਾਰੇ ਕਰਾਉਣ ਲਈ ਸੁਯੋਗ ਪ੍ਰਬੰਧ ਕਰਨ ਵਿਚ ਢਿੱਲ ਦਿਖਾਈ ਜਾ ਰਹੀ ਹੈ, ਜੋ ਉਚਿਤ ਨਹੀਂ। ਉਨ੍ਹਾਂ ਕਿਹਾ ਕਿ ਹਰ ਸਿੱਖ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਜਨਮ ਭੂਮੀ ਦੇ ਦਰਸ਼ਨ ਕਰਨ ਲਈ ਅਥਾਹ ਭਾਵਨਾ ਰੱਖਦਾ ਹੈ, ਜਿਸ ਲਈ ਧਾਰਮਿਕ ਭਾਵਨਾਵਾਂ ਦੇ ਮੱਦੇਨਜ਼ਰ ਭਾਰਤ ਸਰਕਾਰ ਨੂੰ ਸੰਜੀਦਾ ਯਤਨ ਕਰਨੇ ਚਾਹੀਦੇ ਹਨ। —PTC News-
punjabi-news pakistan latest-punjabi-news latest-news-in-punjabi vaisakhi news-in-punjabi news-from-punjab news-punjabi happening-news-from-punjab top-punjabi-news vaisakhi-pakistan
Advertisment

Stay updated with the latest news headlines.

Follow us:
Advertisment