Fri, Apr 26, 2024
Whatsapp

ਬਦੀ 'ਤੇ ਨੇਕੀ ਦੀ ਜਿੱਤ, ਹਰ ਥਾਂ 'ਤੇ ਧੂਮਧਾਮ ਨਾਲ ਮਨਾਇਆ ਜਾਵੇਗਾ ਦੁਸਹਿਰਾ, ਕੀਤੇ ਗਏ ਵਿਸ਼ੇਸ਼ ਪ੍ਰਬੰਧ

Written by  Riya Bawa -- October 05th 2022 07:16 AM -- Updated: October 05th 2022 12:57 PM
ਬਦੀ 'ਤੇ ਨੇਕੀ ਦੀ ਜਿੱਤ, ਹਰ ਥਾਂ 'ਤੇ ਧੂਮਧਾਮ ਨਾਲ ਮਨਾਇਆ ਜਾਵੇਗਾ ਦੁਸਹਿਰਾ, ਕੀਤੇ ਗਏ ਵਿਸ਼ੇਸ਼ ਪ੍ਰਬੰਧ

ਬਦੀ 'ਤੇ ਨੇਕੀ ਦੀ ਜਿੱਤ, ਹਰ ਥਾਂ 'ਤੇ ਧੂਮਧਾਮ ਨਾਲ ਮਨਾਇਆ ਜਾਵੇਗਾ ਦੁਸਹਿਰਾ, ਕੀਤੇ ਗਏ ਵਿਸ਼ੇਸ਼ ਪ੍ਰਬੰਧ

