ਮੁੱਖ ਖਬਰਾਂ

ਗੁਜਰਾਤ ਦੇ 4 ਵਾਰ CM ਰਹਿ ਚੁੱਕੇ ਮਾਧਵ ਸਿੰਘ ਸੋਲੰਕੀ ਦਾ ਹੋਇਆ ਦਿਹਾਂਤ

By Shanker Badra -- January 09, 2021 1:46 pm

ਗੁਜਰਾਤ ਦੇ 4 ਵਾਰ CM ਰਹਿ ਚੁੱਕੇ ਮਾਧਵ ਸਿੰਘ ਸੋਲੰਕੀ ਦਾ ਹੋਇਆ ਦਿਹਾਂਤ:ਨਵੀਂ ਦਿੱਲੀ : ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਮਾਧਵ ਸਿੰਘ ਸੋਲੰਕੀ ਦਾ ਦਿਹਾਂਤ ਹੋ ਗਿਆ ਹੈ। ਮਾਧਵ ਸਿੰਘ ਸੋਲੰਕੀ ਕਾਂਗਰਸ ਦੇ ਵੱਡੇ ਨੇਤਾ ਸਨ ਅਤੇ ਉਹ ਚਾਰ ਵਾਰ ਗੁਜਰਾਤ ਦੇ ਮੁੱਖ ਮੰਤਰੀ ਰਹਿ ਚੁੱਕੇ ਹਨ। ਸ਼ਨੀਵਾਰ ਨੂੰ 94 ਸਾਲ ਦੀ ਉਮਰ ਵਿੱਚ ਉਨ੍ਹਾਂ ਦਾ ਦਿਹਾਂਤ ਹੋ ਗਿਆ ਹੈ।

Veteran Congress leader and former Gujarat Chief Minister Madhavsinh Solanki passes away ਗੁਜਰਾਤ ਦੇ 4 ਵਾਰ CM ਰਹਿ ਚੁੱਕੇਮਾਧਵ ਸਿੰਘ ਸੋਲੰਕੀ ਦਾ ਹੋਇਆ ਦਿਹਾਂਤ

ਮਾਧਵ ਸਿੰਘ ਸੋਲੰਕੀ ਦਾ ਜਨਮ 30 ਜੁਲਾਈ 1927 ਨੂੰ ਹੋਇਆ ਸੀ। ਉਨ੍ਹਾਂ ਦਾ ਜਨਮ ਇੱਕ ਕੋਲੀ ਪਰਿਵਾਰ ਵਿੱਚ ਹੋਇਆ ਸੀ। ਸੋਲੰਕੀ ਨੂੰ ਕਾਂਗਰਸ ਦਾ ਇੱਕ ਵੱਡਾ ਨੇਤਾ ਮੰਨਿਆ ਜਾਂਦਾ ਸੀ। ਉਹ ਚਾਰ ਵਾਰ ਗੁਜਰਾਤ ਦੇ ਮੁੱਖ ਮੰਤਰੀ ਰਹਿ ਚੁੱਕੇ ਹਨ। ਉਹ 1980 ਵਿੱਚ ਪਹਿਲੀ ਵਾਰ ਗੁਜਰਾਤ 'ਚ ਸੱਤਾ ਵਿੱਚ ਆਇਆ ਸੀ। ਉਹ 1973-1975-1982-1985 ਸਾਲਾਂ ਵਿੱਚ ਗੁਜਰਾਤ ਦੇ ਚਾਰ ਵਾਰ ਮੁੱਖ ਮੰਤਰੀ ਰਹਿ ਚੁੱਕੇ ਹਨ।

Veteran Congress leader and former Gujarat Chief Minister Madhavsinh Solanki passes away ਗੁਜਰਾਤ ਦੇ 4 ਵਾਰ CM ਰਹਿ ਚੁੱਕੇਮਾਧਵ ਸਿੰਘ ਸੋਲੰਕੀ ਦਾ ਹੋਇਆ ਦਿਹਾਂਤ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਾਧਵ ਸਿੰਘ ਸੋਲੰਕੀ ਦੀ ਮੌਤ 'ਤੇ ਦੁੱਖ ਪ੍ਰਗਟਾਇਆ ਹੈ। ਉਨ੍ਹਾਂ ਨੇ ਟਵੀਟ ਕੀਤਾ, "ਮਾਧਵ ਸਿੰਘ ਸੋਲੰਕੀ ਜੀ ਇਕ ਸ਼ਕਤੀਸ਼ਾਲੀ ਨੇਤਾ ਸਨ ,ਜਿਨ੍ਹਾਂ ਨੇ ਦਹਾਕਿਆਂ ਤੋਂ ਗੁਜਰਾਤ ਦੀ ਰਾਜਨੀਤੀ ਵਿਚ ਅਹਿਮ ਭੂਮਿਕਾ ਨਿਭਾਈ। ਉਨ੍ਹਾਂਨੂੰ ਸਮਾਜ ਪ੍ਰਤੀ ਸੇਵਾ ਲਈ ਯਾਦ ਕੀਤਾ ਜਾਵੇਗਾ। ਉਨ੍ਹਾਂ ਦੇ ਦਿਹਾਂਤ ਤੋਂ ਦੁਖੀ ਉਨ੍ਹਾਂ ਦੇ ਬੇਟੇ ਭਰਤ ਸੋਲੰਕੀ ਨਾਲ ਗੱਲਬਾਤ ਕੀਤੀ ਅਤੇ ਦੁੱਖ ਦਾ ਪ੍ਰਗਟਾਵਾ ਕੀਤਾ। ਓਮ ਸ਼ਾਂਤੀ"

