ਬਾਲੀਵੁੱਡ ਅਦਾਕਾਰਾ ਸ਼ਬਾਨਾ ਆਜ਼ਮੀ ਹਾਲੇ ਵੀ ICU ‘ਚ , ਵਾਪਰਿਆ ਸੀ ਇਹ ਹਾਦਸਾ

Veteran Actress Shabana Azmi still in ICU : Javed Akhtar
ਬਾਲੀਵੁੱਡ ਅਦਾਕਾਰਾ ਸ਼ਬਾਨਾ ਆਜ਼ਮੀ ਹਾਲੇ ਵੀ ICU 'ਚ , ਵਾਪਰਿਆ ਸੀ ਇਹ ਹਾਦਸਾ 

ਬਾਲੀਵੁੱਡ ਅਦਾਕਾਰਾ ਸ਼ਬਾਨਾ ਆਜ਼ਮੀ ਹਾਲੇ ਵੀ ICU ‘ਚ , ਵਾਪਰਿਆ ਸੀ ਇਹ ਹਾਦਸਾ:ਮੁੰਬਈ : ਬਾਲੀਵੁੱਡ ਅਦਾਕਾਰਾ ਸ਼ਬਾਨਾ ਆਜ਼ਮੀ ਦੀ ਕਾਰ ਸ਼ਨੀਵਾਰ ਨੂੰ ਮੁੰਬਈ-ਪੁਣੇ ਐਕਸਪ੍ਰੈਸਵੇ ‘ਤੇ ਹਾਦਸੇ ਦੀ ਸ਼ਿਕਾਰ ਹੋ ਗਈ ਸੀ। ਇਸ ਹਾਦਸੇ ‘ਚ ਸ਼ਬਾਨਾ ਆਜ਼ਮੀ ਅਤੇ ਉਨ੍ਹਾਂ ਦਾ ਡਰਾਈਵਰ ਗੰਭੀਰ ਜ਼ਖਮੀ ਹੋ ਗਏ ਸਨ , ਜਿਨ੍ਹਾਂ ਨੂੰ ਮੁੰਬਈ ਦੇ ਹਸਪਤਾਲ ਭਰਤੀ ਕਰਵਾਇਆ ਗਿਆ ਸੀ।

Veteran Actress Shabana Azmi still in ICU : Javed Akhtar
ਬਾਲੀਵੁੱਡ ਅਦਾਕਾਰਾ ਸ਼ਬਾਨਾ ਆਜ਼ਮੀ ਹਾਲੇ ਵੀ ICU ‘ਚ , ਵਾਪਰਿਆ ਸੀ ਇਹ ਹਾਦਸਾ 

ਅਦਾਕਾਰਾ ਸ਼ਬਾਨਾ ਆਜ਼ਮੀ ਦੇ ਸਰੀਰ ਦੇ ਕਈ ਹਿੱਸਿਆਂ ‘ਚ ਸੱਟਾਂ ਲੱਗੀਆਂ ਹਨ ਤੇ ਫ਼ਿਲਹਾਲ 48 ਘੰਟਿਆਂ ਲਈਆਈਸੀਯੂ ‘ਚ ਡਾਕਟਰਾਂ ਦੀ ਨਿਗਰਾਨੀ ’ਚ ਰੱਖਿਆ ਗਿਆ ਹੈ। ਉਨ੍ਹਾਂ ਨੂੰ ਹੁਣ ਮੁੰਬਈ ਦੇ ਕੋਕਿਲਾ ਬੇਨ ਹਸਪਤਾਲ ‘ਚ ਸ਼ਿਫਟ ਕੀਤਾ ਗਿਆ ਸੀ।

Veteran Actress Shabana Azmi still in ICU : Javed Akhtar
ਬਾਲੀਵੁੱਡ ਅਦਾਕਾਰਾ ਸ਼ਬਾਨਾ ਆਜ਼ਮੀ ਹਾਲੇ ਵੀ ICU ‘ਚ , ਵਾਪਰਿਆ ਸੀ ਇਹ ਹਾਦਸਾ 

ਜਾਵੇਦ ਅਖ਼ਤਰ ਨੇ ਦੱਸਿਆ ਹੈ ਕਿ ਉਹ ਆਈਸੀਯੂ ‘ਚ ਹਨ, ਪਰ ਉਨ੍ਹਾਂ ਦੀ ਹਾਲਤ ਠੀਕ ਹੋ ਰਹੀ ਹੈ। ਜਾਵੇਦ ਅਖ਼ਤਰ ਨੇ ਕਿਹਾ, ‘ਚਿੰਤਾ ਦੀ ਕੋਈ ਗੱਲ ਨਹੀਂ ਹੈ। ਉਹ ਆਈਸੀਯੂ ‘ਚ ਹੈ ਪਰ ਸਾਰੀਆਂ ਰਿਪੋਰਟਸ ਪੌਜ਼ੀਟਿਵ ਹਨ। ਲੱਗ ਰਿਹਾ ਹੈ ਕਿ ਕੋਈ ਗੰਭੀਰ ਦਿੱਕਤ ਨਹੀਂ ਹੈ।’

Veteran Actress Shabana Azmi still in ICU : Javed Akhtar
ਬਾਲੀਵੁੱਡ ਅਦਾਕਾਰਾ ਸ਼ਬਾਨਾ ਆਜ਼ਮੀ ਹਾਲੇ ਵੀ ICU ‘ਚ , ਵਾਪਰਿਆ ਸੀ ਇਹ ਹਾਦਸਾ 

ਦੱਸ ਦੇਈਏ ਕਿ ਇਹ ਹਾਦਸਾ ਖਲਾਪੁਰ ਟੋਲ ਪਲਾਜ਼ਾ ਦੇ ਕੋਲ ਵਾਪਰਿਆ ਹੈ। ਜਦੋਂ ਸ਼ਬਾਨਾ ਆਜ਼ਮੀ ਕਾਰ ਵਿਚ ਪੁਣੇ ਤੋਂ ਮੁੰਬਈ ਜਾ ਰਹੀ ਸੀ ਤਾਂ ਰਾਸਤੇ ਵਿਚ ਕਾਹਲਪੁਰ ਨੇੜੇ ਇੱਕ ਟਰੱਕ ਨੇ ਕਾਰ ਨੂੰ ਟੱਕਰ ਮਾਰ ਦਿੱਤੀ ਸੀ। ਇਸ ਹਾਦਸੇ ਵੇਲੇ ਕਾਰ ਵਿਚ ਜਾਵੇਦ ਅਖਤਰ ਵੀ ਸਵਾਰ ਸਨ, ਜੋ ਕਿ ਵਾਲ ਵਾਲ ਬਚ ਗਏ।
-PTCNews