ਸ਼ਰਧਾਲੂਆਂ ਲਈ ਖੁਸ਼ਖ਼ਬਰੀ ,ਇਸ ਤਰੀਕ ਤੋਂ ਸ਼ੁਰੂ ਹੋ ਜਾਏਗੀ ਵੈਸ਼ਨੋ ਦੇਵੀ ਦੀ ਯਾਤਰਾ

Vaishno Devi yatra to resume from August 16

ਜੰਮੂ-ਕਸ਼ਮੀਰ -ਸ਼ਰਧਾਲੂਆਂ ਲਈ ਖੁਸ਼ਖ਼ਬਰੀ ,ਇਸ ਤਰੀਕ ਤੋਂ ਸ਼ੁਰੂ ਹੋ ਜਾਏਗੀ ਵੈਸ਼ਨੋ ਦੇਵੀ ਦੀ ਯਾਤਰਾ: ਕੋਰੋਨਾਵਾਇਰਸ ਕਾਰਨ ਲਾਗੂ ਹੋਈਆਂ ਲੌਕਡਾਊਨ ਦੀਆਂ ਪਾਬੰਦੀਆਂ ਹਟਣ ਤੋਂ ਬਾਅਦ , ਦੇਸ਼ ‘ਚ ਵੈਸ਼ਨੋ ਦੇਵੀ ਮਾਤਾ ਦੇ ਭਗਤਾਂ ਨੂੰ ਲੰਬੇ ਸਮੇਂ ਉਪਰੰਤ ਇੱਕ ਚੰਗੀ ਖ਼ਬਰ ਮਿਲੀ ਹੈ। ਦੱਸ ਦੇਈਏ ਕਿ ਮਾਤਾ ਵੈਸ਼ਨੋ ਦੇਵੀ ਸ਼ਰਾਈਨ ਬੋਰਡ ਨੇ ਕੋਵਿਡ -19 ਮਹਾਂਮਾਰੀ ਦੇ ਕਾਰਨ ਯਾਤਰਾ ਰੋਕਣ ਤੋਂ , ਲਗਭਗ ਪੰਜ ਮਹੀਨਿਆਂ ਬਾਅਦ 16 ਅਗਸਤ, 2020 ਤੋਂ ਵੈਸ਼ਨੋ ਦੇਵੀ ਯਾਤਰਾ ਦੁਬਾਰਾ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ, ਜਿਸਦੇ ਚਲਦੇ ਮਾਤਾ ਜੀ ਦੇ ਭਗਤ ਮਾਤਾ ਰਾਣੀ ਦੇ ਦਰਸ਼ਨ ਕਰ ਸਕਣਗੇ।

ਦੱਸ ਦੇਈਏ ਕਿ ਜੰਮੂ-ਕਸ਼ਮੀਰ ਦੀ ਸਰਕਾਰ ਨੇ ਸੁਤੰਤਰਤਾ ਦਿਵਸ ਦੇ ਜਸ਼ਨ ਤੋਂ ਇਕ ਦਿਨ ਬਾਅਦ, ਯਾਨੀ ਕਿ 16 ਅਗਸਤ ਤੋਂ ਕੇਂਦਰ ਸ਼ਾਸਤ ਪ੍ਰਦੇਸ਼ ਵਿਚ ਯਾਤਰਾ ਦੁਬਾਰਾ ਸ਼ੁਰੂ ਕਰਨ ਦਾ ਫੈਸਲਾ ਲਿਆ ਹੈ। ਇਸਦੇ ਨਾਲ ਹੀ ਪ੍ਰਦੇਸ਼ ਦੇ ਬਾਕੀ ਧਾਰਮਿਕ ਸਥਾਨਾਂ ਨੂੰ ਵੀ ਖੋਲ੍ਹੇ ਜਾਣ ਦੀ ਖ਼ਬਰ ਹੈ , ਜਿਸ ‘ਚ ਰਘੁਨਾਥ ਮੰਦਰ, ਸ਼ਿਵ ਖੋੜੀ ਸਮੇਤ ਬਾਕੀ ਦੇਵੀ-ਦੇਵਤਿਆਂ ਦੇ ਮੰਦਰ ਵੀ ਸ਼ਾਮਿਲ ਹਨ ।

ਸਰਕਾਰੀ ਬੁਲਾਰੇ ਰੋਹਿਤ ਕੰਸਲ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ 16 ਅਗਸਤ ਨੂੰ ਸਾਰੇ ਧਾਰਮਿਕ ਅਸਥਾਨਾਂ ਨੂੰ ਖੋਲ੍ਹਣ ਦਾ ਫੈਸਲਾ ਲਿਆ ਗਿਆ ਹੈ , ਹਾਲਾਂਕਿ ਧਾਰਮਿਕ ਜਲੂਸ ਅਤੇ ਵੱਡੇ ਧਾਰਮਿਕ ਸਮਾਗਮ ਪੂਰੀ ਤਰ੍ਹਾਂ ਬੰਦ ਰਹਿਣਗੇ , ਤਾਂਕਿ ਕੋਰੋਨਾਵਾਇਰਸ ਦੇ ਫੈਲਾਅ ਦਾ ਕੋਈ ਖ਼ਤਰਾ ਨਾ ਪੈਦਾ ਹੋਵੇ , ਇਸ ਲਈ ਐੱਸ.ਓ.ਪੀ ਦਾ ਪਾਲਣ ਕੀਤਾ ਜਾਣਾ ਲਾਜ਼ਮੀ ਹੋਵੇਗਾ ।

ਦੱਸਣਯੋਗ ਹੈ ਕਿ ਯਾਤਰਾ ਨੂੰ ਫ਼ਿਲਹਾਲ ਪ੍ਰਦੇਸ਼ ਦੇ ਲੋਕਾਂ ਲਈ ਖੋਲ੍ਹਿਆ ਗਿਆ ਹੈ , ਕਿਉਂਕਿ ਬਾਹਰੋਂ ਆਉਣ ਵਾਲੇ ਯਾਤਰੀਆਂ ਲਈ ਦਰਸ਼ਨਾਂ ਲਈ ਆਉਣਾ ਅਜੇ ਮੁਨਾਸਿਬ ਨਹੀਂ ਹੈ , ਅਤੇ ਜੇਕਰ ਕੋਈ ਬਾਹਰੋਂ ਆਉਂਦਾ ਹੈ ਤਾਂ ਉਸ ਲਈ ਕੋਰੋਨਾ ਵਾਇਰਸ ਟੈਸਟ ਜ਼ਰੂਰੀ ਕੀਤਾ ਗਿਆ ਹੈ । ਇਸ ਲਈ ਸ਼ਰਾਈਨ ਬੋਰਡ ਵਲੋਂ ਪੂਰੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ । ਦਰਸ਼ਨਾਂ ਲਈ ਕਿੰਨੇ ਭਗਤ ਆ ਸਕਦੇ ਹਨ , ਇਸ ਲਈ ਵਿਚਾਰ-ਵਟਾਂਦਰਾ ਕੀਤਾ ਜਾ ਰਿਹਾ ਹੈ , ਜਿਸਦੀ ਅਗਲੇਰੀ ਜਾਣਕਾਰੀ ਅਗਾਮੀ ਦਿਨਾਂ ‘ਚ ਮਿਲੇਗੀ ।