Veteran Congress leader and former Gujarat Chief Minister Madhavsinh Solanki passes away ਗੁਜਰਾਤ ਦੇ 4 ਵਾਰ CM ਰਹਿ ਚੁੱਕੇਮਾਧਵ ਸਿੰਘ ਸੋਲੰਕੀ ਦਾ ਹੋਇਆ ਦਿਹਾਂਤ

ਕਾਂਗਰਸੀ ਨੇਤਾ ਰਾਹੁਲ ਗਾਂਧੀ ਨੇ ਵੀ ਪਾਰਟੀ ਦੇ ਦਿੱਗਜ ਨੇਤਾ ਦੇ ਦਿਹਾਂਤ 'ਤੇ ਸੋਗ ਜ਼ਾਹਰ ਕੀਤਾ ਹੈ। ਰਾਹੁਲ ਗਾਂਧੀ ਨੇ ਲਿਖਿਆ, "ਮਾਧਵ ਸਿੰਘ ਸੋਲੰਕੀ ਦੀ ਮੌਤ ਤੋਂ ਮੈਂ ਦੁਖੀ ਹਾਂ। ਉਨ੍ਹਾਂ ਨੂੰ ਕਾਂਗਰਸ ਦੀ ਵਿਚਾਰਧਾਰਾ ਨੂੰ ਮਜ਼ਬੂਤ ਕਰਨ ਅਤੇ ਸਮਾਜਿਕ ਨਿਆਂ ਨੂੰ ਉਤਸ਼ਾਹਤ ਕਰਨ ਵਿੱਚ ਪਾਏ ਯੋਗਦਾਨ ਲਈ ਯਾਦ ਕੀਤਾ ਜਾਵੇਗਾ। ਉਸਦੇ ਪਰਿਵਾਰ ਅਤੇ ਦੋਸਤਾਂ ਨਾਲ ਤਹਿ ਦਿਲੋਂ ਸ਼ੋਕ।

Veteran Congress leader and former Gujarat Chief Minister Madhavsinh Solanki passes away ਗੁਜਰਾਤ ਦੇ 4 ਵਾਰ CM ਰਹਿ ਚੁੱਕੇਮਾਧਵ ਸਿੰਘ ਸੋਲੰਕੀ ਦਾ ਹੋਇਆ ਦਿਹਾਂਤ

ਦੱਸ ਦੇਈਏ ਕਿ  ਮਾਧਵ ਸਿੰਘ ਸੋਲੰਕੀ ਪੇਸ਼ੇ ਤੋਂ ਵਕੀਲ ਸੀ। ਉਹ ਅਨੰਦ ਦੇ ਨੇੜੇ ਬੋਰਸਾਡ ਦਾ ਖਤਰੀ ਸੀ। ਉਹ ਪਹਿਲੀ ਵਾਰ 1977 ਵਿੱਚ ਥੋੜ੍ਹੇ ਸਮੇਂ ਲਈ ਮੁੱਖ ਮੰਤਰੀ ਬਣੇ ਸਨ । 1980 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਨੂੰ ਰਾਜ ਵਿੱਚ ਮਜ਼ਬੂਤ ਬਹੁਮਤ ਮਿਲਿਆ ਸੀ। 1981 ਵਿੱਚ ਸੋਲੰਕੀ ਨੇ ਸਮਾਜਿਕ ਅਤੇ ਆਰਥਿਕ ਤੌਰ 'ਤੇ ਪਛੜੇ ਲੋਕਾਂ ਲਈ ਰਾਖਵਾਂਕਰਨ ਪੇਸ਼ ਕੀਤਾ। ਇਸ ਦੇ ਖਿਲਾਫ ਰਾਜ ਵਿੱਚ ਹੰਗਾਮਾ ਹੋਇਆ ਸੀ ਤੇ ਕਈ ਮੌਤਾਂ ਵੀ ਹੋਈਆਂ ਸਨ।
-PTCNews

  • Share