ਮੁੱਖ ਖਬਰਾਂ

ਪ੍ਰਸ਼ਾਸਨ ਦੀ ਵੱਡੀ ਲਾਪਰਵਾਹੀ , ਕੁੜੇ ਦੇ ਟਰੱਕ 'ਚ ਲੱਦੀਆਂ ਗਈਆਂ ਕੋਰੋਨਾ ਦੇ ਮਰੀਜ਼ਾਂ ਲਈ ਵੈਂਟੀਲੇਟਰ ਮਸ਼ੀਨਾਂ

By Jagroop Kaur -- April 06, 2021 3:04 pm -- Updated:Feb 15, 2021

ਪ੍ਰਧਾਨ ਮੰਤਰੀ ਮੋਦੀ ਉਂਝ ਤਾਂ ਦੇਸ਼ ਹਿਤ ਲਈ ਬਹੁਤ ਕੁਝ ਕਰ ਰਹੇ ਹਨ ਅਤੇ ਦੇਸ਼ ਵਿਚ ਫੇਲ ਰਹੇ ਕੋਰੋਨਾ ਵਾਇਰਸ ਤੋਂ ਬਚਾਅ ਲਈ ਹਰ ਉਪਰਾਲਾ ਕਰ ਰਹੇ ਹਨ ਪਰ ਉਹਨਾਂ ਦੇ ਆਪਣੇ ਗੜ ਵਿਚ ਗੁਜਰਾਤ ਮਾਡਲ ਨੂੰ ਲੈ ਕੇ ਦਮ ਭਰਨ ਵਾਲੀ ਸੂਬੇ ਦੀ ਸਰਕਾਰ ਦੀ ਪੋਲ ਖੁਲ੍ਹਦੀ ਨਜ਼ਰ ਆ ਰਹੀ ਹੈ। ਕਾਂਗਰਸ ਦੀ ਗੁਜਰਾਤ ਇਕਾਈ ਦੇ ਨੇਤਾ ਜ਼ੁਬੈਰ ਪਟੇਲ ਨੇ ਇੱਕ ਟਵੀਟ ਵਿੱਚ ਦਾਅਵਾ ਕੀਤਾ ਹੈ ਕਿ ਵੈਂਟੀਲੇਟਰਾਂ ਨੂੰ ਕੂੜੇ ਢੋਣ ਵਾਲੀ ਗੱਡੀ ਵਿੱਚ ਸੂਰਤ ਦੇ ਹਸਪਤਾਲ ਵਿੱਚ ਲਿਆਂਦਾ ਗਿਆ। ਜ਼ੁਬੈਰ ਨੇ ਲਿਖਿਆ- '#GujaratModel ਦੀ ਸਰਕਾਰ ਲੋਕਾਂ ਨੂੰ ਇੰਜ # COVID19 ਤੋਂ ਬਚਾ ਸਕੇਗੀ? ਵਲਸਾਡ ਤੋਂ ਸੂਰਤ ਦਾ ਵੈਂਟੀਲੇਟਰ ਕੂੜੇਦਾਨ ਵਿੱਚ ਭੇਜਿਆ ਜਾ ਰਿਹਾ ਹੈ! ਗੁਜਰਾਤ ਸਰਕਾਰ ਦਾ ਸਿਹਤ ਵਿਭਾਗ ਖੁਦ ਵੈਂਟੀਲੇਟਰ 'ਤੇ ਹੈ, ਇਹ ਫੋਟੋ ਇਸਦੀ ਗਵਾਹੀ ਹੈ! ਕੀ ਸਰਕਾਰ ਜਨਤਾ ਨੂੰ ਕੋਰੋਨਾ ਤੋਂ ਬਚਾਉਣ ਦੇ ਯੋਗ ਹੈ? ਬਿਲਕੁਲ ਨਹੀਂ।

Read More : Justice N V Ramana ਹੋਣਗੇ ਦੇਸ਼ ਦੇ ਅਗਲੇ ਚੀਫ਼ ਜਸਟਿਸ, ਰਾਸ਼ਟਰਪਤੀ...

ਗੁਜਰਾਤ ਦੇ ਸੂਰਤ ’ਚ ਇਕ ਲਾਪਰਵਾਹੀ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸ ਦੇਈਏ ਕਿ ਸੂਰਤ ’ਚ ਕੋਰੋਨਾ ਦੇ ਵਧਦੇ ਮਾਮਲਿਆਂ ਦੇ ਚਲਦੇ ਵੈਂਟੀਲੇਟਰ ਦੀ ਕਮੀ ਸਾਹਮਣੇ ਆਈ ਹੈ। ਉਥੇ ਹੀ ਉਸ ’ਤੇ ਵੀ ਹਾਲਾਤ ਇਹ ਹਨ ਕਿ ਵੈਂਟੀਲੇਟਰ ਲਿਆਉਣ ਲਈ ਸੂਰਤ ਮਹਾ ਨਗਰ ਪਾਲਿਕਾ ਨੇ ਕੂੜਾ ਢੋਹਣ ਵਾਲੇ ਵਾਹਨ ਭੇਜੇ।

