ਮੁੱਖ ਖਬਰਾਂ

ਤੇਜ ਬਹਾਦਰ ਚੋਣ ਲੜੇਗਾ ਜਾਂ ਨਹੀਂ ਸੁਪਰੀਮ ਕੋਰਟ ਵੱਲੋਂ ਫੈਸਲਾ ਅੱਜ

By Jashan A -- May 08, 2019 9:29 am

ਤੇਜ ਬਹਾਦਰ ਚੋਣ ਲੜੇਗਾ ਜਾਂ ਨਹੀਂ ਸੁਪਰੀਮ ਕੋਰਟ ਵੱਲੋਂ ਫੈਸਲਾ ਅੱਜ,ਨਵੀਂ ਦਿੱਲੀ: ਸੁਪ੍ਰੀਮ ਕੋਰਟ ਅੱਜ ਸਾਬਕਾ ਬੀ.ਐੱਸ.ਐੱਫ. ਜਵਾਨ ਤੇਜ ਬਹਾਦਰ ਯਾਦਵ ਦੀ ਪਟੀਸ਼ਨ 'ਤੇ ਸੁਣਵਾਈ ਕਰੇਗਾ। ਤੇਜ ਬਹਾਦਰ ਨੇ ਵਾਰਾਣਸੀ ਲੋਕ ਸਭਾ ਚੋਣ ਖੇਤਰ ਤੋਂ ਆਪਣੀ ਨਾਮਜ਼ਦਗੀ ਰੱਦ ਕਰਨ 'ਤੇ ਫੈਸਲੇ ਖਿਲਾਫ ਪਟੀਸ਼ਨ ਦਾਇਰ ਕੀਤੀ ਸੀ।

tej ਤੇਜ ਬਹਾਦਰ ਚੋਣ ਲੜੇਗਾ ਜਾਂ ਨਹੀਂ ਸੁਪਰੀਮ ਕੋਰਟ ਵੱਲੋਂ ਫੈਸਲਾ ਅੱਜ

ਦਰਅਸਲ ਤੇਜ ਬਹਾਦਰ ਨਾਮਜ਼ਦਗੀ ਰੱਦ ਹੋਣ ਦੇ ਬਾਅਦ ਸੁਪਰੀਮ ਕੋਰਟ ਪਹੁੰਚ ਗਏ। ਤੁਹਾਨੂੰ ਦੱਸ ਦੇਈਏ ਕਿ ਵਾਰਾਣਸੀ ਲੋਕ ਸਭਾ ਸੀਟ ਤੋਂ ਤੇਜ ਬਹਾਦਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਰੁੱਧ ਚੋਣ ਲੜਨ ਲਈ ਪਹਿਲਾਂ ਆਜ਼ਾਦ ਖੜ੍ਹੇ ਹੋਏ ਸਨ, ਜਿਸ ਨੂੰ ਬਾਅਦ ਵਿਚ ਸਪਾ ਨੇ ਆਪਣਾ ਚੋਣ ਚਿੰਨ੍ਹ ਦੇ ਦਿੱਤਾ ਸੀ।

ਹੋਰ ਪੜ੍ਹੋ:ਪਤੀ ਪਤਨੀ ਦੇ ਰਹਿਣ ਬਸੇਰੇ ਨੂੰ ਲੈ ਕੇ ਸੁਪਰੀਮ ਕੋਰਟ ਦਾ ਆਇਆ ਇਹ ਫ਼ੈਸਲਾ

tej ਤੇਜ ਬਹਾਦਰ ਚੋਣ ਲੜੇਗਾ ਜਾਂ ਨਹੀਂ ਸੁਪਰੀਮ ਕੋਰਟ ਵੱਲੋਂ ਫੈਸਲਾ ਅੱਜ

ਦੱਸਣਯੋਗ ਹੈ ਕਿ ਜ਼ਿਲਾ ਚੋਣ ਅਧਿਕਾਰੀ ਸੁਰਿੰਦਰ ਕੁਮਾਰ ਨੇ ਕਿਹਾ ਸੀ ਕਿ ਤੇਜ ਬਹਾਦਰ ਨੂੰ 11 ਵਜੇ ਤੱਕ ਪ੍ਰਮਾਣ ਪੱਤਰ ਪੇਸ਼ ਕਰਨਾ ਸੀ ਪਰ ਦੁਪਹਿਰ ਤਿੰਨ ਵਜੇ ਤੱਕ ਵੀ ਨਹੀਂ ਲਿਆ ਸਕੇ। ਇਸ ਲਈ ਉਨ੍ਹਾਂ ਦੇ ਕਾਗਜ਼ ਰੱਦ ਕਰ ਦਿੱਤੇ ਗਏ।

-PTC News

  • Share