Fri, Apr 26, 2024
Whatsapp

ਫ਼ਿਲਮ ਇੰਡਸਟਰੀ 'ਚ ਪਿਆ ਸੋਗ, ਹੁਣ ਇਸ ਅਦਾਕਾਰ ਦਾ ਹੋਇਆ ਦਿਹਾਂਤ

Written by  Shanker Badra -- June 19th 2020 07:16 PM
ਫ਼ਿਲਮ ਇੰਡਸਟਰੀ 'ਚ ਪਿਆ ਸੋਗ, ਹੁਣ ਇਸ ਅਦਾਕਾਰ ਦਾ ਹੋਇਆ ਦਿਹਾਂਤ

ਫ਼ਿਲਮ ਇੰਡਸਟਰੀ 'ਚ ਪਿਆ ਸੋਗ, ਹੁਣ ਇਸ ਅਦਾਕਾਰ ਦਾ ਹੋਇਆ ਦਿਹਾਂਤ

ਫ਼ਿਲਮ ਇੰਡਸਟਰੀ 'ਚ ਪਿਆ ਸੋਗ, ਹੁਣ ਇਸ ਅਦਾਕਾਰ ਦਾ ਹੋਇਆ ਦਿਹਾਂਤ:ਨਵੀਂ ਦਿੱਲੀ : ਫ਼ਿਲਮ ਇੰਡਸਟਰੀ ਤੋਂ ਇੱਕ ਹੋਰ ਬੁਰੀ ਖ਼ਬਰ ਸੁਣਨ ਨੂੰ ਮਿਲੀ ਹੈ। ਹੁਣ ਤਾਮਿਲ ਫ਼ਿਲਮ ਇੰਡਸਟਰੀ ਦੇ ਵੇਟਰਨ ਸਿੰਗਰ ਤੇ ਅਦਾਕਾਰ ਏਐੱਲ ਰਾਘਵਨ ਦਾ 87 ਸਾਲ ਦੀ ਉਮਰ ਵਿੱਚ ਅੱਜ ਸਵੇਰੇ ਚੇਨਈ ਵਿੱਚ ਦਿਹਾਂਤ ਹੋ ਗਿਆ ਹੈ।  ਉਨ੍ਹਾਂ ਦਾ ਦਿਹਾਂਤ ਸ਼ੁੱਕਰਵਾਰ ਸਵੇਰੇ ਕਾਰਡਿਏਕ ਅਰੇਸਟ ਕਾਰਨ ਹੋ ਗਿਆ ਹੈ। ਉਨ੍ਹਾਂ ਦੇ ਦਿਹਾਂਤ ਦੀ ਖ਼ਬਰ ਨਾਲ ਫਿਲਮ ਇੰਡਸਟਰੀ 'ਚ ਸੋਗ ਦੀ ਲਹਿਰ ਦੌੜ ਗਈ ਹੈ। ਉਨ੍ਹਾਂ ਨੇ ਫ਼ਿਲਮੀ ਦੁਨੀਆ 'ਚ ਆਪਣਾ ਕਰੀਅਰ ਕ੍ਰਿਸ਼ਨਾ ਵਿਜਮ ਨਾਲ ਸ਼ੁਰੂ ਕੀਤਾ ਸੀ। ਇਸ ਫਿਲਮ 'ਚ ਉਨ੍ਹਾਂ ਨੇ ਭਗਵਾਨ ਕ੍ਰਿਸ਼ਨ ਦਾ ਕਿਰਦਾਰ ਨਿਭਾਇਆ ਸੀ। ਉਨ੍ਹਾਂ ਨੇ 100 ਤੋਂ ਵੱਧ ਗੀਤ ਗਾਏ, ਜਿਨ੍ਹਾਂ ਨੂੰ ਲੋਕਾਂ ਨੇ ਕਾਫੀ ਪਸੰਦ ਕੀਤਾ ਸੀ। ਸੋਲੋ ਹਿੱਟ ਗਾਣਿਆਂ ਤੋਂ ਇਲਾਵਾ ਰਾਘਵਨ ਨੇ ਕਈ ਡੁਏਟ ਵੀ ਗਾਏ ਹਨ। ਉਨ੍ਹਾਂ ਦਾ ਆਖ਼ਰੀ ਗੀਤ Nalla Ketukka Paadam 2014 ਦੀ ਫਿਲਮ Aadama Jeyichomada ਫਿਲਮ 'ਚ ਆਇਆ ਸੀ। [caption id="attachment_412772" align="aligncenter" width="300"]Veteran South Singer-Actor AL Raghavan Passes Away at 80 in Chennai ਫ਼ਿਲਮ ਇੰਡਸਟਰੀ 'ਚ ਪਿਆ ਸੋਗ, ਹੁਣ ਇਸ ਅਦਾਕਾਰ ਦਾ ਹੋਇਆ ਦਿਹਾਂਤ[/caption] ਅਦਾਕਾਰ ਏਐੱਲ ਰਾਘਵਨ ਆਪਣੇ ਪਿੱਛੇ ਪਤਨੀ ਐੱਮਐੱਨ ਰਾਜਮ, ਬੇਟੇ ਬ੍ਰਹਮਲਕਸ਼ਮਣ ਅਤੇ ਬੇਟੀ ਨਲੀਨਾ ਮਿਨਾਕਸ਼ੀ ਛੱਡ ਗਏ ਹਨ। ਦੱਸਿਆ ਜਾਂਦਾ ਹੈ ਕਿ ਐੱਮਐੱਨ ਰਾਜਮ ਖ਼ੁਦ ਮੰਨੀ-ਪ੍ਰਮੰਨੀ ਅਦਾਕਾਰਾ ਹੈ। ਉਨ੍ਹਾਂ ਨੇ ਐੱਮਐੱਨ ਰਾਜਮ ਨਾਲ ਉਸ ਸਮੇਂ ਵਿਆਹ ਕੀਤਾ ਸੀ, ਜਦੋਂ ਉਨ੍ਹਾਂ ਦਾ ਕਰੀਅਰ ਸਿਖ਼ਰ 'ਤੇ ਸੀ ਅਤੇ ਉਹ ਇਕ ਦਿਨ 'ਚ ਤਿੰਨ-ਤਿੰਨ ਪ੍ਰੋਜੈਕਟਸ 'ਤੇ ਕੰਮ ਕਰਦੀ ਸੀ। -PTCNews


Top News view more...

Latest News view more...