ਦੇਸ਼

ਕਰਜ਼ੇ ਤੋਂ ਪ੍ਰੇਸ਼ਾਨ ਇੱਕ ਵਿਅਕਤੀ ਨੇ 3 ਬੇਟੀਆਂ ਸਮੇਤ ਖਾਧਾ ਜ਼ਹਿਰ, ਹੋਈ ਮੌਤ

By Jashan A -- May 09, 2019 2:15 pm

ਕਰਜ਼ੇ ਤੋਂ ਪ੍ਰੇਸ਼ਾਨ ਇੱਕ ਵਿਅਕਤੀ ਨੇ 3 ਬੇਟੀਆਂ ਸਮੇਤ ਖਾਧਾ ਜ਼ਹਿਰ, ਹੋਈ ਮੌਤ ,ਵਾਰਾਣਸੀ: ਯੂਪੀ ਦੇ ਵਾਰਾਨਸੀ ਦੇ ਲਕਸਾ ਖੇਤਰ 'ਚ ਉਸ ਸਮੇਂ ਹੜਕੰਪ ਮੱਚ ਗਿਆ, ਜਦੋਂ ਇਥੇ ਇੱਕ ਵਿਅਕਤੀ ਨੇ ਕਰਜ਼ੇ ਤੋਂ ਪ੍ਰੇਸ਼ਾਨ ਹੋ ਕੇ ਆਪਣੀਆਂ ਤਿੰਨ ਮਾਸੂਮ ਬੇਟੀਆਂ ਨਾਲ ਜ਼ਹਿਰ ਖਾ ਕੇ ਖੁਦਕੁਸ਼ੀ ਕਰ ਲਈ।

sui ਕਰਜ਼ੇ ਤੋਂ ਪ੍ਰੇਸ਼ਾਨ ਇੱਕ ਵਿਅਕਤੀ ਨੇ 3 ਬੇਟੀਆਂ ਸਮੇਤ ਖਾਧਾ ਜ਼ਹਿਰ, ਹੋਈ ਮੌਤ

ਹੋਰ ਪੜ੍ਹੋ:ਇੰਡੋਨੇਸ਼ੀਆ ‘ਚ ਭੂਚਾਲ ਨੇ 300 ਤੋਂ ਵੱਧ ਇਮਾਰਤਾਂ ਨੂੰ ਕੀਤਾ ਢੇਰੀ, ਦੋ ਦੀ ਮੌਤ, ਕਈ ਜ਼ਖਮੀ

ਮ੍ਰਿਤਕ ਦੀ ਪਹਿਚਾਣ ਦੀਪਕ ਵਜੋਂ ਹੋਈ ਹੈ, ਜੋ ਗੀਤਾ ਮੰਦਰ ਖੇਤਰ 'ਚ ਰਹਿੰਦਾ ਸੀ। ਮਿਲੀ ਜਾਣਕਾਰੀ ਮੁਤਾਬਕ ਦੀਪਕ ਗੁਪਤਾ ਨੇ ਆਪਣੇ ਘਰ 'ਚ ਤਿੰਨ ਬੇਟੀਆਂ ਨੂੰ ਜ਼ਹਿਰੀਲਾ ਪਦਾਰਥ ਖੁਆ ਦਿੱਤਾ ਅਤੇ ਫਿਰ ਬਾਅਦ 'ਚ ਖੁਦ ਵੀ ਖਾ ਲਿਆ।

ਮ੍ਰਿਤਕਾਂ 'ਚ ਦੀਪਕ ਤੋਂ ਇਲਾਵਾ 9 ਸਾਲ ਦੀ ਨਵਯਾ, 7 ਸਾਲ ਦੀ ਅਦਿਤੀ ਅਤੇ 5 ਸਾਲ ਦੀ ਰੀਮਾ ਸ਼ਾਮਲ ਹੈ।ਇਸ ਘਟਨਾ ਤੋਂ ਬਾਅਦ ਪਰਿਵਾਰ 'ਚ ਸੋਗ ਦੀ ਲਹਿਰ ਦੌੜ ਗਈ। ਉਥੇ ਹੀ ਘਟਨਾ ਦੀ ਸੂਚਨਾ ,ਮਿਲਦਿਆਂ ਸਥਾਨਕ ਪੁਲਿਸ ਮੌਕੇ 'ਤੇ ਪਹੁੰਚ ਗਈ ਅਤੇ ਲਾਸ਼ਾਂ ਨੂੰ ਕਬਜ਼ੇ 'ਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ।

ਹੋਰ ਪੜ੍ਹੋ:ਕਰਵਾਚੌਥ ਦਾ ਚੰਨ ਦੇਖਣ ਤੋਂ ਬਾਅਦ ਇਸ ਪਤਨੀ ਨਾਲ ਵਾਪਰਿਆ ਕੁਝ ਅਜਿਹਾ ਕਿ ਕੰਬ ਜਾਵੇਗੀ ਰੂਹ !!

sui ਕਰਜ਼ੇ ਤੋਂ ਪ੍ਰੇਸ਼ਾਨ ਇੱਕ ਵਿਅਕਤੀ ਨੇ 3 ਬੇਟੀਆਂ ਸਮੇਤ ਖਾਧਾ ਜ਼ਹਿਰ, ਹੋਈ ਮੌਤ

ਪੁਲਿਸ ਦਾ ਕਹਿਣਾ ਹੈ ਕਿ ਪਰਿਵਾਰ ਵਾਲਿਆਂ ਤੋਂ ਮਿਲੀ ਜਾਣਕਾਰੀ ਅਨੁਸਾਰ ਦੀਪਕ ਆਰਥਿਕ ਬਦਹਾਲੀ ਦਾ ਸ਼ਿਕਾਰ ਸੀ ਅਤੇ ਕਰਜ਼ 'ਚ ਡੁੱਬਿਆ ਹੋਇਆ ਸੀ।

-PTC News

  • Share