 ਤਸਵੀਰਾਂ ਅਤੇ ਵੀਡੀਓ ਵਾਇਰਲ ਹੋਣ ਤੋਂ ਬਾਅਦ ਐਸਐਮਸੀ ਦੇ ਕੰਮਕਾਜ ਪ੍ਰਤੀ ਬਹੁਤ ਗੁੱਸਾ ਹੈ। ਦੂਜੇ ਪਾਸੇ ਜਿਸ ਤਰ੍ਹਾਂ ਟੈਂਪੂ ਭਰ ਕੇ ਵੈਂਟੀਲੇਟਰ ਭਰਿਆ ਜਾ ਰਿਹਾ ਸੀ, ਉਥੇ ਮਸ਼ੀਨ ਨੂੰ ਨੁਕਸਾਨ ਹੋਣ ਦੀ ਸੰਭਾਵਨਾ ਹੈ।

READ MORE : ਰੂਸ ਦੇ ਸੈਨਿਕ ਵਿਸ਼ਲੇਸ਼ਕ ਨੇ ਦਿੱਤੀ ਚੇਤਾਵਨੀ ,ਚਾਰ ਹਫ਼ਤਿਆਂ ‘ਚ ਸ਼ੁਰੂ...

ਦੇਸ਼ ਵਿੱਚ ਕੋਰੋਨਾ ਵਾਇਰਸ ਦੀ ਲਾਗ ਤੋਂ ਗੁਜਰਾਤ ਵੀ ਅਛੂਤਾ ਨਹੀਂ ਹੈ। ਅਹਿਮਦਾਬਾਦ, ਸੂਰਤ ਵਰਗੇ ਗੁਜਰਾਤ ਦੇ ਕਈ ਮਹਾਨਗਰ ਸੰਕਰਮਣ ਦੀ ਲਪੇਟ ਵਿਚ ਹਨ। ਇਸ ਦੌਰਾਨ ਇੱਕ ਕਾਂਗਰਸੀ ਨੇਤਾ ਵੱਲੋਂ ਟਵੀਟ ਕੀਤੀ ਗਈ ਤਸਵੀਰ ਨੇ ਰਾਜ ਦੀ ਸਿਹਤ ਪ੍ਰਣਾਲੀ ‘ਤੇ ਸਵਾਲ ਖੜ੍ਹੇ ਕਰਨੇ ਸ਼ੁਰੂ ਕਰ ਦਿੱਤੇ ਹਨ।

 ਮਾਮਲਾ ਸਾਹਮਣੇ ਆਉਣ ਤੋਂ ਬਾਅਦ ਵਲਸਾਡ ਦੇ ਕੁਲੈਕਟਰ ਨੇ ਇਸ ਤਰ੍ਹਾਂ ਵੈਂਟੀਲੇਟਰਾਂ ਨੂੰ ਭੇਜਣ ਲਈ ਜਾਂਚ ਦੇ ਆਦੇਸ਼ ਦਿੱਤੇ ਹਨ। ਹੁਕਮਾਂ ਵਿਚ ਸਬੰਧਤ ਘਟਨਾ ਬਾਰੇ ਪੂਰੀ ਰਿਪੋਰਟ ਪੇਸ਼ ਕਰਨ ਲਈ ਕਿਹਾ ਗਿਆ ਹੈ।

ਜ਼ਿਕਰਯੋਗ ਹੈ ਕਿ ਹੋਰਨਾਂ ਸੂਬਿਆਂ ਵਾਂਗ ਹੀ ਗੁਜਰਾਤ ’ਚ ਕੋਰੋਨਾ ਦਾ ਕਹਿਰ ਤੇਜ਼ੀ ਨਾਲ ਵਧ ਰਿਹਾ ਹੈ। ਇਥੇ ਲਗਾਤਾਰ ਦੂਜੇ ਦਿਨ 2800 ਤੋਂ ਜ਼ਿਆਦਾ ਨਵੇਂ ਮਾਮਲੇ ਸਾਹਮਣੇ ਆਏ ਹਨ। ਸੂਰਤ ’ਚ ਫਿਰ ਤੋਂ ਸਭ ਤੋਂ ਜ਼ਿਆਦਾ 724 ਨਵੇਂ ਮਾਮਲੇ ਆਏ ਹਨ। ਇਸ ਦੇ ਚਲਦੇ ਸੂਰਤ ਦੇ ਸਿਵਲ ਹਸਪਤਾਲਾਂ ’ਚ ਵੈਂਟੀਲੇਟਰ ਦੀ ਕਮੀ ਹੋ ਗਈ ਹੈ।

