ਮਨੋਰੰਜਨ ਜਗਤ

ਨਹੀਂ ਰਹੇ ਬਾਲੀਵੁੱਡ ਦੇ ਦਿੱਗਜ ਅਦਾਕਾਰ ਯੂਸਫ ਹੁਸੈਨ

By Riya Bawa -- October 30, 2021 10:10 am -- Updated:Feb 15, 2021

Yousuf Hussain dies: ਮਸ਼ਹੂਰ ਟੈਲੀਵਿਜ਼ਨ ਅਤੇ ਫਿਲਮ ਅਦਾਕਾਰ ਯੂਸਫ ਹੁਸੈਨ ਨੇ ਅੱਜ ਸਵੇਰੇ ਆਖਰੀ ਸਾਹ ਲਿਆ। ਯੂਸਫ ਹੁਸੈਨ ਨੇ ਕਈ ਦਹਾਕਿਆਂ ਤੱਕ ਹਿੰਦੀ ਟੈਲੀਵਿਜ਼ਨ ਤੇ ਫ਼ਿਲਮ ਇੰਡਸਟਰੀ 'ਚ ਕੰਮ ਕੀਤਾ। ਫਿਲਮਸਾਜ਼ ਹੰਸਲ ਮਹਿਤਾ ਨੇ ਸੋਸ਼ਲ ਮੀਡੀਆ 'ਤੇ ਆਪਣੇ ਸਹੁਰੇ ਲਈ ਇਕ ਭਾਵੁਕ ਨੋਟ ਸਾਂਝਾ ਕੀਤਾ ਅਤੇ ਉਨ੍ਹਾਂ ਦੀ ਮੌਤ 'ਤੇ ਸੋਗ ਪ੍ਰਗਟ ਕੀਤਾ। ਉਸ ਦੀ ਮੌਤ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ।

ਉਨ੍ਹਾਂ ਨੇ ਕਈ ਪ੍ਰਾਜੈਕਟਾਂ 'ਚ ਵੱਖ-ਵੱਖ ਕਿਰਦਾਰ ਨਿਭਾਏ। ਹੰਸਲ ਮਹਿਤਾ ਨੇ ਸ਼ਰਧਾਂਜਲੀ ਭੇਟ ਕੀਤੀ। ਹੰਸਲ ਮਹਿਤਾ ਨੇ ਲਿਖਿਆ ਕਿ ਕਿਵੇਂ ਅਦਾਕਾਰ ਨੇ ਆਪਣੀ ਫ਼ਿਲਮ 'ਸ਼ਾਹਿਦ' 'ਤੇ ਕੰਮ ਕਰਦੇ ਸਮੇਂ ਉਨ੍ਹਾਂ ਦੀ ਮਦਦ ਕੀਤੀ। ਹੰਸਲ ਨੇ ਕਿਹਾ ਕਿ ਯੂਸਫ ਹੁਸੈਨ ਤੋਂ ਬਿਨਾਂ ਜ਼ਿੰਦਗੀ ਪਹਿਲਾਂ ਵਰਗੀ ਨਹੀਂ ਹੋਵੇਗੀ। ਬਾਲੀਵੁੱਡ ਦੀਆਂ ਹੋਰ ਹਸਤੀਆਂ ਨੇ ਵੀ ਉਨ੍ਹਾਂ ਦੇ ਦਿਹਾਂਤ 'ਤੇ ਦੁੱਖ ਪ੍ਰਗਟ ਕੀਤਾ ਹੈ।

ਹੰਸਲ ਮਹਿਤਾ ਨੇ ਟਵਿਟਰ 'ਤੇ ਲਿਖਿਆ, 'ਮੈਂ 'ਸ਼ਾਹਿਦ' ਦੇ 2 ਸ਼ੈਡਿਊਲ ਪੂਰੇ ਕਰ ਲਏ ਤੇ ਅਸੀਂ ਫੱਸ ਗਏ ਸੀ, ਮੈਂ ਚਿੰਤਿਤ ਸੀ। ਇਕ ਫ਼ਿਲਮ ਨਿਰਮਾਤਾ ਵਜੋਂ ਕਰੀਅਰ ਲਗਭਗ ਪੂਰੀ ਤਰ੍ਹਾਂ ਖ਼ਤਮ ਹੋ ਗਿਆ ਸੀ, ਉਦੋਂ ਉਹ ਮੇਰੇ ਕੋਲ ਆਏ ਤੇ ਕਿਹਾ ਕਿ ਮੇਰੇ ਕੋਲ ਐੱਫ. ਡੀ. ਹੈ ਤੇ ਜੇਕਰ ਤੁਸੀਂ ਮੇਰੇ ਹੁੰਦਿਆਂ ਇੰਨੇ ਪ੍ਰੇਸ਼ਾਨ ਹੋ ਤਾਂ ਮੇਰਾ ਕੋਈ ਫਾਇਦਾ ਨਹੀਂ ਹੈ।'

ਇੱਕ ਫਿਲਮ ਨਿਰਮਾਤਾ ਵਜੋਂ ਕਰੀਅਰ ਲਗਪਗ ਪੂਰੀ ਤਰ੍ਹਾਂ ਖ਼ਤਮ ਹੋ ਗਿਆ ਸੀ, ਉਦੋਂ ਉਹ ਮੇਰੇ ਕੋਲ ਆਏ ਅਤੇ ਕਿਹਾ ਕਿ ਮੇਰੇ ਕੋਲ ਐਫਡੀ ਹੈ ਅਤੇ ਜੇਕਰ ਤੁਸੀਂ ਮੇਰੇ ਹੁੰਦਿਆਂ ਇੰਨੇ ਪਰੇਸ਼ਾਨ ਹੋਵੋ ਤਾਂ ਮੇਰਾ ਕੋਈ ਫਾਇਦਾ ਨਹੀਂ ਹੈ।

-PTC News