ਮੁੱਖ ਖਬਰਾਂ

ਮਸ਼ਹੂਰ ਅਦਾਕਾਰ ਸੰਜੇ ਖਾਨ ਨੇ ਪ੍ਰੀਤੀ ਜ਼ਿੰਟਾ ਤੋਂ ਟਵਿਟਰ 'ਤੇ ਮੰਗੀ ਮੁਆਫ਼ੀ , ਜਾਣੋ ਪੂਰਾ ਮਾਮਲਾ

By Shanker Badra -- November 23, 2021 5:11 pm -- Updated:Feb 15, 2021

ਮੁੰਬਈ : ਦਿੱਗਜ ਅਭਿਨੇਤਾ ਸੰਜੇ ਖਾਨ ਨੇ ਅਭਿਨੇਤਰੀ ਪ੍ਰੀਤੀ ਜ਼ਿੰਟਾ ਤੋਂ ਮੁਆਫੀ ਮੰਗ ਲਈ ਹੈ। ਦਰਅਸਲ 'ਚ ਸੰਜੇ ਖਾਨ ਅਤੇ ਪ੍ਰੀਤੀ ਜ਼ਿੰਟਾ ਇੱਕੋ ਜਹਾਜ਼ 'ਚ ਸਫਰ ਕਰ ਰਹੇ ਸਨ ਪਰ ਅਦਾਕਾਰਾ ਪ੍ਰੀਤੀ ਜ਼ਿੰਟਾ ਨੂੰ ਪਛਾਣ ਨਹੀਂ ਸਕੇ। ਸੰਜੇ ਖਾਨ ਨੇ ਖੁਲਾਸਾ ਕੀਤਾ ਹੈ ਕਿ ਅਭਿਨੇਤਰੀ ਨੂੰ ਉਨ੍ਹਾਂ ਦੀ ਬੇਟੀ ਸਿਮੋਨ ਅਰੋੜਾ ਨੇ ਮਿਲਾਇਆ ਸੀ।

ਮਸ਼ਹੂਰ ਅਦਾਕਾਰ ਸੰਜੇ ਖਾਨ ਨੇ ਪ੍ਰੀਤੀ ਜ਼ਿੰਟਾ ਤੋਂ ਟਵਿਟਰ 'ਤੇ ਮੰਗੀ ਮੁਆਫ਼ੀ , ਜਾਣੋ ਪੂਰਾ ਮਾਮਲਾ

ਸੰਜੇ ਖਾਨ ਨੇ ਪ੍ਰੀਟੀ ਜ਼ਿੰਟਾ ਤੋਂ ਮੁਆਫੀ ਮੰਗਣ ਨੂੰ ਲੈ ਕੇ ਇੱਕ ਟਵੀਟ ਕੀਤਾ ਹੈ। ਉਨ੍ਹਾਂ ਨੇ ਲਿਖਿਆ, ''ਪਿਆਰੀ ਪ੍ਰੀਤੀ - ਇਕ ਸੱਜਣ ਹੋਣ ਦੇ ਨਾਤੇ ਮੈਂ ਮੁਆਫੀ ਮੰਗਣਾ ਆਪਣਾ ਫਰਜ਼ ਸਮਝਦਾ ਹਾਂ ਕਿ ਜਦੋਂ ਮੇਰੀ ਬੇਟੀ ਸਿਮੋਨ ਨੇ ਦੁਬਈ ਦੀ ਫਲਾਈਟ 'ਤੇ ਤੁਹਾਨੂੰ ਪਛਾਣਿਆ ਤਾਂ ਮੈਂ ਤੁਹਾਨੂੰ ਨਹੀਂ ਪਛਾਣਿਆ। ਜੇਕਰ ਜ਼ਿੰਟਾ ਬੋਲ ਦਿੱਤਾ ਹੁੰਦਾ ਤਾਂ ਮੈਨੂੰ ਯਾਦ ਆ ਜਾਂਦਾ ਕਿਉਂਕਿ ਮੈਂ ਤੁਹਾਡੇ ਖੂਬਸੂਰਤ ਚਿਹਰੇ ਵਾਲੀਆਂ ਕਈ ਫਿਲਮਾਂ ਦੇਖੀਆਂ ਹਨ।

