ਹੋਰ ਖਬਰਾਂ

ਸਿਹਰਾ ਬੰਨ੍ਹ ਕੇ ਨਮ ਅੱਖਾਂ ਨਾਲ ਭੈਣਾਂ ਨੇ ਦਿੱਤੀ ਵਿੱਕੀ ਗੌਂਡਰ ਨੂੰ ਅੰਤਿਮ ਵਿਦਾਈ

By Joshi -- January 28, 2018 8:31 pm -- Updated:January 29, 2018 12:31 pm

Vicky gounder funeral: ਪਿਛਲੇ ਦਿਨੀ ਹੀ ਪੰਜਾਬ-ਰਾਜਸਥਾਨ ਬਾਰਡਰ 'ਤੇ ਸਥਿਤ ਹਿੰਦੂਮਲਕੋਟ ਇਲਾਕੇ ਦੇ ਪਿੰਡ ਪੱਕੀ ਲੱਖਾ ਵਿਖੇ ਐਨਕਾਊਂਟਰ ਵਿੱਚ ਮਾਰੇ ਗਈ ਮਸ਼ਹੂਰ ਗੈਂਗਸਟਰ ਵਿੱਕੀ ਗੌਂਡਰ ਦਾ ਅੱਜ ਮੁਕਤਸਰ ਦੇ ਪਿੰਡ ਸਰਾਵਾਂ ਬੋਦਲਾਂ ਵਿੱਚ ਸਸਕਾਰ ਕਰ ਦਿੱਤਾ ਗਿਆ ਹੈ।

ਇਸ ਦੌਰਾਨ ਵਿੱਕੀ ਗੌਂਡਰ ਦੀਆਂ ਭੈਣਾਂ ਨੇ ਆਪਣੇ ਮ੍ਰਿਤਕ ਭਰਾ ਵਿੱਕੀ ਗੌਂਡਰ ਨੂੰ ਵਿਰਲਾਪ ਕਰਦੇ ਹੋਏ ਅਰਥੀ 'ਤੇ ਆਪਣੇ ਭਰਾ ਦੇ ਸਿਰ 'ਤੇ ਸਿਹਰਾ ਸਜਾਇਆ।
Vicky gounder funeral: ਸਿਹਰਾ ਬੰਨ੍ਹ ਕੇ ਨਮ ਅੱਖਾਂ ਨਾਲ ਭੈਣਾਂ ਨੇ ਦਿੱਤੀ ਵਿੱਕੀ ਗੌਂਡਰ ਨੂੰ ਅੰਤਿਮ ਵਿਦਾਈVicky gounder funeral: ਨਾਜ਼ੁਕ ਹਾਲਾਤਾਂ ਦੇ ਮੱਦੇਨਜ਼ਰ ਪੁਲਿਸ ਵੱਲੋਂ ਸੁਰੱਖਿਆ ਦੇ ਕਰੜੇ ਪ੍ਰਬੰਧ ਕੀਤੇ ਗਏ। ਪੁਲਿਸ ਨੇ ਚੱਪੇ ਚੱਪੇ 'ਤੇ ਨਜਰ ਰੱਖੀ ਹੋਈ ਸੀ।
Vicky gounder funeral: ਸਿਹਰਾ ਬੰਨ੍ਹ ਕੇ ਨਮ ਅੱਖਾਂ ਨਾਲ ਭੈਣਾਂ ਨੇ ਦਿੱਤੀ ਵਿੱਕੀ ਗੌਂਡਰ ਨੂੰ ਅੰਤਿਮ ਵਿਦਾਈਦੱਸਿਆ ਜਾ ਰਿਹਾ ਹੈ ਕਾਫੀ ਵੱਡੀ ਗਿਣਤੀ ਵਿੱਚ ਲੋਕ ਸਸਕਾਰ 'ਤੇ ਪਹੁੰਚੇ। ਜਿਸਨੂੰ ਮੱਦੇਨਜਰ ਰੱਖਦਿਆਂ ਹੋਇਆ ਪੁਲਿਸ ਨੇ ਸਮਸ਼ਾਨ ਘਾਟ ਦੇ ਆਲੇ ਦੁਆਲੇ ਭਾਰੀ ਪੁਲਿਸ ਸੁਰੱਖਿਆ ਤਾਇਨਾਤ ਕੀਤੀ ਗਈ। ਪੁਲਿਸ ਵੱਲੋਂ ਆਸ ਪਾਸ ਦੇ ਇਲਾਕੇ ਵਿੱਚ ਤਿੱਖੀ ਨਜ਼ਰ ਰੱਖੀ ਗਈ।

—PTC News

  • Share