ਵਲਟੋਹਾ ‘ਚ ਬੇਖੌਫ਼ ਹੋਏ ਨਸ਼ਾ ਤਸਕਰ, ਰੇਡ ਕਰਨ ਆਈ ਪੁਲਿਸ ‘ਤੇ ਕੀਤਾ ਜਾਨਲੇਵਾ ਹਮਲਾ

Attack

ਵਲਟੋਹਾ ‘ਚ ਬੇਖੌਫ਼ ਹੋਏ ਨਸ਼ਾ ਤਸਕਰ, ਰੇਡ ਕਰਨ ਆਈ ਪੁਲਿਸ ‘ਤੇ ਕੀਤਾ ਜਾਨਲੇਵਾ ਹਮਲਾ,ਵਲਟੋਹਾ: ਪੰਜਾਬ ਦੇ ਵਲਟੋਹਾ ‘ਚ ਨਸ਼ਾ ਤਸਕਰਾਂ ਦੀ ਗੁੰਡਗਰਦੀ ਦੇਖਣ ਨੂੰ ਮਿਲੀ। ਜਿਥੇ ਬੀਤੀ ਰਾਤ ਰੇਡ ਕਰਨ ਗਈ ਪੁਲਿਸ ‘ਤੇ ਨਸ਼ਾ ਤਸਕਰਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ।ਇਸ ਹਮਲੇ ‘ਚ ਸਿਪਾਹੀ ਵੀਰਾਜ ਸਿੰਘ ਜ਼ਖਮੀ ਹੋ ਗਿਆ।

ਵੀਰਾਜ ਸਿੰਘ ਦੇ ਸਾਥੀ ਮੁਲਾਜ਼ਮਾਂ ਵਲੋਂ ਉਹਨੂੰ ਖੇਮਕਰਨ ਸਰਕਾਰੀ ਹਸਪਤਾਲ ਵਿਚ ਦਾਖ਼ਲ ਕਰਾਇਆ ਗਿਆ।ਜਿਥੇ ਉਹਨਾਂ ਦਾ ਇਲਾਜ ਚੱਲ ਰਿਹਾ ਹੈ।

ਹੋਰ ਪੜ੍ਹੋ: ਰਿਸ਼ਤੇ ਹੋਏ ਤਾਰ-ਤਾਰ, ਕਲਯੁੱਗੀ ਪੁੱਤ ਨੇ ਪਿਓ ਦਾ ਕੀਤਾ ਕਤਲ

ਮਿਲੀ ਜਾਣਕਾਰੀ ਮੁਤਾਬਕ ਪੁਲਿਸ ਵੱਲੋਂ ਏ ਐੱਸ ਆਈ ਸਤਨਾਮ ਸਿੰਘ ਦੀ ਅਗਵਾਈ ‘ਚ ਕਸਬਾ ਵਲਟੋਹਾ ਵਿਚ ਨਸ਼ਾ ਵੇਚਣ ਵਾਲਿਆਂ ਦੇ ਘਰ ‘ਤੇ ਰੇਡ ਕੀਤੀ ਗਈ।

ਪੁਲੀਸ ਵੱਲੋਂ ਜਿਨ੍ਹਾਂ ਲੋਕਾਂ ਖਿਲਾਫ ਕਾਰਵਾਈ ਕੀਤੀ ਜਾਣੀ ਸੀ ਉਨ੍ਹਾਂ ਦੀ ਪੁਲਿਸ ਨਾਲ ਬਹਿਸਬਾਜ਼ੀ ਹੋ ਗਈ, ਜਿਸ ਕਾਰਨ ਨਸ਼ਾ ਤਸਕਰਾਂ ਨੇ ਪੁਲਿਸ ‘ਤੇ ਹਮਲਾ ਕਰ ਦਿੱਤਾ। ਇਸ ਮਾਮਲੇ ਸਬੰਧੀ ਪੁਲਿਸ ਨੇ ਮੁੱਖ ਦੋਸ਼ੀ ਗੁਰਸਾਹਿਬ ਸਿੰਘ ਗੋਰਾ, ਪ੍ਰਿਤਪਾਲ ਸਿੰਘ ,ਅਮਨਦੀਪ ਕੌਰ ਅਤੇ ਸਰਬਜੀਤ ਕੌਰ ਸਮੇਤ ਇਕ ਅਣਪਛਾਤੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ।

-PTC News