ਮਸ਼ਹੂਰ ਅਦਾਕਾਰ ਸੰਜੇ ਖਾਨ ਨੇ ਪ੍ਰੀਤੀ ਜ਼ਿੰਟਾ ਤੋਂ ਟਵਿਟਰ 'ਤੇ ਮੰਗੀ ਮੁਆਫ਼ੀ , ਜਾਣੋ ਪੂਰਾ ਮਾਮਲਾ

ਪ੍ਰੀਤੀ ਜ਼ਿੰਟਾ ਹਾਲ ਹੀ ਵਿੱਚ ਸਰੋਗੇਸੀ ਦੀ ਮਦਦ ਨਾਲ ਜੁੜਵਾਂ ਬੱਚਿਆਂ ਦੀ ਮਾਂ ਬਣੀ ਹੈ। ਪ੍ਰੀਤੀ ਅਤੇ ਜੀਨ ਨੇ ਸਰੋਗੇਸੀ ਰਾਹੀਂ ਆਪਣੇ ਪਰਿਵਾਰ ਵਿੱਚ ਜੁੜਵਾਂ ਬੱਚਿਆਂ ਜੈ ਜ਼ਿੰਟਾ ਗੁਡਨਫ ਅਤੇ ਜੀਆ ਜ਼ਿੰਟਾ ਗੁਡਨਫ ਦਾ ਆਪਣੇ ਪਰਿਵਾਰ ਵਿੱਚ ਸੁਆਗਤ ਕੀਤਾ ਸੀ। ਇੰਸਟਾਗ੍ਰਾਮ 'ਤੇ ਉਨ੍ਹਾਂ ਨੇ ਜੀਨ ਨਾਲ ਸੈਲਫੀ ਸ਼ੇਅਰ ਕੀਤੀ ਹੈ।

ਮਸ਼ਹੂਰ ਅਦਾਕਾਰ ਸੰਜੇ ਖਾਨ ਨੇ ਪ੍ਰੀਤੀ ਜ਼ਿੰਟਾ ਤੋਂ ਟਵਿਟਰ 'ਤੇ ਮੰਗੀ ਮੁਆਫ਼ੀ , ਜਾਣੋ ਪੂਰਾ ਮਾਮਲਾ

ਉਨ੍ਹਾਂ ਨੇ ਲਿਖਿਆ- ਸਾਰਿਆਂ ਨੂੰ ਹੈਲੋ, ਮੈਂ ਅੱਜ ਤੁਹਾਡੇ ਸਾਰਿਆਂ ਨਾਲ ਆਪਣੀ ਸ਼ਾਨਦਾਰ ਖਬਰ ਸਾਂਝੀ ਕਰਨਾ ਚਾਹੁੰਦੀ ਸੀ। ਜੀਨ ਅਤੇ ਮੈਂ ਬਹੁਤ ਖੁਸ਼ ਹਾਂ। ਸਾਡੇ ਦਿਲ ਸ਼ੁਕਰਗੁਜ਼ਾਰ ਅਤੇ ਪਿਆਰ ਨਾਲ ਭਰ ਗਏ ਹਨ। ਅਸੀਂ ਆਪਣੇ ਪਰਿਵਾਰ ਵਿੱਚ ਆਪਣੇ ਜੁੜਵਾਂ ਬੱਚਿਆਂ ਜੈ ਜ਼ਿੰਟਾ ਗੁਡਨਫ ਅਤੇ ਜੀਆ ਜ਼ਿੰਟਾ ਗੁਡਨਫ ਦਾ ਸੁਆਗਤ ਕਰਦੇ ਹਾਂ।
-PTCNews