Dussehra 2022: ਕੋਰੋਨਾ ਦੇ ਦੌਰ 'ਚ 2 ਸਾਲ ਬਿਤਾਉਣ ਤੋਂ ਬਾਅਦ ਇਸ ਵਾਰ ਚੰਡੀਗੜ੍ਹ 'ਚ ਦੁਸਹਿਰਾ ਧੂਮਧਾਮ ਨਾਲ ਮਨਾਇਆ ਜਾਵੇਗਾ। ਸ਼ਹਿਰ 'ਚ ਕਈ ਥਾਵਾਂ 'ਤੇ ਰਾਵਣ ਦੇ ਪੁਤਲੇ ਫੂਕੇ ਜਾਣਗੇ। ਸੈਕਟਰ-17 ਪਰੇਡ ਗਰਾਊਂਡ 'ਚ 65 ਫੁੱਟ ਦੇ ਰਾਵਣ ਦੇ ਪੁਤਲੇ ਫੂਕੇ ਜਾਣਗੇ। ਕੁੰਭਕਰਨ ਅਤੇ ਮੇਘਨਾਥ ਦੇ ਪੁਤਲੇ 60-60 ਫੁੱਟ ਦੇ ਹੋਣਗੇ। ਬੁਰਾਈ 'ਤੇ ਚੰਗਿਆਈ ਦੇ ਪ੍ਰਤੀਕ ਦੁਸਹਿਰੇ ਦਾ ਤਿਉਹਾਰ ਅੱਜ ਦੇਸ਼ ਭਰ 'ਚ ਬਹੁਤ ਹੀ ਉਤਸ਼ਾਹ ਨਾਲ ਮਨਾਇਆ ਜਾਵੇਗਾ। Happy Dussehra 2022: Wishes, Quotes, Whatsapp Status to share on Vijayadashami ਇਸ ਦੇ ਲਈ ਦੇਸ਼ ਭਰ ਵਿੱਚ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ। ਥਾਂ-ਥਾਂ 10 ਦਿਨਾਂ ਤੋਂ ਚੱਲ ਰਹੀ ਰਾਮਲੀਲਾ ਹੁਣ ਆਪਣੇ ਆਖਰੀ ਮੁਕਾਮ 'ਤੇ ਹੈ। ਚੰਡੀਗੜ੍ਹ ਦੇ ਸੈਕਟਰ 17 ਸਥਿਤ ਪਰੇਡ ਗਰਾਊਂਡ ਵਿੱਚ ਚੱਲ ਰਹੀ ਰਾਮਲੀਲਾ ਸ਼ਹਿਰ ਵਾਸੀਆਂ ਲਈ ਖਿੱਚ ਦਾ ਕੇਂਦਰ ਬਣੀ ਹੋਈ ਹੈ। ਪੀਟੀਸੀ ਨਿਊਜ਼ ਨੇ ਇਸ ਰਾਮਲੀਲਾ ਦੇ ਕਲਾਕਾਰਾਂ ਨਾਲ ਗੱਲਬਾਤ ਵੀ ਕੀਤੀ। ਇਸ ਦੌਰਾਨ ਰਾਵਣ ਨੇ ਪੀਟੀਸੀ ਨਿਊਜ਼ ਦਾ ਵੀ ਧੰਨਵਾਦ ਕੀਤਾ ਕਿ ਰਾਤ 1 ਵਜੇ ਵੀ ਉਹ ਰਾਮਲੀਲਾ ਦੇ ਕਲਾਕਾਰਾਂ ਦੀ ਮਿਹਨਤ ਨੂੰ ਦੁਨੀਆ ਦੇ ਸਾਹਮਣੇ ਲਿਆ ਰਹੇ ਹਨ। ਇਸ ਮੌਕੇ ਸਮੂਹ ਕਲਾਕਾਰਾਂ ਨੇ ਸ਼ਹਿਰ ਵਾਸੀਆਂ ਨੂੰ ਦੁਸਹਿਰੇ ਦੀ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਚੰਡੀਗੜ੍ਹ ਪ੍ਰਸ਼ਾਸਨ ਦੇ ਹੁਕਮਾਂ ਦੀ ਪਾਲਣਾ ਕਰਦਿਆਂ ਗਰੀਨ ਪਟਾਕੇ ਚਲਾਉਣ ਦਾ ਸੁਨੇਹਾ ਵੀ ਦਿੱਤਾ। ਸ਼ਹਿਰ ਦਾ ਸਭ ਤੋਂ ਉੱਚਾ ਰਾਵਣ ਦਾ ਪੁਤਲਾ ਸੈਕਟਰ-46 ਵਿੱਚ ਬਣਾਇਆ ਗਿਆ ਹੈ। ਇਸ ਦੀ ਉਚਾਈ 91 ਫੁੱਟ ਹੈ। ਸਨਾਤਮ ਧਰਮ ਦੁਸਹਿਰਾ ਕਮੇਟੀ ਸੈਕਟਰ-46 ਵੱਲੋਂ ਇਸ ਵਾਰ ਰਾਵਣ ਦੇ ਪੁਤਲੇ ਵਿੱਚ ਕਈ ਤਰ੍ਹਾਂ ਦੇ ਇਲੈਕਟ੍ਰਾਨਿਕ ਯੰਤਰ ਫਿੱਟ ਕੀਤੇ ਗਏ। ਇਸ ਰਾਹੀਂ ਰਾਵਣ ਦਾ ਕਰੂਰ ਰੂਪ ਦਿਖਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ। ਇੱਥੇ ਕੁੰਭਕਰਨ ਅਤੇ ਮੇਘਨਾਥ ਦੇ 80 ਫੁੱਟ ਉੱਚੇ ਪੁਤਲੇ ਵੀ ਹਨ। ਇਹ ਵੀ ਪੜ੍ਹੋ;ਸੋਲਰ ਲਾਈਟ ਘੁਟਾਲੇ 'ਚ ਕੈਪਟਨ ਸੰਦੀਪ ਸੰਧੂ ਨਾਮਜ਼ਦ ਦੁਸਹਿਰੇ ਮੌਕੇ ਸੈਕਟਰ-46 ਵਿੱਚ ਲੇਜ਼ਰ ਸ਼ੋਅ ਦਿਖਾਇਆ ਜਾਵੇਗਾ। 10 ਮਿੰਟ ਦੀ ਰਾਮਾਇਣ ਦੀ ਸਕ੍ਰਿਪਟ ਚਲਾਈ ਜਾਵੇਗੀ। ਗਰਾਊਂਡ ਵਿੱਚ 6 ਤੋਂ 7 ਹਜ਼ਾਰ ਲੋਕਾਂ ਦੇ ਬੈਠਣ ਦੀ ਵਿਵਸਥਾ ਹੋਣ ਦਾ ਦਾਅਵਾ ਕੀਤਾ ਗਿਆ ਹੈ। ਚੰਡੀਗੜ੍ਹ ਨਗਰ ਨਿਗਮ ਕਮਿਸ਼ਨਰ ਆਨੰਦਿਤਾ ਮਿਤਰਾ ਮੁੱਖ ਮਹਿਮਾਨ ਵਜੋਂ ਪਹੁੰਚਣਗੇ। ਪ੍ਰਸ਼ਾਸਨ ਦੇ ਚੀਫ਼ ਇੰਜੀਨੀਅਰ ਸੀ.ਬੀ.ਓਝਾ ਵੀ ਮੌਜੂਦ ਰਹਿਣਗੇ। ਨਿਗਮ ਦੇ ਚੀਫ ਇੰਜਨੀਅਰ ਬੀ.ਪੀ ਸ਼ਰਮਾ ਵੀ ਸ਼ਿਰਕਤ ਕਰਨਗੇ। (ਅੰਕੁਸ਼ ਮਹਾਜਨ ਦੀ ਰਿਪੋਰਟ ) -PTC News


Top News view more...

Latest News view more...