ਤੇਜ ਬਹਾਦਰ ਚੋਣ ਲੜੇਗਾ ਜਾਂ ਨਹੀਂ ਸੁਪਰੀਮ ਕੋਰਟ ਵੱਲੋਂ ਫੈਸਲਾ ਅੱਜ
ਤੇਜ ਬਹਾਦਰ ਚੋਣ ਲੜੇਗਾ ਜਾਂ ਨਹੀਂ ਸੁਪਰੀਮ ਕੋਰਟ ਵੱਲੋਂ ਫੈਸਲਾ ਅੱਜ,ਨਵੀਂ ਦਿੱਲੀ: ਸੁਪ੍ਰੀਮ ਕੋਰਟ ਅੱਜ ਸਾਬਕਾ ਬੀ.ਐੱਸ.ਐੱਫ. ਜਵਾਨ ਤੇਜ ਬਹਾਦਰ ਯਾਦਵ ਦੀ ਪਟੀਸ਼ਨ 'ਤੇ ਸੁਣਵਾਈ ਕਰੇਗਾ। ਤੇਜ ਬਹਾਦਰ ਨੇ ਵਾਰਾਣਸੀ ਲੋਕ ਸਭਾ ਚੋਣ ਖੇਤਰ ਤੋਂ ਆਪਣੀ ਨਾਮਜ਼ਦਗੀ ਰੱਦ ਕਰਨ 'ਤੇ ਫੈਸਲੇ ਖਿਲਾਫ ਪਟੀਸ਼ਨ ਦਾਇਰ ਕੀਤੀ ਸੀ। [caption id="attachment_292586" align="aligncenter" width="300"] ਤੇਜ ਬਹਾਦਰ ਚੋਣ ਲੜੇਗਾ ਜਾਂ ਨਹੀਂ ਸੁਪਰੀਮ ਕੋਰਟ ਵੱਲੋਂ ਫੈਸਲਾ ਅੱਜ[/caption] ਦਰਅਸਲ ਤੇਜ ਬਹਾਦਰ ਨਾਮਜ਼ਦਗੀ ਰੱਦ ਹੋਣ ਦੇ ਬਾਅਦ ਸੁਪਰੀਮ ਕੋਰਟ ਪਹੁੰਚ ਗਏ। ਤੁਹਾਨੂੰ ਦੱਸ ਦੇਈਏ ਕਿ ਵਾਰਾਣਸੀ ਲੋਕ ਸਭਾ ਸੀਟ ਤੋਂ ਤੇਜ ਬਹਾਦਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਰੁੱਧ ਚੋਣ ਲੜਨ ਲਈ ਪਹਿਲਾਂ ਆਜ਼ਾਦ ਖੜ੍ਹੇ ਹੋਏ ਸਨ, ਜਿਸ ਨੂੰ ਬਾਅਦ ਵਿਚ ਸਪਾ ਨੇ ਆਪਣਾ ਚੋਣ ਚਿੰਨ੍ਹ ਦੇ ਦਿੱਤਾ ਸੀ। ਹੋਰ ਪੜ੍ਹੋ:ਪਤੀ ਪਤਨੀ ਦੇ ਰਹਿਣ ਬਸੇਰੇ ਨੂੰ ਲੈ ਕੇ ਸੁਪਰੀਮ ਕੋਰਟ ਦਾ ਆਇਆ ਇਹ ਫ਼ੈਸਲਾ [caption id="attachment_292587" align="aligncenter" width="300"] ਤੇਜ ਬਹਾਦਰ ਚੋਣ ਲੜੇਗਾ ਜਾਂ ਨਹੀਂ ਸੁਪਰੀਮ ਕੋਰਟ ਵੱਲੋਂ ਫੈਸਲਾ ਅੱਜ[/caption] ਦੱਸਣਯੋਗ ਹੈ ਕਿ ਜ਼ਿਲਾ ਚੋਣ ਅਧਿਕਾਰੀ ਸੁਰਿੰਦਰ ਕੁਮਾਰ ਨੇ ਕਿਹਾ ਸੀ ਕਿ ਤੇਜ ਬਹਾਦਰ ਨੂੰ 11 ਵਜੇ ਤੱਕ ਪ੍ਰਮਾਣ ਪੱਤਰ ਪੇਸ਼ ਕਰਨਾ ਸੀ ਪਰ ਦੁਪਹਿਰ ਤਿੰਨ ਵਜੇ ਤੱਕ ਵੀ ਨਹੀਂ ਲਿਆ ਸਕੇ। ਇਸ ਲਈ ਉਨ੍ਹਾਂ ਦੇ ਕਾਗਜ਼ ਰੱਦ ਕਰ ਦਿੱਤੇ ਗਏ। -PTC News