ਹੋਰ ਖਬਰਾਂ

ਰੇਲਵੇ ਵਿਭਾਗ ਨੇ 'ਵੈਸ਼ਨੋ ਦੇਵੀ' ਜਾਣ ਵਾਲੇ ਸ਼ਰਧਾਲੂਆਂ ਨੂੰ ਦਿੱਤਾ ਵੱਡਾ ਤੋਹਫਾ

By Jashan A -- July 23, 2019 12:07 pm -- Updated:Feb 15, 2021

ਰੇਲਵੇ ਵਿਭਾਗ ਨੇ 'ਵੈਸ਼ਨੋ ਦੇਵੀ' ਜਾਣ ਵਾਲੇ ਸ਼ਰਧਾਲੂਆਂ ਨੂੰ ਦਿੱਤਾ ਵੱਡਾ ਤੋਹਫਾ,ਨਵੀਂ ਦਿੱਲੀ: ਭਾਰਤੀ ਰੇਲਵੇ ਮਾਤਾ ਵੈਸ਼ਨੋ ਦੇਵੀ ਜਾਣ ਵਾਲੇ ਸ਼ਰਧਾਲੂਆਂ ਨੂੰ ਵੱਡਾ ਤੋਹਫਾ ਦੇਣ ਜਾ ਰਿਹਾ ਹੈ। ਦਰਅਸਲ, ਯਾਤਰੀਆਂ ਦੀ ਸਹੂਲਤ ਲਈ ਇਕ 'ਵੰਦੇ ਮਾਤਰਮ' ਨਾਂ ਦੀ ਟਰੇਨ ਚਲਾਈ ਹੈ, ਜੋ ਸਿਰਫ 8 ਘੰਟਿਆਂ 'ਚ ਤੁਹਾਨੂੰ ਦਿੱਲੀ ਤੋਂ ਕਟੜਾ ਪਹੁੰਚਾ ਦੇਵੇਗੀ, ਜੋ ਨਵੀਂ ਦਿੱਲੀ ਤੋਂ ਸਵੇਰੇ 6 ਵਜੇ ਚੱਲੇਗੀ ਅਤੇ 8.10 ਅੰਬਾਲਾ ਪੁੱਜਣ ਤੋਂ ਬਾਅਦ 9.20 ਲੁਧਿਆਣਾ ਅਤੇ 12.30 'ਤੇ ਜੰਮੂ ਪਹੁੰਚੇਗੀ।

ਫਿਰ ਦੁਪਹਿਰ 2 ਵਜੇ ਤੱਕ ਇਹ ਟਰੇਨ ਯਾਤਰੀਆਂ ਨੂੰ ਕਟੜਾ ਪਹੁੰਚਾ ਦੇਵੇਗੀ।

ਹੋਰ ਪੜ੍ਹੋ: ਹੁਣ ਮੁਸਾਫਰ ਰਹਿਣ ਸਾਵਧਾਨ, ਟਰੇਨ ਦੇ ਖਾਣੇ ਵਿੱਚ ਪਰੋਸਿਆ ਜਾ ਰਿਹਾ ਹੈ ਕਾਕਰੋਚ!!

ਤੁਹਾਨੂੰ ਦੱਸ ਦੇਈਏ ਕਿ 'ਵੰਦੇ ਮਾਤਰਮ' ਐਕਸਪ੍ਰੈੱਸ ਟਰੇਨ ਦਾ ਦਿੱਲੀ ਤੋਂ ਕਟੜਾ ਜਾਣ ਦਾ ਕਿਰਾਇਆ 1600 ਰੁਪਏ ਤੈਅ ਕੀਤਾ ਗਿਆ ਹੈ। ਇਸ ਟਰੇਨ ਦੇ ਲੁਧਿਆਣਾ ਸਟੇਸ਼ਨ ਪੁੱਜਣ 'ਤੇ ਯਾਤਰੀਆਂ 'ਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ।

-PTC News