ਵੈਂਟੀਲੇਟਰ ਦੀ ਕਮੀ ਨੂੰ ਵੇਖਦੇ ਹੋਏ ਰਾਜ ਸਰਕਾਰ ਨੇ ਵਲਸਾਡ ਸ਼ਹਿਰ ਤੋਂ 34 ਵੈਂਟੀਲੇਟਰ ਭੇਜਣ ਦਾ ਹੁਕਮ ਦਿੱਤਾ ਪਰ ਸਰਕਾਰੀ ਤੰਤਰ ਦਾ ਖਸਤਾਹਲਤ ਰਵੱਈਆ ਇਥੇ ਵੀ ਵੇਖਣ ਨੂੰ ਮਿਲਿਆ। ਸੂਰਤ ਮਹਾ ਨਗਰ ਪਾਲਿਕਾ ਨੇ 34 ਵੈਂਟੀਲੇਟਰ ਲੈਣ ਲਈ ਕੂੜਾ ਢੋਹਣ ਵਾਲੇ ਵਾਹਨ ਭੇਜ ਦਿੱਤੇ। ਉਹ ਵੀ ਬਿਨਾਂ ਢਕੇ। ਕਾਬਲੇਗੌਰ ਹੈ ਕਿ ਸੂਰਤ ਵਿਚ ਹਰ ਦਿਨ ਕੋਰੋਨਾ ਵਾਇਰਸ ਦੇ ਰਿਕਾਰਡ ਤੋੜ ਮਾਮਲੇ ਸਾਹਮਣੇ ਆ ਰਹੇ ਹਨ। ਇਸਦਾ ਇਕ ਵੱਡਾ ਕਾਰਨ ਇਹ ਹੈ ਕਿ ਹਸਪਤਾਲਾਂ ਵਿਚ ਵੈਂਟੀਲੇਟਰ ਗਾਇਬ ਹਨ। ਜਦੋਂ ਕਿਸੇ ਮਰੀਜ਼ ਨੂੰ ਸਾਹ ਲੈਣ ਵਿੱਚ ਮੁਸ਼ਕਲ ਆਉਂਦੀ ਹੈ ਤਾਂ ਉਹਨਾਂ ਦੀ ਜਾਨ ਬਚਾਉਣ ਲਈ ਵੈਂਟੀਲੇਟਰ 'ਤੇ ਰਖਿਆ ਜਾਂਦਾ ਹੈ। ਸੂਰਤ ਦੇ ਸਿਮਰ ਹਸਪਤਾਲ ਵਿਖੇ ਵੈਂਟੀਲੇਟਰਾਂ ਦੀ ਘਾਟ ਕਾਰਨ ਵੈਂਟੀਲੇਟਰਾਂ ਦਾ ਪ੍ਰਬੰਧ ਕਰਨਾ ਪਿਆ।

ਮਾਮਲਾ ਸਾਹਮਣੇ ਆਉਣ ਤੋਂ ਬਾਅਦ ਵਲਸਾਡ ਦੇ ਕੁਲੈਕਟਰ ਨੇ ਇਸ ਤਰ੍ਹਾਂ ਵੈਂਟੀਲੇਟਰਾਂ ਨੂੰ ਭੇਜਣ ਲਈ ਜਾਂਚ ਦੇ ਆਦੇਸ਼ ਦਿੱਤੇ ਹਨ। ਹੁਕਮਾਂ ਵਿਚ ਸਬੰਧਤ ਘਟਨਾ ਬਾਰੇ ਪੂਰੀ ਰਿਪੋਰਟ ਪੇਸ਼ ਕਰਨ ਲਈ ਕਿਹਾ ਗਿਆ ਹੈ। ਮਾਮਲਾ ਸਾਹਮਣੇ ਆਉਣ ਤੋਂ ਬਾਅਦ ਵਲਸਾਡ ਦੇ ਕੁਲੈਕਟਰ ਨੇ ਇਸ ਤਰ੍ਹਾਂ ਵੈਂਟੀਲੇਟਰਾਂ ਨੂੰ ਭੇਜਣ ਲਈ ਜਾਂਚ ਦੇ ਆਦੇਸ਼ ਦਿੱਤੇ ਹਨ। ਹੁਕਮਾਂ ਵਿਚ ਸਬੰਧਤ ਘਟਨਾ ਬਾਰੇ ਪੂਰੀ ਰਿਪੋਰਟ ਪੇਸ਼ ਕਰਨ ਲਈ ਕਿਹਾ ਗਿਆ ਹੈ। ਮਾਮਲਾ ਸਾਹਮਣੇ ਆਉਣ ਤੋਂ ਬਾਅਦ ਵਲਸਾਡ ਦੇ ਕੁਲੈਕਟਰ ਨੇ ਇਸ ਤਰ੍ਹਾਂ ਵੈਂਟੀਲੇਟਰਾਂ ਨੂੰ ਭੇਜਣ ਲਈ ਜਾਂਚ ਦੇ ਆਦੇਸ਼ ਦਿੱਤੇ ਹਨ। ਹੁਕਮਾਂ ਵਿਚ ਸਬੰਧਤ ਘਟਨਾ ਬਾਰੇ ਪੂਰੀ ਰਿਪੋਰਟ ਪੇਸ਼ ਕਰਨ ਲਈ ਕਿਹਾ ਗਿਆ ਹੈ।

  • Share